Welcome to Canadian Punjabi Post
Follow us on

25

September 2021
 
ਕੈਨੇਡਾ

ਓਟੂਲ ਦੇ ਵਰਕਰਜ਼ ਪੱਖੀ ਸੁਰ ਨੂੰ ਯੂਨੀਅਨਜ਼ ਨੇ ਨਕਾਰਿਆ

September 15, 2021 06:20 PM

ਓਟਵਾ, 15 ਸਤੰਬਰ (ਪੋਸਟ ਬਿਊਰੋ) : ਐਰਿਨ ਓਟੂਲ ਵੱਲੋਂ ਵਰਕਰਜ਼ ਦਾ ਸਹਿਯੋਗੀ ਹੋਣ ਦੀਆਂ ਭਾਵੇਂ ਲੱਖਾਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਜਿੱਥੋਂ ਤੱਕ ਕੈਨੇਡਾ ਦੀਆਂ ਲੇਬਰ ਯੂਨੀਅਨਜ਼ ਦਾ ਸਵਾਲ ਹੈ ਤਾਂ ਕੰਜ਼ਰਵੇਟਿਵ ਆਗੂ ਜਨਤਾ ਦੇ ਨੰਬਰ ਇੱਕ ਦੁਸ਼ਮਣ ਹਨ।
ਕੱੁਝ ਸੱਭ ਤੋਂ ਵੱਡੀਆਂ ਯੂਨੀਅਨਾਂ ਆਪਣੇ ਮੈਂਬਰਾਂ ਨੂੰ ਕੰਜ਼ਰਵੇਟਿਵਾਂ ਨੂੰ ਛੱਡ ਕੇ ਕਿਸੇ ਹੋਰ ਨੂੰ ਵੋਟ ਪਾਉਣ ਲਈ ਆਖ ਰਹੀਆਂ ਹਨ।ਹੋਰ ਯੂਨੀਅਨਾਂ ਆਪਣੇ ਮੈਂਬਰਾਂ ਨੂੰ ਵੱਖ ਵੱਖ ਹਲਕਿਆਂ ਵਿੱਚ ਲਿਬਰਲਾਂ ਜਾਂ ਐਨਡੀਪੀ ਨੂੰ ਵੋਟ ਕਰਨ ਲਈ ਆਖ ਰਹੀਆਂ ਹਨ ਤਾਂ ਕਿ ਕੰਜ਼ਰਵੇਟਿਵਾਂ ਨੂੰ ਜਿੱਤਣ ਤੋਂ ਰੋਕਿਆ ਜਾ ਸਕੇ।ਇਸ ਤੋਂ ਇਲਾਵਾ ਯੂਨਾਈਟਿਡ ਸਟੀਲਵਰਕਰਜ਼ ਕੈਨੇਡਾ ਵੱਲੋਂ ਸਿੱਧੇ ਤੌਰ ਉੱਤੇ ਐਨਡੀਪੀ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਪਰ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਦੇ ਕੌਮੀ ਪ੍ਰਧਾਨ ਕ੍ਰਿਸ ਏਲਵਾਰਡ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਕੋਈ ਯੂਨੀਅਨ ਕੰਜ਼ਰਵੇਟਿਵਾਂ ਦੀ ਹਮਾਇਤ ਕਰ ਰਹੀ ਹੈ। ਪਾਰਟੀ ਵੱਲੋਂ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕਿਸੇ ਯੂਨੀਅਨ ਵੱਲੋਂ ਉਨ੍ਹਾਂ ਨੂੰ ਸਮਰਥਨ ਦਿੱਤਾ ਗਿਆ ਹੈ ਕਿ ਨਹੀਂ।
ਪਿੱਛੇ ਜਿਹੇ ਓਟੂਲ ਵੱਲੋਂ ਯੂਨੀਅਨਜ਼ ਤੇ ਵਰਕਰਜ਼ ਦਾ ਦੋਸਤ ਹੋਣ ਦੀ ਦੁਹਾਈ ਵੀ ਦਿੱਤੀ ਜਾ ਰਹੀ ਸੀ ਪਰ ਏਅਲਵਾਰਡ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਓਟੂਲ ਦਾ ਟਰੈਕ ਰਿਕਾਰਡ ਇਸ ਤੋਂ ਬਿਲਕੁਲ ਉਲਟ ਦਰਸਾਉਂਦਾ ਹੈ। ਇਸੇ ਲਈ ਅਸੀਂ ਇਹ ਮੰਨਦੇ ਹਾਂ ਕਿ ਐਰਿਨ ਓਟੂਲ ਦੇ ਕੰਜ਼ਰਵੇਟਿਵਜ਼ ਮਹਾਂਮਾਰੀ ਤੋਂ ਕੈਨੇਡਾ ਦੇ ਰਿਕਵਰੀ ਪਲੈਨ ਲਈ ਤਬਾਹਕੁੰਨ ਹੋ ਸਕਦੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਹੁਆਵੇ ਦੀ ਐਗਜ਼ੈਕਟਿਵ ਖਿਲਾਫ ਮੁਜਰਮਾਨਾ ਮਾਮਲੇ ਸੁਲਝਾਉਣ ਦਾ ਅਮਰੀਕਾ ਦੇ ਜਸਟਿਸ ਅਧਿਕਾਰੀਆਂ ਨੇ ਦਿੱਤਾ ਸੰਕੇਤ
ਬੱਚੀਆਂ ਦਾ ਕਤਲ ਕਰਕੇ ਪਿਤਾ ਨੇ ਕੀਤੀ ਖੁਦਕੁਸ਼ੀ
ਕੈਨੇਡਾ ਦੀਆਂ ਚੋਣਾਂ ਵਿਚ ਨਵੇਂ ਚੁਣੇ ਗਏ ਪੰਜਾਬੀ ਉਮੀਦਵਾਰਾਂ ਨਾਲ ਜਾਣ ਪਛਾਣ
ਐਸਐਨਸੀ ਲਾਵਾਲਿਨ ਦੇ ਦੋ ਸਾਬਕਾ ਐਗਜ਼ੈਕਟਿਵ ਰਿਸ਼ਵਤ ਦੇਣ ਦੇ ਦੋਸ਼ ਵਿੱਚ ਚਾਰਜ
ਕੈਨੇਡਾ ਨੇ ਕੋਵਿਡ-19 ਵੈਕਸੀਨ ਸਪਲਾਇਰਜ਼ ਨੂੰ ਹੋਰ ਡੋਜ਼ਾਂ ਭੇਜਣ ਤੋਂ ਕੀਤਾ ਮਨ੍ਹਾਂ
ਅਗਲੇ ਹਫਤੇ ਤੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਉੱਤੇ ਲੱਗੀ ਪਾਬੰਦੀ ਹਟਾਵੇਗਾ ਕੈਨੇਡਾ
ਇੱਕ ਵਾਰੀ ਮੁੜ ਬਣੇਗੀ ਘੱਟ ਗਿਣਤੀ ਲਿਬਰਲ ਸਰਕਾਰ!
ਅਗਲੀ ਫੈਡਰਲ ਸਰਕਾਰ ਦੀ ਚੋਣ ਲਈ ਅੱਜ ਵੋਟਾਂ ਪਾਉਣਗੇ ਕੈਨੇਡੀਅਨਜ਼
5 ਤੋਂ 11 ਸਾਲ ਦੇ ਬੱਚਿਆਂ ਉੱਤੇ ਵੀ ਅਸਰਦਾਰ ਹੈ ਫਾਈਜ਼ਰ ਦੀ ਕੋਵਿਡ-19 ਵੈਕਸੀਨ
ਕੈਂਪੇਨ ਦੇ ਆਖਰੀ ਪਲਾਂ ਵਿੱਚ ਵੀ ਵੋਟਰਾਂ ਨੂੰ ਅਪੀਲ ਕਰਦੇ ਨਜ਼ਰ ਆਏ ਪਾਰਟੀ ਆਗੂ