Welcome to Canadian Punjabi Post
Follow us on

25

September 2021
 
ਪੰਜਾਬ

ਬੇਅਦਬੀ ਕੇਸ ਵਿੱਚ ਫਸੇ ਆਈ ਜੀ ਉਮਰਾਨੰਗਲ ਨੂੰ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਵੱਲੋਂ ਸਿਫਾਰਸ਼

September 15, 2021 09:53 PM

ਚੰਡੀਗੜ੍ਹ, 15 ਸਤੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਦੇਕੇਂਦਰੀ ਗ੍ਰਹਿ ਮੰਤਰਾਲੇ ਨੇ ਸਸਪੈਂਡ ਹੋਏ ਪੰਜਾਬ ਪੁਲਸ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਢੁੱਕਵੀਂ ਸੁਰੱਖਿਆ ਦੇਣ ਦੀ ਸਿਫਾਰਸ਼ ਕੀਤੀ ਹੈ।
ਵਰਨਣ ਯੋਗ ਹੈ ਕਿ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਕੇਸ ਦਾ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਹੈ, ਜਿਸ ਨੇ ਕੇਂਦਰ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਉਸ ਨੇ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਗਰਮ ਖਿਆਲੀ ਸਿੱਖਾਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਇਸ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਰਮਰਾਜ ਸਿੰਘ ਉਮਰਾਨੰਗਲ ਦੀ ਸੁਰੱਖਿਆ ਦਾ ਮੁੱਦਾ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਵਿਚਾਰਿਆ ਗਿਆ ਹੈ, ਜਿਸ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਉਮਰਾਨੰਗਲ ਦਾ ਪਰਵਾਰ ਖਾੜਕੂਆਂ ਦੇ ਨਿਸ਼ਾਨੇ ਉੱਤੇ ਹੁੰਦਾ ਸੀ ਅਤੇ ਉਮਰਾਨੰਗਲ ਦੇ ਪਿਤਾ ਸੁਖਦੇਵ ਸਿੰਘ ਨੂੰ ਵੀ 1987 ਵਿੱਚ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਖਾੜਕੂਆਂ ਨੇ ਕਤਲ ਕਰ ਦਿੱਤਾ ਸੀ ਅਤੇ 1988 ਵਿੱਚ ਉਮਰਾਨੰਗਲ ਦੇ ਜੱਦੀ ਘਰ ਉੱਤੇ ਵੀ ਹਮਲਾ ਹੋਇਆ ਸੀ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮੁੱਖ ਦੋਸ਼ੀ ਹੋਣ ਕਰ ਕੇ ਉਮਰਾਨੰਗਲ ਨੂੰ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਸਿੱਖ ਗਰਮ ਖਿਆਲੀਆਂ ਤੋਂ ਖਤਰਾ ਹੈ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਉਮਰਾਨੰਗਲ ਅਤੇ ਹੋਰ ਪੁਲਸ ਅਫਸਰਾਂ ਨੂੰ ਸਿੱਖਾਂ ਉੱਤੇ ਜ਼ਿਆਦਤੀਆਂ ਦਾ ਜ਼ਿੰਮੇਵਾਰ ਆਖਿਆ ਹੈ। ਇਸ ਕਾਰਨ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਚੀਫਸੈਕਟਰੀ ਨੂੰ ਕਿਹਾ ਹੈ ਕਿ ਪਰਮਰਾਜ ਸਿੰਘ ਉਮਰਾਨੰਗਲ ਅਤੇ ਉਸ ਦੇ ਪਰਵਾਰ ਨੂੰ ਖਤਰੇ ਦੀ ਗੰਭੀਰਤਾ ਨੂੰ ਦੇਖ ਕੇ ਢੁੱਕਵੀਂ ਸੁਰੱਖਿਆ ਦਿੱਤੀ ਜਾਵੇ।
ਇਹ ਹੀ ਨਹੀਂ, ਕੇਂਦਰੀ ਗ੍ਰਹਿ ਮੰਤਰਾਲੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਉੱਤੇ ਜਲਾਲਾਬਾਦ ਵਿੱਚ ਦੋ ਫਰਵਰੀ ਨੂੰ ਹੋਏ ਹਮਲੇ ਦੀ ਵੀ ਰਿਪੋਰਟ ਮੰਗ ਲਈ ਹੈ। ਵਰਨਣ ਯੋਗ ਹੈ ਕਿ ਨਗਰ ਕੌਂਸਲ ਚੋਣਾਂ ਮੌਕੇ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਦੇ ਐਸ ਡੀ ਐਮ ਦਫਤਰ ਵਿੱਚ ਨਾਮਜ਼ਦਗੀਆਂ ਮੌਕੇ ਪਹੁੰਚੇ ਸਨ ਤੇ ਅਕਾਲੀ ਆਗੂਆਂ ਨੇ ਦੋਸ਼ ਲਾਇਆ ਸੀ ਕਿ ਕਾਂਗਰਸੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਉੱਤੇ ਪੱਥਰ ਸੁੱਟੇ ਤੇ ਗੋਲੀ ਚਲਾਈ ਸੀ। ਸੁਖਬੀਰ ਸਿੰਘ ਬਾਦਲ ਨੇ ਮਗਰੋਂ 10 ਫਰਵਰੀ ਨੂੰ ਇਸ ਦੀ ਕੇਂਦਰ ਸਰਕਾਰ ਨੂੰ ਸ਼ਿਕਾਇਤ ਭੇਜੀ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਡੀ ਐੱਸ ਪੀ ਅਤੇ ਗੰਨਮੈਨਾਂ ਵਲੋਂ ਢਾਬੇ ਵਾਲਿਆਂ ਦੀ ਕੁੱਟ ਮਾਰ ਦੀ ਵੀਡੀਓ ਵਾਇਰਲ
ਬਾਦਲ ਅਕਾਲੀ ਦਲ 29 ਸਤੰਬਰ ਨੂੰ ਨਵੇਂ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ
ਪੰਜਾਬ ਦੀ ਚੀਫ ਸੈਕਟਰੀ ਵਿੰਨੀ ਮਹਾਜਨ ਨੂੰ ਹਟਾ ਕੇ ਅਨਿਰੁੱਧ ਤਿਵਾੜੀ ਨੂੰ ਜਿ਼ੰਮਾ ਸੌਂਪਿਆ
ਨਵਜੋਤ ਸਿੰਘ ਸਿੱਧੂ ਨੂੰ ਝਟਕਾ ਦੂਸਰੇ ਸਲਾਹਕਾਰ ਪਿਆਰਾ ਲਾਲ ਗਰਗ ਵੱਲੋਂ ਵੀ ਅਸਤੀਫ਼ਾ
ਕੈਪਟਨ ਦੇ ਹਮਲਾਵਰ ਰੁਖ਼ ਨਾਲ ਕਾਂਗਰਸ ਹਾਈ ਕਮਾਨ ਦੀ ਬੇਚੈਨੀ ਹੋਰ ਵਧੀ
ਕਰੋੜਾਂ ਰੁਪਏ ਸਮੇਟਣ ਪਿੱਛੋਂ ਜੀ ਬੀ ਪੀ ਗਰੁੱਪ ਦੇ ਬਿਲਡਰ ਫਰਾਰ
ਸਾਬਕਾ ਮੁੱਖ ਮੰਤਰੀ ਦੇ ਓ ਐਸ ਡੀ ਨੇ ‘ਕੈਪਟਨ 2022’ ਦਾ ਪੋਸਟਰ ਸ਼ੇਅਰਕਰ ਕੇ ਵਿਵਾਦ ਛੇੜਿਆ
ਸਿੰਗਲ ਪੇਰੈਂਟਸ ਲਈ ਚੰਗੀ ਖਬਰ : ਬੱਚਿਆਂ ਦੇ ਦਾਖਲੇ ਵਿੱਚ ਦੋਵਾਂ ਜੀਆਂ ਦੇ ਨਾਂਅ ਲਿਖਣ ਦੀ ਸ਼ਰਤ ਹਟੀ
ਪੈਪਸੂ ਟਰਾਂਸਪੋਰਟ ਦੀਆਂ ਬੱਸਾਂ ਤੋਂ ਅਮਰਿੰਦਰ ਵਾਲੇ ਪੋਸਟਰ ਹਟਾਏ ਜਾਣ ਲੱਗ ਪਏ
ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਗੁਰਦੁਆਰਾ ਕਮੇਟੀ ’ਚ ਕੋ-ਆਪਸ਼ਨ ਲਈ ਮਨਜਿੰਦਰ ਸਿੰਘ ਸਿਰਸਾ ਨੂੰ ਅਯੋਗ ਕਰਾਰ ਦੇਣ ’ਤੇ ਆਪ ਸਰਕਾਰ ਦੀ ਕੀਤੀ ਨਿਖੇਧੀ