Welcome to Canadian Punjabi Post
Follow us on

21

October 2021
 
ਕੈਨੇਡਾ

ਜੀਟੀਏ ਵਿੱਚ ਲਿਬਰਲਾਂ ਦੀ ਪਕੜ ਹੋਈ ਮਜ਼ਬੂਤ

September 16, 2021 02:23 AM

ਕੌਮੀ ਪੱਧਰ ਉੱਤੇ ਕੰਜ਼ਰਵੇਟਿਵ ਲਿਬਰਲਾਂ ਨੂੰ ਦੇ ਰਹੇ ਹਨ ਬਰਾਬਰ ਦੀ ਟੱਕਰ


ਓਟਵਾ, 15 ਸਤੰਬਰ (ਪੋਸਟ ਬਿਊਰੋ) : ਵੋਟਾਂ ਪੈਣ ਵਿੱਚ ਹੁਣ ਜਦੋਂ ਕੁੱਝ ਦਿਨ ਹੀ ਬਾਕੀ ਰਹਿ ਗਏ ਹਨ ਅਜਿਹੇ ਵਿੱਚ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਜੀਟੀਏ ਵਿੱਚ ਲਿਬਰਲ ਪਾਰਟੀ ਨੇ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਕਾਫੀ ਲੀਡ ਲੈ ਲਈ ਹੈ।
ਬੁੱਧਵਾਰ ਨੂੰ ਨੈਨੋਜ਼ ਰਿਸਰਚ ਵੱਲੋਂ ਜਾਰੀ ਕੀਤੀ ਗਈ ਰਲੀਜ਼ ਵਿੱਚ ਆਖਿਆ ਗਿਆ ਕਿ 18 ਤੋਂ 22 ਅਗਸਤ ਦਰਮਿਆਨ ਪੰਜ ਦਿਨਾਂ ਲਈ ਕਰਵਾਏ ਗਏ ਸਰਵੇਖਣ ਤੋਂ ਸਪਸ਼ਟ ਹੋਇਆ ਹੈ ਕਿ ਜੀਟੀਏ ਵਿੱਚ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ 44 ਫੀ ਸਦੀ ਨੇ ਲਿਬਰਲਾਂ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ, ਇਸ ਤੋਂ ਬਾਅਦ ਕੰਜ਼ਰਵੇਟਿਵਾਂ ਨੂੰ 34 ਫੀ ਸਦੀ ਸਮਰਥਨ ਹਾਸਲ ਹੁੰਦਾ ਨਜ਼ਰ ਆ ਰਿਹਾ ਹੈ ਤੇ ਐਨਡੀਪੀ ਦਾ ਸਮਰਥਨ 18 ਫੀ ਸਦੀ ਲੋਕਾਂ ਵੱਲੋਂ ਕੀਤਾ ਗਿਆ ਤੇ ਗ੍ਰੀਨ ਪਾਰਟੀ ਨੂੰ ਤਿੰਨ ਫੀ ਸਦੀ ਲੋਕਾਂ ਦੀ ਹਮਾਇਤ ਹਾਸਲ ਹੋਈ ਤੇ ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਸਿਰਫ ਇੱਕ ਫੀ ਸਦੀ ਲੋਕਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ।
10 ਤੋਂ 14 ਸਤੰਬਰ ਨੂੰ ਕਰਵਾਏ ਗਏ ਪੰਜ ਦਿਨਾਂ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਹੁਣ ਲਿਬਰਲ 47 ਫੀ ਸਦੀ ਲੋਕਾਂ ਦਾ ਸਮਰਥਨ ਹਾਸਲ ਕਰ ਰਹੇ ਹਨ ਜਦਕਿ ਕੰਜ਼ਰਵੇਟਿਵਾਂ ਦੇ ਸਮਰਥਕਾਂ ਦੀ ਗਿਣਤੀ ਘੱਟ ਕੇ 27 ਫੀ ਸਦੀ ਰਹਿ ਗਈ ਹੈ। ਇਸ ਤੋਂ ਭਾਵ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕੰਜ਼ਰਵੇਟਿਵਾਂ ਦੇ ਮੁਕਾਬਲੇ ਲਿਬਰਲ ਪਾਰਟੀ ਦੀ ਲੀਡ ਦੁੱਗਣੀ ਹੋ ਗਈ ਹੈ। ਐਨਡੀਪੀ ਦੇ ਸਮਰਥਨ ਵਿੱਚ ਕੋਈ ਫਰਕ ਨਹੀਂ ਆਇਆ, ਉਸਨੁੰ ਮਿਲਣ ਵਾਲਾ ਸਮਰਥਨ ਪਹਿਲਾਂ ਵੀ 18 ਫੀ ਸਦੀ ਸੀ ਤੇ ਹੁਣ ਵੀ ਓਨਾਂ ਹੀ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚੋਂ ਸੱਜੇ ਪੱਖੀ ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਕੁੱਝ ਸਮਰਥਨ ਹਾਸਲ ਹੋਇਆ ਹੈ, ਇਸ ਸਮੇਂ ਜੀਟੀਏ ਵਿੱਚ ਇਸ ਪਾਰਟੀ ਨੂੰ ਛੇ ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ। ਗ੍ਰੀਨ ਪਾਰਟੀ ਦੇ ਸਮਰਥਨ ਵਿੱਚ ਇੱਕ ਜਾਂ ਦੋ ਫੀ ਸਦੀ ਕਮੀ ਦਰਜ ਕੀਤੀ ਗਈ ਹੈ।
ਦੂਜੇ ਪਾਸੇ ਪ੍ਰੋਵਿੰਸ ਪੱਧਰ ਉੱਤੇ ਜੇ ਵੇਖਿਆ ਜਾਵੇ ਤਾਂ ਜੀਟੀਏ ਨਾਲੋਂ ਉਲਟ ਲਿਬਰਲਾਂ ਦੇ ਦੋ ਅੰਕਾਂ ਵਿੱਚ ਕਟੌਤੀ ਹੋਈ ਹੈ ਤੇ ਇਸ ਸਮੇਂ ਪਾਰਟੀ ਨੂੰ 40 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚ ਪੰਜ ਅੰਕਾਂ ਦੀ ਕਮੀ ਦਰਜ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਇਸ ਸਮੇਂ 30 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ। ਐਨਡੀਪੀ ਨੂੰ ਪ੍ਰੋਵਿੰਸ ਭਰ ਵਿੱਚ 2 ਫੀ ਸਦੀ ਅੰਕਾਂ ਦਾ ਫਾਇਦਾ ਹੋਇਆ ਹੈ ਤੇ ਪਾਰਟੀ ਨੂੰ 20 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਪੀਪਲਜ਼ ਪਾਰਟੀ ਨੂੰ ਵੀ ਛੇ ਅੰਕ ਵੱਧ ਹਾਸਲ ਹੋਣ ਨਾਲ ਇਸ ਸਮੇਂ ਪਾਰਟੀ ਪ੍ਰੋਵਿੰਸ਼ੀਅਲ ਪੱਧਰ ਉੱਤੇ ਸੱਤ ਫੀ ਸਦੀ ਸਮਰਥਨ ਹਾਸਲ ਕਰ ਚੁੱਕੀ ਹੈ। ·
ਦੇਸ਼ ਭਰ ਵਿੱਚ ਲਿਬਰਲਾਂ ਤੇ ਕੰਜ਼ਰਵੇਟਿਵਾਂ ਦਰਮਿਆਨ ਤਕੜਾ ਮੁਕਾਬਲਾ ਚੱਲ ਰਿਹਾ ਹੈ। ਇਸ ਸਮੇਂ ਕੌਮੀ ਪੱਧਰ ਉੱਤੇ ਕੰਜ਼ਰਵੇਟਿਵਾਂ ਨੂੰ 31·2 ਫੀ ਸਦੀ ਜਦਕਿ ਲਿਬਰਲਾਂ ਨੂੰ 30·5 ਫੀ ਸਦੀ ਲੋਕਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ। ਐਨਡੀਪੀ ਨੂੰ 21·4 ਫੀ ਸਦੀ ਜਦਕਿ ਬਲਾਕ ਕਿਊਬਿਕੁਆ ਤੇ ਪੀਪਲਜ਼ ਪਾਰਟੀ ਨੂੰ ਛੇ ਫੀ ਸਦੀ ਦੇ ਨੇੜੇ ਤੇੜੇ ਸਮਰਥਨ ਹਾਸਲ ਹੋ ਰਿਹਾ ਹੈ, ਗ੍ਰੀਨਜ਼ ਪਾਰਟੀ ਨੂੰ 3·7 ਫੀ ਸਦੀ ਸਮਰਥਨ ਮਿਲ ਰਿਹਾ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਮਨੁੱਖਾਂ ਲਈ ਆਈਵਰਮੈਕਟਿਨ ਦੀ ਵਰਤੋਂ ਹੋ ਸਕਦੀ ਹੈ ਖਤਰਨਾਕ
ਐਮਪੀਜ਼ ਲਈ ਨਵੀਂ ਵੈਕਸੀਨੇਸ਼ਨ ਪਾਲਿਸੀ ਖਿਲਾਫ ਕੰਜ਼ਰਵੇਟਿਵ ਖੁੱਲ੍ਹ ਕੇ ਨਿੱਤਰੇ
ਹਾਊਸ ਆਫ ਕਾਮਨਜ਼ ਦੀ ਕਾਰਵਾਈ ਸ਼ੁਰੂ ਕਰਨ ਬਾਰੇ ਵਿਰੋਧੀ ਆਗੂਆਂ ਨਾਲ ਅੱਜ ਵੀ ਵਿਚਾਰ ਵਟਾਂਦਰਾ ਕਰਨਗੇ ਟਰੂਡੋ
ਵੈਕਸੀਨੇਸ਼ਨ ਮੁਕੰਮਲ ਕਰਵਾਉਣ ਵਾਲਿਆਂ ਨੂੰ ਹੀ ਹੋਵੇਗੀ ਹਾਊਸ ਆਫ ਕਾਮਨਜ਼ ਵਿੱਚ ਜਾਣ ਦੀ ਇਜਾਜ਼ਤ
ਅੱਜ ਕੈਮਲੂਪਸ ਦਾ ਦੌਰਾ ਕਰਨਗੇ ਟਰੂਡੋ
ਹਾਇਤੀ ਵਿੱਚ ਇੱਕ ਕੈਨੇਡੀਅਨ ਸਮੇਤ 17 ਮਿਸ਼ਨਰੀਜ਼ ਨੂੰ ਕੀਤਾ ਗਿਆ ਅਗਵਾ
ਟਰੂਡੋ 26 ਅਕਤੂਬਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਕਰਨਗੇ ਖੁਲਾਸਾ
ਫਾਰਮ ਲੋਡਰ ਆਪਰੇਟ ਕਰਦੀ 13 ਸਾਲਾ ਬੱਚੀ ਦੀ ਖੱਡ ਵਿੱਚ ਡਿੱਗਣ ਕਾਰਨ ਮੌਤ
ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਆਰਮੀ ਕਮਾਂਡਰ ਦੀ ਫੌਜ ਦੇ ਸਰਬਉੱਚ ਅਹੁਦੇ ਉੱਤੇ ਕੀਤੀ ਜਾਣ ਵਾਲੀ ਪ੍ਰਮੋਸ਼ਨ ਟਲੀ
ਨਵੰਬਰ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਲਈ ਆਪਣੀਆਂ ਸਰਹੱਦਾਂ ਖੋਲ੍ਹੇਗਾ ਅਮਰੀਕਾ