Welcome to Canadian Punjabi Post
Follow us on

25

September 2021
 
ਟੋਰਾਂਟੋ/ਜੀਟੀਏ

ਭੈਣ ਦਾ ਕਤਲ ਕਰਨ ਵਾਲੇ ਭਰਾ ਦੀ ਭਾਲ ਕਰ ਰਹੀ ਹੈ ਪੁਲਿਸ

September 15, 2021 08:09 AM

ਟੋਰਾਂਟੋ, 14 ਸਤੰਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਇਟੋਬੀਕੋ ਦੇ ਘਰ ਵਿੱਚ ਮ੍ਰਿਤਕ ਪਾਈ ਗਈ ਮਹਿਲਾ ਦਾ ਕਤਲ ਹੋਇਆ ਸੀ ਤੇ ਇਸ ਸਬੰਧ ਵਿੱਚ ਉਸ ਦੇ ਭਰਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਮੰਗਲਵਾਰ ਸ਼ਾਮ ਨੂੰ ਪੁਲਿਸ ਨੇ ਦੱਸਿਆ ਕਿ 7 ਸਤੰਬਰ ਨੂੰ ਮੈਡੀਕਲ ਸਿ਼ਕਾਇਤ ਮਿਲਣ ਉੱਤੇ ਪੁਲਿਸ ਅਧਿਕਾਰੀ ਕੁਈਨਜ਼ਵੇਅ ਤੇ ਇਸਲਿੰਗਟਨ ਐਵਨਿਊ ਨੇੜੇ 18 ਸਟੈਨਮਿੱਲਜ਼ ਰੋਡ ਉੱਤੇ ਪਹੁੰਚੇ।ਜਦੋਂ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਇੱਕ ਮਹਿਲਾ ਪੌੜੀਆਂ ਦੇ ਅਖੀਰ ਵਿੱਚ ਬਿਨਾਂ ਸਾਹ ਸਤ ਪਈ ਹੈ। ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮਹਿਲਾ ਦੀ ਪਛਾਣ ਟੋਰਾਂਟੋ ਵਾਸੀ 60 ਸਾਲਾ ਰੋਜ਼ ਡੀ ਪਿੰਟੋ ਵਜੋਂ ਕੀਤੀ ਹੈ।
8 ਸਤੰਬਰ ਨੂੰ ਕੀਤੇ ਗਏ ਪੋਸਟ ਮਾਰਟਮ ਤੋਂ ਬਾਅਦ ਜਾਂਚ ਦਾ ਕੰਮ ਹੋਮੀਸਾਈਡ ਯੂਨਿਟ ਨੇ ਆਪਣੇ ਹੱਥੀਂ ਲੈ ਲਿਆ ਤੇ 55 ਸਾਲਾ ਟੋਰਾਂਟੋ ਵਾਸੀ ਜੌਹਨ ਡੀ ਪਿੰਟੋ ਨੂੰ ਮਸ਼ਕੂਕ ਮੰਨਿਆ ਗਿਆ।ਉਸ ਦੀ ਭਾਲ ਸੈਕਿੰਡ ਡਿਗਰੀ ਮਰਡਰ ਲਈ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਆਖਿਆ ਕਿ ਉਸ ਦੇ ਥਹੁ ਟਿਕਾਣੇ ਦੀ ਉਹ ਭਾਲ ਕਰ ਰਹੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ 12 ਸਾਲਾ ਲੜਕੀ ਜ਼ਖ਼ਮੀ
ਯੂਨੀਅਨ ਵੱਲੋਂ ਯੂਨੀਵਰਸਿਟੀਜ਼ ਵਿੱਚ ਕਲਾਸਾਂ ਦੀ ਸਮਰੱਥਾ ਸੀਮਤ ਕਰਨ ਤੇ ਡਿਸਟੈਂਸਿੰਗ ਬਰਕਰਾਰ ਰੱਖਣ ਦੀ ਮੰਗ
ਮਿਸੀਸਾਗਾ ਵਿੱਚ ਚੱਲੀ ਗੋਲੀ, 1 ਹਲਾਕ
ਟੀਕਾਕਰਣ ਨਾ ਕਰਵਾਉਣ ਵਾਲੇ 140 ਮੁਲਾਜ਼ਮਾਂ ਨੂੰ ਵਿੰਡਸਰ ਹਸਪਤਾਲ ਨੇ ਛੁੱਟੀ ਉੱਤੇ ਭੇਜਿਆ
ਕਾਂਸਟੇਬਲ ਤੇ ਕਤਲ ਦੇ ਦੋਸ਼ੀ ਨੂੰ ਮਿਲੀ ਜ਼ਮਾਨਤ
ਸੰਯੁਕਤ ਕਿਸਾਨ ਮੋਰਚੇ ਦੇ 'ਭਾਰਤ ਬੰਦ' ਦੇ ਸੱਦੇ ਦੀ ਹਮਾਇਤ ਵਿਚ ਕਿਸਾਨ ਸਪੋਰਟ ਕਮੇਟੀ ਬਰੈਂਪਟਨ ਵੱਲੋਂ ਰੈਲੀ 27 ਸਤੰਬਰ ਨੂੰ
"ਮੈਂ ਸਮਾਜਿਕ-ਪ੍ਰਾਣੀ ਹਾਂ, ਜੇਕਰ ਸਮਾਜ ਮੇਰੀ ਕਵਿਤਾ ਸਮਾਜ ਨੂੰ ਪ੍ਰਵਾਨ ਨਹੀਂ ਕਰਦਾ ਤਾਂ ਮੇਰੀ ਕਵਿਤਾ ਸਮਾਜਿਕ ਨਹੀਂ " -ਜਗਜੀਤ ਸੰਧੂ
ਰੈਡ ਵਿੱਲੋ ਕਲੱਬ ਵਲੋਂ ਬੱਫਰਜ਼ ਪਾਰਕ ਤੇ ਬੀਚ ਦਾ ਟੂਰ
ਅਜੇ ਵੀ ਵੋਟਾਂ ਗਿਣੇ ਜਾਣ ਕਾਰਨ ਕਈ ਹਲਕਿਆਂ ਉ਼ੱਤੇ ਨਹੀਂ ਹੋਇਆ ਜਿੱਤ ਹਾਰ ਦਾ ਫੈਸਲਾ
ਦਿਨ ਦਿਹਾੜੇ ਚੱਲੀ ਗੋਲੀ ਵਿੱਚ ਇੱਕ ਹਲਾਕ, ਇੱਕ ਜ਼ਖ਼ਮੀ