Welcome to Canadian Punjabi Post
Follow us on

25

September 2021
 
ਪੰਜਾਬ

ਪੰਜਾਬੀ ਯੂਨੀਵਰਸਿਟੀ ਵਿੱਚ ਫੰਡਾਂ ਦੀ ਹੇਰਾਫੇਰੀ ਕਰਨ ਦੇ ਦੋਸ਼ੀ ਸੱਤ ਮੁਲਾਜ਼ਮ ਸਸਪੈਂਡ

September 15, 2021 09:52 PM

* ਤਿੰਨ ਕਰਮਚਾਰੀ ਨੌਕਰੀਆਂ ਤੋਂ ਕੱਢ ਦਿੱਤੇ ਗਏ


ਪਟਿਆਲਾ, 15 ਸਤੰਬਰ (ਪੋਸਟ ਬਿਊਰੋ)- ਪੰਜਾਬੀ ਯੂਨੀਵਰਸਿਟੀ ਵਿੱਚ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਕੇਸ ਵਿੱਚ ਯੂਨੀਵਰਸਟਿਸੀ ਦੇ ਸੱਤ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਅਤੇ ਤਿੰਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਇਸ ਯੂਨੀਵਰਸਿਟੀ ਵਿੱਚ ਸਰਕਾਰੀ ਫੰਡਾਂ ਵਿੱਚ ਘਪਲੇ ਬਾਰੇ ਮੀਡੀਆ ਵਿੱਚ ਖੁਲਾਸਾ ਹੋਣ ਦੇ ਬਾਅਦ ਸੀਨੀਅਰ ਸਹਾਇਕ ਸਮੇਤ ਸੱਤ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਵਿੱਚ ਸ਼ਾਮਲ ਪਾਏ ਗਏ 10 ਮੁਲਾਜ਼ਮਾਂ ਉੱਤੇ ਕਾਰਵਾਈ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਜਾਅਲੀ ਬਿੱਲਾਂ ਦੇ ਆਧਾਰ ਉੱਤੇ ਸਰਕਾਰੀ ਫੰਡਾਂ ਨੂੰ ਇਹ ਸਾਰੇ ਮੁਲਾਜ਼ਮ ਆਪਣੇ ਖਾਤਿਆਂ ਵਿੱਚ ਪਾ ਰਹੇ ਸਨ। ਇਸ ਦਾ ਭੇਦ ਖੁੱਲ੍ਹਣ ਪਿੱਛੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਸੀਨੀਅਰ ਸਹਾਇਕ ਨੇ ਲੱਖਾਂ ਦੀ ਰਕਮ ਜਾਅਲੀ ਬਿੱਲ, ਮੋਹਰਾਂ ਤੇ ਜਾਅਲੀ ਦਸਤਖਤਾਂ ਨਾਲ ਆਪਣੇ ਉੱਤੇ ਹੋਰ ਸਾਥੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਹੈ। ਯੂਨੀਵਰਸਿਟੀ ਨੇ ਇਸ ਬਾਰੇ ਅੱਠ ਜਣਿਆਂ ਖਿਲਾਫ ਪੁਲਸ ਕੋਲ ਕੇਸ ਦਰਜ ਕਰਵਾਇਆ ਸੀ। ਕੱਲ੍ਹ ਵਾਈਸ ਚਾਂਸਲਰ ਨੇ 10 ਮੁਲਾਜ਼ਮਾਂ ਖਿਲਾਫ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ। ਕੇਸ ਵਿੱਚ ਨਾਮਜ਼ਦ ਸੀਨੀਅਰ ਸਹਾਇਕ ਨਿਸ਼ੂ ਚੌਧਰੀ ਅਤੇ ਜਿੰਮ ਟ੍ਰੇਨਰ ਵਿਨੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਨ੍ਹਾਂ ਨਾਲਹਰਪ੍ਰੀਤ ਸਿੰਘ ਸਿਸਟਮ ਐਨਾਲਾਈਸਿਸ, ਪਰਮਿੰਦਰ ਸਿੰਘ ਸੀਨੀਅਰ ਸਹਾਇਕ, ਗੁਰਮੁਖ ਸਿੰਘ ਸੀਨੀਅਰ ਸਹਾਇਕ, ਭੁਪਿੰਦਰ ਸਿੰਘ ਤਕਨੀਕੀ ਸਹਾਇਕ, ਨਰਿੰਦਰ ਕਲਰਕ, ਲਵਪ੍ਰੀਤ ਸੇਵਾਦਾਰ, ਦਲੀਪ ਕਲਰਕ, ਯੋਗੇਸ਼ ਕਲਰਕ, ਨਵੀਨ ਕਲਰਕ, ਸੁਖਦੀਪ ਕਲਰਕ ਆਦਿ ਦੇਵਿਰੁੱਧ ਕਾਰਵਾਈ ਕੀਤੀ ਗਈ ਹੈ।ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦੇ ਅਨੁਸਾਰ ਐਡਹਾਕ ਵਾਲੇ ਤਿੰਨ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਕੇ ਪੱਕੀ ਨੌਕਰੀ ਵਾਲੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਡੀ ਐੱਸ ਪੀ ਅਤੇ ਗੰਨਮੈਨਾਂ ਵਲੋਂ ਢਾਬੇ ਵਾਲਿਆਂ ਦੀ ਕੁੱਟ ਮਾਰ ਦੀ ਵੀਡੀਓ ਵਾਇਰਲ
ਬਾਦਲ ਅਕਾਲੀ ਦਲ 29 ਸਤੰਬਰ ਨੂੰ ਨਵੇਂ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ
ਪੰਜਾਬ ਦੀ ਚੀਫ ਸੈਕਟਰੀ ਵਿੰਨੀ ਮਹਾਜਨ ਨੂੰ ਹਟਾ ਕੇ ਅਨਿਰੁੱਧ ਤਿਵਾੜੀ ਨੂੰ ਜਿ਼ੰਮਾ ਸੌਂਪਿਆ
ਨਵਜੋਤ ਸਿੰਘ ਸਿੱਧੂ ਨੂੰ ਝਟਕਾ ਦੂਸਰੇ ਸਲਾਹਕਾਰ ਪਿਆਰਾ ਲਾਲ ਗਰਗ ਵੱਲੋਂ ਵੀ ਅਸਤੀਫ਼ਾ
ਕੈਪਟਨ ਦੇ ਹਮਲਾਵਰ ਰੁਖ਼ ਨਾਲ ਕਾਂਗਰਸ ਹਾਈ ਕਮਾਨ ਦੀ ਬੇਚੈਨੀ ਹੋਰ ਵਧੀ
ਕਰੋੜਾਂ ਰੁਪਏ ਸਮੇਟਣ ਪਿੱਛੋਂ ਜੀ ਬੀ ਪੀ ਗਰੁੱਪ ਦੇ ਬਿਲਡਰ ਫਰਾਰ
ਸਾਬਕਾ ਮੁੱਖ ਮੰਤਰੀ ਦੇ ਓ ਐਸ ਡੀ ਨੇ ‘ਕੈਪਟਨ 2022’ ਦਾ ਪੋਸਟਰ ਸ਼ੇਅਰਕਰ ਕੇ ਵਿਵਾਦ ਛੇੜਿਆ
ਸਿੰਗਲ ਪੇਰੈਂਟਸ ਲਈ ਚੰਗੀ ਖਬਰ : ਬੱਚਿਆਂ ਦੇ ਦਾਖਲੇ ਵਿੱਚ ਦੋਵਾਂ ਜੀਆਂ ਦੇ ਨਾਂਅ ਲਿਖਣ ਦੀ ਸ਼ਰਤ ਹਟੀ
ਪੈਪਸੂ ਟਰਾਂਸਪੋਰਟ ਦੀਆਂ ਬੱਸਾਂ ਤੋਂ ਅਮਰਿੰਦਰ ਵਾਲੇ ਪੋਸਟਰ ਹਟਾਏ ਜਾਣ ਲੱਗ ਪਏ
ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਗੁਰਦੁਆਰਾ ਕਮੇਟੀ ’ਚ ਕੋ-ਆਪਸ਼ਨ ਲਈ ਮਨਜਿੰਦਰ ਸਿੰਘ ਸਿਰਸਾ ਨੂੰ ਅਯੋਗ ਕਰਾਰ ਦੇਣ ’ਤੇ ਆਪ ਸਰਕਾਰ ਦੀ ਕੀਤੀ ਨਿਖੇਧੀ