Welcome to Canadian Punjabi Post
Follow us on

25

September 2021
 
ਭਾਰਤ

ਮੋਦੀ ਸਰਕਾਰ ਹੇਠ ਘੱਟ ਗਿਣਤੀਆਂ ਸੌ ਫ਼ੀਸਦੀ ਸੁਰੱਖਿਅਤ: ਲਾਲਪੁਰਾ

September 15, 2021 09:59 PM

ਨਵੀਂ ਦਿੱਲੀ, 15 ਸਤੰਬਰ (ਪੋਸਟ ਬਿਊਰੋ)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਅਧੀਨ ਘੱਟ ਗਿਣਤੀਆਂ 100 ਫ਼ੀਸਦੀ ਸੁਰੱਖਿਅਤ ਹਨ ਅਤੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਨਫ਼ਰਤ ਦੀਆਂ ਜੋ ਘਟਨਾਵਾਂ ਵੱਧਣ ਦੀਆਂਗੱਲਾਂ ਹਨ, ਇਹ ਗਲਤ ਹਨ।
ਇਕਬਾਲ ਸਿੰਘ ਲਾਲਪੁਰਾ, ਜਿਨ੍ਹਾਂ ਨੇ ਪਿੱਛਲੇ ਹਫ਼ਤੇ ਕੌਮੀ ਘੱਟ ਗਿਣਤੀ ਕਮਿਸ਼ਨ (ਐਨ ਸੀ ਐਮ) ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਹੈ, ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਘੱਟ ਗਿਣਤੀਆਂ ਵਿੱਚ ਸੁਰੱਖਿਆ ਨੂੰ ਉਤਸ਼ਾਹਤ ਕਰਨ ਵਾਲੇ ਝੂਠੇ ਬਿਰਤਾਂਤ ਦੂਰ ਕਰਨ ਦੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਦੰਗੇ, ਹੱਤਿਆ ਅਤੇ ਹਜ਼ੂਮੀ ਹੱਤਿਆ ਵਰਗੀਆਂ ਘਟਨਾਵਾਂ ਦੇ ਅੰਕੜੇ ਹੇਠਾਂ ਆਏ ਹਨ। ਕਿਸਾਨਾਂ ਦੇ ਮੁੱਦੇ ਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਬਾਰੇ ਕੁਝ ਵਰਗਾਂ ਵੱਲੋਂ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਨੂੰ ਇਸ ਲਈ ਦਖ਼ਲ ਦੇਣਾ ਪਿਆ,ਕਿ ਰਾਜਾਂ ਨੇ ਖੇਤੀ ਅਧਾਰਤ ਢਾਂਚਾ ਵਿਕਸਿਤ ਨਹੀਂ ਕੀਤਾ ਤੇ ਉਤਪਾਦਾਂ ਨੂੰ ਵੇਚਣ ਦੇ ਬਦਲ ਨਹੀਂ ਸਨ। ਉਨ੍ਹਾਂ ਕਿਹਾ ਕਿ ਕਿਸਾਨ ਖੁਦਕੁਸ਼ੀ ਕਿਉਂ ਕਰਦੇ ਹਨ, ਇਸ ਸਵਾਲ ਦਾ ਰਾਜਾਂ ਨੂੰ ਜਵਾਬ ਦੇਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਜੇ ਕਿਤੇ ਅਸੁਰੱਖਿਆ ਦੀ ਭਾਵਨਾ ਹੈ ਤਾਂ ਉਸ ਨੂੰ ਦੂਰ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਅਸੀਂ ਭਾਰਤੀ ਹਾਂ ਤੇ ਸਾਨੂੰ ਦੇਸ਼ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ।
ਲਾਲਪੁਰਾ ਦੀ ਇਹ ਟਿੱਪਣੀ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਅਤੇ ਕਈ ਸਿਵਲ ਸੁਸਾਇਟੀ ਮੈਬਰਾਂ ਵੱਲੋਂ ਸਰਕਾਰ ਦੀ ਸਖ਼ਤ ਆਲੋਚਨਾ ਦੇ ਦੌਰਾਨ ਆਈ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਫ਼ਰਤ ਦੀਆਂ ਘਟਨਾਵਾਂ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੇ ਸ਼ਾਸਨ ਅਧੀਨ ਵਧੀਆਂ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਅਯੁੱਧਿਆ ਵਿੱਚ ਰਾਮ-ਜਾਨਕੀ ਮੰਦਰ ਵਿੱਚ ਤੀਜੀ ਵਾਰ ਕਰੋੜਾਂ ਦੀ ਚੋਰੀ
ਫੌਜੀ ਅਫਸਰ ਬਣਨ ਲਈ ਔਰਤਾਂ ਨਵੰਬਰ ਵਿੱਚ ਐਨ ਡੀ ਏ ਟੈੱਸਟ ਦੇ ਸਕਣਗੀਆਂ
ਮਮਤਾ ਸਰਕਾਰ ਦੀ ਤੁਲਨਾ ਤਾਲਿਬਾਨ ਨਾਲ ਕਰਨ ਉੱਤੇ ਸ਼ਿਵ ਸੈਨਾ ਭੜਕੀ
ਦਿੱਲੀ ਗੁਰਦੁਆਰਾ ਚੋਣ ਮਾਮਲਾ: ਮਨਜੀਤ ਸਿੰਘ ਜੀ ਕੇ ਨੇ ਸ੍ਰ਼ੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਕੋਲੋਂ ਅਸਤੀਫ਼ਾ ਮੰਗਿਆ
ਗੁਜਰਾਤ ਵਿੱਚੋਂ 15,000 ਕਰੋੜ ਦੀ ਹੈਰੋਇਨ ਫੜਨ ਮਗਰੋਂ ਸਿਆਸਤ ਵਿੱਚ ਤੂਫਾਨ ਉੱਠਿਆ
ਕੋਰੋਨਾ ਵਾਇਰਸ ਦੇ ਨਾਲ ਮਰੇ ਲੋਕਾਂ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਮਿਲੇਗਾ
ਕਿਸਾਨ ਸੰਗਠਨਾਂ ਦੇ ਸੱਦੇ ਉੱਤੇ 27 ਸਤੰਬਰ ਨੂੰ ‘ਭਾਰਤ ਬੰਦ’ ਰਹੇਗਾ
ਦਿੱਲੀ ਗੁਰਦੁਆਰਾ ਕਮੇਟੀ ਚੋਣ: ਮਨਜਿੰਦਰ ਸਿੰਘ ਸਿਰਸਾ ਗੁਰਮੁਖੀ ਦੇ ਟੈੱਸਟ ਵਿੱਚੋਂ ਫੇਲ੍ਹ, ਹਾਈ ਕੋਰਟ ਵੱਲੋਂ ਮੈਂਬਰੀ ਰੱਦ ਹੋਣ ਦਾ ਡਰ
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਿਰੁੱਧ ‘ਮੀ ਟੂ’ ਦਾ ਮੁੱਦਾ ਚੁੱਕਿਆ
ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰੇਂਦਰ ਗਿਰੀ ਵੱਲੋਂ ਖੁਦਕੁਸ਼ੀ