Welcome to Canadian Punjabi Post
Follow us on

28

March 2024
 
ਕੈਨੇਡਾ

ਨਵੇਂ ਮਾਪਿਆਂ ਨੂੰ 1000 ਡਾਲਰ ਪ੍ਰਤੀ ਮਹੀਨਾ ਵੱਧ ਦੇਣ ਦਾ ਓਟੂਲ ਨੇ ਕੀਤਾ ਵਾਅਦਾ

September 14, 2021 01:39 AM

ਓਟਵਾ, 13 ਸਤੰਬਰ (ਪੋਸਟ ਬਿਊਰੋ) : ਫੈਡਰਲ ਕੰਜ਼ਰਵੇਟਿਵਾਂ ਵੱਲੋਂ ਨਵੇਂ ਬਣੇ ਮਾਪਿਆਂ ਨਾਲ ਇਹ ਵਾਅਦਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸੱਤਾ ਵਿੱਚ ਆਉਣ ਉੱਤੇ ਅਜਿਹੇ ਮਾਪੇ ਪ੍ਰਤੀ ਮਹੀਨਾ 1,000 ਡਾਲਰ ਤੱਕ ਕਮਾ ਸਕਣਗੇ ਅਤੇ ਇਸ ਪੇਸ਼ਕਸ਼ ਨਾਲ ਉਨ੍ਹਾਂ ਦੀ ਮੈਟਰਨਿਟੀ ਜਾਂ ਪੇਰੈਂਟਲ ਲੀਵ ਪੇਅਮੈਂਟ ਉੱਤੇ ਵੀ ਕੋਈ ਅਸਰ ਨਹੀਂ ਪਵੇਗਾ।
ਟੋਰੀ ਆਗੂ ਐਰਿਨ ਓਟੂਲ ਨੇ ਫੈਡਰਲ ਚੋਣ ਪ੍ਰਚਾਰ ਦੇ ਆਖਰੀ ਹਫਤੇ ਓਟਵਾ ਵਿੱਚ ਇਹ ਐਲਾਨ ਕੀਤਾ। ਓਟੂਲ ਨੇ ਆਖਿਆ ਕਿ ਫੈਡਰਲ ਮੈਟਰਨਿਟੀ ਤੇ ਪੇਰੈਂਟਲ ਬੈਨੇਫਿਟਜ਼ ਮਾਪਿਆਂ ਨੂੰ ਉਨ੍ਹਾਂ ਦੀ ਕਮਾਈ ਦਾ 55 ਫੀ ਸਦੀ ਹਾਸਲ ਕਰਨ ਦੀ ਖੁੱਲ੍ਹ ਦਿੰਦਾ ਹੈ, ਜੋ ਕਿ ਪ੍ਰਤੀ ਹਫਤੇ ਵੱਧ ਤੋਂ ਵੱਧ 595 ਡਾਲਰ ਹੈ, ਪਰ ਉਨ੍ਹਾਂ ਇਹ ਵੀ ਆਖਿਆ ਕਿ ਬਹੁਤ ਸਾਰੇ ਘੱਟ ਆਮਦਨ ਵਾਲੇ ਲੋਕ ਇਸ ਘਟੀ ਹੋਈ ਪੇਅ ਨੂੰ ਅਫੋਰਡ ਨਹੀਂ ਕਰ ਸਕਦੇ।
ਉਨ੍ਹਾਂ ਆਖਿਆ ਕਿ ਨਵੇਂ ਮਾਪੇ ਇਹ ਇੰਪਲੌਇਮੈਂਟ ਇੰਸ਼ੋਰੈਂਸ ਪੇਅਮੈਂਟਸ ਦੂਰ ਦਰਾਜ ਜਾਂ ਪਾਰਟ ਟਾਈਮ ਕੰਮ ਕਰਕੇ ਕਮਾ ਸਕਣਗੇ। ਇਸ ਤੋਂ ਇਲਾਵਾ ਓਟੂਲ ਨੇ ਕੈਨੇਡਾ ਚਾਈਲਡ ਬੈਨੇਫਿਟ ਵਿੱਚ ਪਸਾਰ ਕਰਨ ਦਾ ਵਾਅਦਾ ਕਰਦਿਆਂ ਆਖਿਆ ਕਿ ਉਹ ਬੱਚੇ ਦੇ ਜਨਮ ਦੇ ਸਮੇਂ ਗਰਭਕਾਲ ਦੇ ਸੱਤਵੇਂ ਮਹੀਨੇ ਵਿੱਚ ਇਹ ਬੈਨੇਫਿਟ ਦੇਣ ਦਾ ਵਾਅਦਾ ਕਰਦੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ