Welcome to Canadian Punjabi Post
Follow us on

29

September 2021
 
ਮਨੋਰੰਜਨ

ਜੀਵਨ ਨੂੰ ਬਦਲਣ ਵਾਲੇ ਅਨੁਭਵ ਚਾਹੀਦੇ ਹਨ : ਮੋਹਿਤ ਰੈਨਾ

September 15, 2021 02:23 AM

ਸੀਰੀਅਲ ‘ਦੇਵੋਂ ਕੇ ਦੇਵ ਮਹਾਦੇਵ’ ਵਿੱਚ ਭਗਵਾਨ ਸ਼ਿਵ ਦਾ ਕਿਰਦਾਰ ਨਿਭਾਉਣ ਦੇ ਬਾਅਦ ਆਮ ਕਿਰਦਾਰਾਂ ਨਾਲ ਖੁਦ ਨੂੰ ਜੋੜਨਾ ਮੋਹਿਤ ਰੈਣਾ ਲਈ ਮੁਸ਼ਕਲ ਰਿਹਾ। ਪਿੱਛੇ ਜਿਹੇ ਆਈ ਵੈਬ ਸੀਰੀਜ਼ ‘ਮੁੰਬਈ ਡਾਇਰੀਜ਼ 26/11’ ਵਿੱਚ ਉਹ ਡਾਕਟਰ ਦੇ ਕਿਰਦਾਰ ਵਿੱਚ ਨਜ਼ਰ ਆਏ। ਅੱਗੇ ਉਹ ‘ਭੌਕਾਲ 2’ ਵੈੱਬ ਸੀਰੀਜ਼ ਅਤੇ ‘ਸ਼ਿੱਦਤ’ ਵਿੱਚ ਨਜ਼ਰ ਆਉਣ ਵਾਲੇ ਹਨ। ਪੇਸ਼ ਹਨ ਇਸੇ ਸਿਲਸਿਲੇ ਵਿਚ ਮੋਹਿਤ ਰੈਣਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੇ ਪ੍ਰੋਜੈਕਟਾਂ ਵਿੱਚ ਇੱਕ ਲੰਬਾ ਅੰਤਰ ਹੁੰਦਾ ਹੈ। ਆਪਣੇ ਕਿਰਦਾਰ ਬਾਰੇ ਇੰਨੇ ਚੂਜ਼ੀ ਕਿਉਂ ਹੋ?
- ਜਿਸ ਕਹਾਣੀ ਨੂੰ ਪਹਿਲਾਂ ਦੱਸਿਆ ਨਾ ਗਿਆ ਹੋਵੇ ਜਾਂ ਅਜਿਹੇ ਲੋਕ, ਜਿਨ੍ਹਾਂ ਦੀ ਕਹਾਣੀ ਕਹਿਣ ਦੀ ਮਨਸ਼ਾ ਚੰਗੀ ਹੈ, ਅਜਿਹੇ ਲੋਕਾਂ ਨਾਲ ਕੰਮ ਕਰਨ ਵਿੱਚ ਮਜ਼ਾ ਆਉਂਦਾ ਹੈ। ਉਨ੍ਹਾਂ ਕਹਾਣੀਆਂ ਦਾ ਹਿੱਸਾ ਬਣਨਾ ਚਾਹੁੰਦਾ ਹਾਂ ਜਿਨ੍ਹਾਂ ਤੋਂ ਜੀਵਨ ਬਦਲਣ ਦਾ ਅਨੁਭਵ ਮਿਲੇ। ‘ਮੁੰਬਈ ਡਾਇਰੀਜ਼ 26/11’ ਵਿੱਚ ਮੈਂ ਡਾਕਟਰ ਦਾ ਕਿਰਦਾਰ ਕੀਤਾ ਹੈ। ਇਸ ਪ੍ਰੋਫੈਸ਼ਨ ਨੂੰ ਕਰੀਬ ਤੋਂ ਦੇਖਣ ਦਾ ਸੁਫਨਾ ਪੂਰਾ ਹੋ ਗਿਆ। ਕਲਾਕਾਰ ਹੋਣ ਦੇ ਨਾਤੇ ਤੁਸੀਂ ਕਈ ਜ਼ਿੰਦਗੀਆਂ ਜੀਅ ਲੈਂਦੇ ਹੋ। ਮੈਂ ਲੱਕੀ ਹਾਂ ਕਿ ਡਿਜੀਟਲ ਦੌਰ ਦੀ ਇੰਡਸਟਰੀ ਦਾ ਹਿੱਸਾ ਹਾਂ, ਜਿਸ ਵਿੱਚ ਅਲੱਗ ਕਹਾਣੀਆਂ ਕਹੀਆਂ ਜਾ ਰਹੀਆਂ ਹਨ।
* ‘ਮੁੰਬਈ ਡਾਇਰੀਜ਼ 26/11’ ਸ਼ੋਅ ਨੂੰ ਕਰਨ ਦੀ ਕੀ ਵਜ੍ਹਾ ਹੈ?
-ਇਸ ਦਾ ਵਿਸ਼ਾ ਦਿਲਚਸਪ ਸੀ। ਇਸ ਉੱਤੇ ਕਈ ਸ਼ੋਅ ਅਤੇ ਫਿਲਮਾਂ ਬਣ ਚੁੱਕੀਆਂ ਹਨ, ਪਰ ਡਾਕਟਰਾਂ ਦੇ ਨਜ਼ਰੀਏ ਤੋਂ ਇਸ ਨੂੰ ਨਹੀਂ ਦਿਖਾਇਆ ਗਿਆ ਸੀ। ਡਾਟਕਰਾਂ ਦਾ ਕੰਮ ਸਿਰਫ ਮਰੀਜ਼ਾਂ ਨੂੰ ਠੀਕ ਕਰਨਾ ਹੀ ਨਹੀਂ ਹੁੰਦਾ, ਸਗੋਂ ਇਹ ਵੀ ਧਿਆਨ ਰੱਖਣਾ ਹੁੰਦਾ ਹੈ ਕਿ ਉਨ੍ਹਾਂ ਦੀ ਹਿੰਮਤ ਘੱਟ ਨਾ ਹੋਵੇ। ਉਹ ਮਰੀਜ਼ਾਂ ਨੂੰ ਇਹ ਨਹੀਂ ਦੱਸ ਸਕਦੇ ਕਿ ਉਨ੍ਹਾਂ ਦੇ ਕੋਲ ਸਹੂਲਤਾਂ ਦੀ ਕਮੀ ਹੈ। ਸ਼ੋਅ ਦੀ ਕਹਾਣੀ ਸਰਕਾਰੀ ਹਸਪਤਾਲ ਦੇ ਪਿਛੋਕੜ ਵਿੱਚ ਲਿਖੀ ਗਈ ਹੈ।
* ਡਾਕਟਰ ਦਾ ਕਿਰਦਾਰ ਨਿਭਾਉਣ ਲਈ ਤੁਹਾਡੀ ਰਿਸਰਚ ਕੀ ਸੀ?
- ਸ਼ੋਅ ਦੇ ਡਾਇਰੈਕਟਰ ਨਿਖਿਲ ਅਡਵਾਨੀ ਦਾ ਵਿਜ਼ਨ ਸਪੱਸ਼ਟ ਸੀ। ਉਹ ਅਸਲ ਕਹਾਣੀਆਂ ਨੂੰ ਬਣਾਉਣ ਵਿੱਚ ਮਾਹਰ ਹਨ, ‘ਬਾਟਲਾ ਹਾਊਸ’, ‘ਏਅਰਲਿਫਟ’ ਵਰਗੀਆਂ ਫਿਲਮਾਂ ਇਸ ਦੀ ਮਿਸਾਲ ਹਨ। ਮੈਡੀਕਲ ਪ੍ਰੋਫੈਸ਼ਨਲ ਨੂੰ ਸਮਝਣ ਦੇ ਲਈ ਮੈਨੂੰ ਵਰਕਸ਼ਾਪ ਤੇ ਰੀਡਿੰਗਸ ਕਰਨੀ ਪਈ। ਡਾਕਟਰ ਸ਼ੇਖ਼ ਨੇ ਸਾਨੂੰ ਮੈਡੀਕਲ ਪ੍ਰੋਫਸ਼ਨ ਦੀਆਂ ਬਰੀਕੀਆਂ ਦੱਸੀਆਂ। ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਉਹ ਹਸਪਤਾਲ ਵਿੱਚ ਸਨ। ਮੇਰਾ ਕਿਰਦਾਰ ਦੇਰ ਰਾਤ ਤੱਕ ਕੰਮ ਕਰਦਾ ਹੈ। ਇਸ ਲਈ ਦਾੜ੍ਹੀ, ਐਨਕ ਦੇ ਨਾਲ ਕਿਰਦਾਰ ਦਾ ਲੁਕ ਤਿਆਰ ਕੀਤਾ ਗਿਆ ਸੀ।
* ਸਾਲ 2008 ਵਿੱਚ ਜਿਸ ਦਿਨ ਅੱਤਵਾਦੀ ਹਮਲਾ ਹੋਇਆ ਸੀ, ਉਸ ਦਿਨ ਦੀਆਂ ਕੀ ਯਾਦਾਂ ਹਨ?
- ਰੂਹ ਕੰਬ ਗਈ ਸੀ। ਮੈਂ ਵਾਸ਼ੀ ਇਲਾਕੇ ਤੋਂ ਲੰਘ ਰਿਹਾ ਸੀ। ਪੁਲਸ ਨੇ ਸਾਨੂੰ ਵਾਪਸ ਜਾਣ ਨੂੰ ਕਿਹਾ। ਚੈਕਿੰਗ ਵਧਾ ਦਿੱਤੀ ਗਈ। ਤਿੰਨ ਦਿਨ ਅਸੀਂ ਸਾਰੇ ਟੀ ਵੀ ਅੱਗੇ ਬੈਠ ਕੇ ਦੇਖ ਰਹੇ ਸੀ। ਮੁੰਬਈ ਸ਼ਹਿਰ ਸ਼ਾਂਤ ਸੀ, ਉਹ ਦਰਦਨਾਕ ਪਲ ਸੀ। ਜਿਸ ਨੇ ਵੀ ਉਸ ਘਟਨਾ ਨੂੰ ਦੇਖਿਆ ਅਤੇ ਸਿਹਾ ਹੈ, ਉਨ੍ਹਾਂ ਲਈ ਉਸ ਨੂੰ ਭੁੱਲਣਾ ਅਸੰਭਵ ਹੋਵੇਗਾ।
* ਤੁਸੀਂ ਪੌਰਾਣਿਕ ਕਹਾਣੀਆਂ ਦਾ ਹਿੱਸਾ ਕਾਫੀ ਸਮਾਂ ਰਹੇ ਹੋ। ਅਜਿਹੇ ਵਿੱਚ ਕੀ ‘ਉੜੀ : ਦ ਸਰਜੀਕਲ ਸਟਰਾਈਕ’ ਨੂੰ ਟਰਨਿੰਗ ਪੁਆਇੰਟ ਮੰਨਦੇ ਹੋ?
- ਉਸ ਫਿਲਮ ਵਿੱਚ ਮੇਰਾ ਛੋਟਾ ਜਿਹਾ ਕਿਰਦਾਰ ਸੀ। ਉਸ ਦੌਰਾਨ ਮੈਨੂੰ ਪਾਵਰਫੁੱਲ ਕਿਰਦਾਰ ਨਿਭਾਉਣ ਦੀ ਆਦਤ ਪੈ ਗਈ ਸੀ। ਅਸਲ ਕਿਰਦਾਰਾਂ ਨਾਲ ਕਿਵੇਂ ਖੁਦ ਨੂੰ ਜੋੜਨਾ ਹੈ, ਇਹ ਸਮਝ ਨਹੀਂ ਆ ਰਹੀ ਸੀ। ਉਹ ਮੇਰੀ ਕਮੀ ਸੀ, ਜੋ ਮੈਂ ਠੀਕ ਕੀਤੀ। ਉਸ ਪਿੱਛੋਂ ਮੈਂ ‘ਕਾਫਿਰ’ ਅਤੇ ‘ਉੜੀ : ਦ ਸਰਜੀਕਲ ਸਟਰਾਈਕ’ ਵਿੱਚ ਕੰਮ ਕਰ ਸਕਿਆ।
* ਟੀ ਵੀ ਉੱਤੇ ਵਾਪਸੀ ਕਰੋਗੇ?
-ਜਿਸ ਮਾਧਿਅਮ ਉੱਤੇ ਮੇਰੀਆਂ ਰਚਨਾਤਕ ਲੋੜਾ ਪੂਰੀਆਂ ਹੁੰਦੀਆਂ ਰਹਿਣਗੀਆਂ, ਉਸ ਉੱਤੇ ਕੰਮ ਕਰਦਾ ਰਹਾਂਗਾ। ਟੀ ਵੀ ਉੱਤੇ ਕੁਝ ਕ੍ਰੀਏਟਿਵ ਕੰਮ ਮਿਲੇਗਾ ਤਾਂ ਜ਼ਰੂਰ ਕਰਾਂਗਾ। ਇਸ ਵਕਤ ਮੈਨੂੰ ਚੰਗੇ ਕਿਰਦਾਰ ਮਿਲ ਰਹੇ ਹਨ।
* ‘ਭੋਕਾਲ’ ਦੇ ਦੂਸਰੇ ਸੀਜ਼ਨ ਨੂੰ ਲੈ ਕੇ ਕੰਮ ਕਿੱਥੇ ਤੱਕ ਪਹੁੰਚਿਆ ਹੈ?
- ‘ਭੌਕਾਲ 2’ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਸ਼ੋਅ ਪੋਸਟ ਪ੍ਰੋਡਕਸ਼ਨ ਵਿੱਚ ਹੈ। ‘ਸ਼ਿੱਦਤ’ ਫਿਲਮ ਵੀ ਪੂਰੀ ਹੋ ਚੁੱਕੀ ਹੈ। ਲੰਬੇ ਸਮੇਂ ਬਾਅਦ ਫਿਜੀਕਲੀ ਆਪਣੇ ਕੰਮ ਨੂੰ ਪ੍ਰਮੋਟ ਕਰਨ ਦਾ ਮੌਕਾ ਮਿਲ ਰਿਹਾ ਹੈ।

 
Have something to say? Post your comment