Welcome to Canadian Punjabi Post
Follow us on

29

September 2021
 
ਭਾਰਤ

ਯੋਗੀ ਅਦਿਤਿਆਨਾਥ ਦੇ ‘ਅੱਬਾ ਜਾਨ’ ਵਾਲੇ ਬਿਆਨ ਵਿਰੁੱਧ ਅਦਾਲਤ ਵਿੱਚ ਸ਼ਿਕਾਇਤ

September 15, 2021 10:05 PM

ਮੁਜ਼ੱਫ਼ਰਪੁਰ, 15 ਸਤੰਬਰ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ‘ਅੱਬਾਜਾਨ’ ਵਾਲੇ ਬਿਆਨ ਉੱਤੇ ਜਿੱਥੇ ਸਿਆਸਤ ਜਾਰੀ ਹੈ, ਉਥੇ ਇਹ ਕਾਨੂੰਨੀ ਵਿਵਾਦ ਦਾ ਰੂਪ ਲੈ ਰਿਹਾ ਹੈ।
ਬਿਹਾਰ ਦੇ ਮੁਜ਼ੱਫ਼ਰਪੁਰ ਵਿੱਚ ਯੋਗੀ ਆਦਿਤਿਆਨਾਥ ਦੇ ਵਿਰੁੱਧ ਸ਼ਿਕਾਇਤ ਦਰਜ ਕਾਰਵਾਈ ਗਈ ਹੈ। ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਮੁਜ਼ੱਫ਼ਰਪੁਰ ਦੀ ਸਮਾਜ ਸੇਵੀ ਤਮੰਨਾ ਹਾਸਮੀ ਨੇ ਚੀਫ ਜੁਡੀਸ਼ਲ ਮੈਜਿਸਟਰੇਟ (ਸੀ ਜੇ ਐਮ) ਦੀ ਕੋਰਟ ਵਿੱਚ ਸ਼ਿਕਾਇਤ ਦਰਜ ਕਰਾਈ ਤੇ ਇਸ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਦੋਸ਼ੀ ਬਣਾਇਆ ਹੈ। ਇਸ ਬਾਰੇ ਸੁਣਵਾਈ ਦੀ ਤਰੀਕ 21 ਸਤੰਬਰ ਮਿਥੀ ਗਈ ਹੈ ਕਿ ਕੀ ਇਹ ਮਾਮਲਾ ਅਦਾਲਤ ਵੱਲੋਂ ਸਵੀਕਾਰ ਕੀਤਾ ਜਾਵੇਗਾ ਜਾਂ ਨਹੀਂ। ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਦੇ ਅਹੀਆਪੁਰ ਥਾਣਾ ਖੇਤਰ ਦੇ ਭੀਖਨਪੁਰਦੀ ਰਹਿਣ ਵਾਲੀ ਤਮੰਨਾ ਹਾਸਮੀ ਨੇ ਸੀ ਜੇ ਐਮ ਅਦਾਲਤ ਵਿੱਚ ਕੀਤੀ ਸ਼ਿਕਾਇਤ ਵਿੱਚ ਯੋਗੀ ਆਦਿਤਿਆਨਾਥ ਉੱਤੇ ਇੱਕ ਭਾਈਚਾਰੇ ਵਿਰੁੱਧ ਅਪਮਾਨ ਜਨਕ ਟਿੱਪਣੀਆਂ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾ ਦੋਸ਼ ਲਾਇਆ ਹੈ ਕਿ ਉਤਰ ਪ੍ਰਦੇਸ਼ ਦੀਆਂ ਪਿੱਛਲੀਆਂ ਸਰਕਾਰਾਂ ਦੇ ਮੁਕਾਬਲੇ ਯੋਗੀ ਆਦਿਤਿਆਨਾਥਨੇ ਇੱਕ ਖ਼ਾਸ ਜਾਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪਿੱਛਲੀ ਸਰਕਾਰ ਵਿੱਚ ‘ਅੱਬਾਜਾਨ’ ਕਹਿਣ ਵਾਲੇ ਲੋਕ ਗ਼ਰੀਬਾਂ ਦਾ ਰਾਸ਼ਨ ਹਜਮ ਕਰ ਲੈਂਦੇ ਸਨ, ਪਰ ਉਨ੍ਹਾਂ ਦੇ ਰਾਜ ਵਿੱਚ ਇਹ ਬੰਦ ਹੈ। ਤਮੰਨਾ ਹਾਸ਼ਮੀ ਦਾ ਕਹਿਣਾ ਹੈ ਕਿ ਸੂਬੇ ਦੇ ਵੱਡੇ ਸੰਵਿਧਾਨਕ ਅਹੁਦੇ ਉੱਤੇ ਬੈਠੇ ਮੁੱਖ ਮੰਤਰੀ ਦਾ ਇਹ ਬਿਆਨ ਇਸ ਧਰਮ ਨਿਰਪੱਖ ਦੇਸ਼ ਨੂੰ ਤੋੜਨ ਵਾਲਾ ਹੈ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਕਿਸਾਨਾਂ ਦਾ ਭਾਰਤ-ਬੰਦ: ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸਾਢੇ ਪੰਜ ਸੌ ਤੋਂ ਵੱਧ ਥਾਵਾਂ ਉੱਤੇ ਰੋਸ-ਪ੍ਰਦਰਸ਼ਨ
ਭਾਰਤ ਦੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਡਟੀਆਂ
ਭਾਰਤ ਬੰਦ: ਕਰਨਾਟਕ ਦੇ ਕਿਸਾਨ ਨੇਤਾ ਨੇ ਪੁਲਸ ਅਫਸਰ ਦੇ ਪੈਰ ਉੱਤੇ ਐੱਸ ਯੂ ਵੀ ਚੜ੍ਹਾ ਦਿੱਤੀ
ਬਲਿਊਟੁੱਥ ਡਿਵਾਈਸ ਵਾਲੀ ਚੱਪਲ ਨਾਲ ਨਕਲ ਕਰਾਉਂਦੇ 8 ਕਾਬੂ
ਵਿੱਤ ਮੰਤਰੀ ਨੇ ਮੰਨਿਆ ਭਾਰਤ ਦੇ ਕਈ ਜ਼ਿਲ੍ਹਿਆਂ ਵਿੱਚ ਅਜੇ ਤੱਕ ਬੈਂਕਿੰਗ ਸਹੂਲਤ ਹੀ ਨਹੀਂ
ਚੀਨ ਨੇ ਕੰਟਰੋਲ ਰੇਖਾ ਉਤੇ 50 ਹਜ਼ਾਰ ਤੋਂ ਵੱਧ ਫੌਜੀ ਜਵਾਨ ਮੁੜ ਕੇ ਤਾਇਨਾਤ ਕੀਤੇ
ਗੁਜਰਾਤ ਵਿੱਚ ਹੀਰਾ ਕਾਰੋਬਾਰੀ ਉਤੇ ਛਾਪੇ ਦੌਰਾਨ 10.98 ਕਰੋੜ ਦੇ ਹੀਰੇ ਬਰਾਮਦ
ਸੁਪਰੀਮ ਕੋਰਟ ਵੱਲੋਂ ਐੱਨ ਆਈ ਸੀ ਨੂੰ ਹੁਕਮ: ਸਾਡੀ ਵੈਬਸਾਈਟ ਉਤੇ ਭੇਜੀ ਮੇਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਤੇ ਨਾਅਰਾ ਹਟਾਉ
ਮਮਤਾ ਬੈਨਰਜੀ ਨੇ ਕਿਹਾ: ਈਰਖਾ ਕਾਰਨ ਮੈਨੂੰ ਵਿਦੇਸ਼ ਜਾਣ ਦੀ ਆਗਿਆ ਵੀ ਨਹੀਂ ਦਿੱਤੀ ਗਈ
ਬਿਹਾਰ ਦੇ ਜੱਜ ਦੀ ਨਸੀਹਤ ਮੱਖਣ ਚੋਰੀ ਬਾਲ ਲੀਲਾ ਹੈ ਤਾਂ ਕਿਸੇ ਬੱਚੇ ਵੱਲੋਂ ਮਿਠਾਈ ਚੋਰੀ ਕਰਨੀ ਅਪਰਾਧ ਕਿਵੇਂ ਹੋ ਗਈ?