Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਬਾਏ ਬਾਏ ਪੱਪੂ ਅਤੇ ਹੈਲੋ ਰਾਹੁਲ ਗਾਂਧੀ

December 18, 2018 08:59 AM

-ਕਰਣ ਥਾਪਰ
ਪਰਟੀ ਬਹੁਤ ਰੋਮਾਂਚਿਤ ਸੀ, ਜਿਸ ਨੇ ਬੁੱਧਵਾਰ ਸਵੇਰੇ ਮੈਨੂੰ ਫੋਨ ਕਰ ਦਿੱਤਾ ਤੇ ਲੰਮਾ ਸਾਹ ਲੈਂਦਿਆਂ ਮੇਰੇ ਨਾਲ ਗੱਲ ਕੀਤੀ, “ਅੱਗੇ ਤੋਂ ਤੁਸੀਂ ਉਸ ਨੂੰ ‘ਪੱਪੂ’ ਨਹੀਂ ਕਹਿ ਸਕਦੇ। ਇਨ੍ਹਾਂ ਚੋਣਾਂ ਨਾਲ ਉਸ ਨੇ ਆਪਣੇ ਸਿਆਸੀ ਪੈਰ ਜਮਾ ਲਏ ਹਨ ਤੇ ਉਨ੍ਹਾਂ ਉਤੇ ਖੜ੍ਹਾ ਹੋ ਗਿਆ ਹੈ।” ਮੈਂ ਸ਼ਾਇਦ ਹੀ ਕਦੇ ਪਰਟੀ ਨੂੰ ਕਿਸੇ ਸਿਆਸੀ ਮੁੱਦੇ ਬਾਰੇ ਇੰਨੀ ਜ਼ੋਰਦਾਰ ਆਵਾਜ਼ ਉਠਾਉਂਦੇ ਹੋਏ ਦੇਖਿਆ ਸੀ, ਕਿਉਂਕਿ ਆਮ ਤੌਰ ਉੱਤੇ ਉਸ ਦੀ ਅਜਿਹੇ ਮਾਮਲਿਆਂ ਵਿੱਚ ਦਿਲਚਸਪੀ ਨਹੀਂ ਹੁੰਦੀ। ਫਿਰ ਵੀ ਉਸ ਦੀ ਗੱਲ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ।
ਕੀ ਉਹ ਸਹੀ ਸੀ? ਤਿੰਨ ਹਿੰਦੀ-ਭਾਸ਼ੀ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਕੀ ਰਾਹੁਲ ਗਾਂਧੀ ਦੇ ਅਕਸ ਵਿੱਚ ਤਬਦੀਲੀ ਆਈ ਹੈ? ਕੀ ਇਨ੍ਹਾਂ ਚੋਣਾਂ ਵਿੱਚ ਜਿੱਤ ਨਾਲ ਉਸ ਨੇ ਆਪਣੀ ਸਿਆਸੀ ਭਰੋਸੇ ਯੋਗਤਾ ਬਣਾ ਲਈ ਹੈ? ਮੇਰਾ ਛੋਟਾ ਜਿਹਾ ਜਵਾਬ ‘ਹਾਂ’ ਹੋਵੇਗਾ, ਪਰ ਮੈਂ ਇਸ ਨੂੰ ਵਿਸਥਾਰ ਨਾਲ ਦੱਸਣਾ ਚਾਹਾਂਗਾ :
ਮਿਜ਼ੋਰਮ 'ਚ ਕਾਂਗਰਸ ਦੀ ਕਰਾਰੀ ਹਾਰ ਹੋਈ ਅਤੇ ਤੇਲੰਗਾਨਾ 'ਚ ਵੀ ਉਸ ਨੂੰ ਸ਼ਰਮਿੰਦਾ ਹੋਣਾ ਪਿਆ, ਫਿਰ ਵੀ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਕਾਂਗਰਸ ਪਾਰਟੀ ਦੇ ਮੁੜ ਸੁਰਜੀਤ ਹੋਣ ਦਾ ਬਹੁਤਾ ਸਿਹਰਾ ਰਾਹੁਲ ਗਾਂਧੀ ਨੂੰ ਜਾਂਦਾ ਹੈ। ਯਕੀਨੀ ਤੌਰ 'ਤੇ ਉਨ੍ਹਾਂ ਨੂੰ ਇਹ ਸਿਹਰਾ ਮੱਧ ਪ੍ਰਦੇਸ਼ ਵਿੱਚ ਕਮਲਨਾਥ ਤੇ ਜਯੋਤਿਰਦਿਤਿਆ ਸਿੰਧੀਆ ਜਾਂ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਜਾਂ ਛੱਤੀਸਗੜ੍ਹ 'ਚ ਭੂਪੇਸ਼ ਬਘੇਲ ਅਤੇ ਟੀ ਐਸ ਸਿੰਹਦੇਵ ਨਾਲ ਸਾਂਝਾ ਕਰਨਾ ਪਵੇਗਾ, ਪਰ ਤੁਸੀਂ ਰਾਹੁਲ ਦੀ ਕੇਂਦਰੀ ਭੂਮਿਕਾ ਦੀ ਮਹੱਤਤਾ ਤੋਂ ਇਨਕਾਰ ਨਹੀਂ ਕਰ ਸਕਦੇ। ਜੇ ਕਾਂਗਰਸ ਹਾਰ ਜਾਂਦੀ ਤਾਂ ਉਸ ਦਾ ਦੋਸ਼ ਵੀ ਰਾਹੁਲ 'ਤੇ ਆਉਣਾ ਸੀ। ਇਸ ਲਈ ਜਿੱਤ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ। ਰਾਹੁਲ ਗਾਂਧੀ ਦੀ ਪ੍ਰਚਾਰ ਮੁਹਿੰਮ ਵਿੱਚ ਤਿੰਨ ਗੱਲਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ 'ਚੋਂ ਪਹਿਲੀ ਹੈ ਉਨ੍ਹਾਂ ਦੀ ਲਗਨ।
ਅਕਤੂਬਰ ਤੋਂ ਲੈ ਕੇ ਉਨ੍ਹਾਂ ਨੇ ਇਨ੍ਹਾਂ ਪੰਜਾਂ ਰਾਜਾਂ ਵਿੱਚ 82 ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਇਸ ਦੇ ਮੁਕਾਬਲੇ ਨਰਿੰਦਰ ਮੋਦੀ ਨੇ 31 ਰੈਲੀਆਂ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ 'ਚ ਰੋਡ ਸ਼ੋਅ ਕੀਤੇ ਤਾਂ ਮਿਜ਼ੋਰਮ ਵਿੱਚ ਜਨ-ਸਭਾਵਾਂ ਵੀ ਕੀਤੀਆਂ। ਇਸ ਨਾਲ ਉਨ੍ਹਾਂ ਦਾ ਅਪ੍ਰਪੱਕ ਜਾਂ ਥੋੜ੍ਹ ਚਿਰੇ ਸਿਆਸਤਦਾਨ ਵਾਲਾ ਅਕਸ ਮਿਟ ਗਿਆ। ਰਾਹੁਲ ਗਾਂਧੀ ਦੀ ਪ੍ਰਚਾਰ ਮੁਹਿੰਮ ਦਾ ਦੂਜਾ ਬਿੰਦੂ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਉਨ੍ਹਾਂ ਦੇ ਹਮਲੇ ਦਾ ਤਿੱਖਾਪਣ ਸੀ। ਚੌਕੀਦਾਰ ਨੂੰ ‘ਚੋਰ' ਕਹਿਣਾ ਸਿਰਫ ਇੱਕ ਗੱਲ ਸੀ ਅਤੇ ਕਿਸੇ ਨੂੰ ਇਹ ਚੰਗੀ ਨਹੀਂ ਵੀ ਲੱਗੀ ਤਾਂ ਤੁਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਇਹ ਗੱਲ ਆਪਣਾ ਕੰਮ ਕਰ ਗਈ।
ਜਿਸ ਚੀਜ਼ ਨੇ ਤਾਰਾਂ ਨੂੰ ਡੂੰਘਾਈ ਤੋਂ ਛੇੜਿਆ, ਉਹ ਸੀ ਰਾਹੁਲ ਗਾਂਧੀ ਦਾ ਨੋਟਬੰਦੀ, ਜੀ ਐੱਸ ਟੀ, ਬੇਰੋਜ਼ਗਾਰੀ, ਦਿਹਾਤੀ ਖੇਤਰਾਂ ਵਿੱਚ ਨਿਰਾਸ਼ਾ ਅਤੇ ਰਾਫੇਲ ਮੁੱਦੇ 'ਤੇ ਜ਼ੋਰ ਦੇਣਾ। ਇਨ੍ਹਾਂ ਵਿਸ਼ਿਆਂ ਨੂੰ ਤਿਆਰ 'ਤੇ ਪ੍ਰਤੀਕਿਰਿਆਸ਼ੀਲ ਸਰੋਤੇ ਮਿਲ ਗਏ। ਰਾਹੁਲ ਗਾਂਧੀ ਦੀ ਪ੍ਰਚਾਰ ਮੁਹਿੰਮ ਦਾ ਇਹ ਤੀਜਾ ਤੱਤ ਸੀ, ਜੋ ਸੁਝਾਉਂਦਾ ਹੈ ਕਿ ਉਹ ਸਮਝਦੇ ਸਨ ਕਿ ਭਾਜਪਾ ਦਾ ਵਿਰੋਧੀ ਹੋਣ ਨਾਲ ਨਤੀਜੇ ਮਿਲਣਗੇ, ਨਾ ਕਿ ਕਾਂਗਰਸ ਦੇ ਪੱਖ ਵਿੱਚ ਪ੍ਰਚਾਰ ਕਰਨ ਨਾਲ।
ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਤੇ ਛੱਤੀਸਗੜ੍ਹ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਜ਼ਿਕਰ ਯੋਗ ਵਾਧਾ ਕਰਨ ਦੇ ਉਨ੍ਹਾਂ ਦੇ ਵਾਅਦੇ ਨੇ ਬਿਨਾਂ ਸ਼ੱਕ ਲੱਖਾਂ ਕਿਸਾਨਾਂ ਨੂੰ ਕਾਂਗਰਸ ਦੇ ਪੱਖ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਰਾਹੁਲ ਉਹੀ ਤਜਵੀਜ਼ ਰੱਖ ਰਹੇ ਸਨ, ਜਿਸ ਦੀ ਲੋਕ ਆਸ ਕਰਦੇ ਸਨ। ਉਹ ਕਹਿਣਾ ਸਹੀ ਹੋਵੇਗਾ ਕਿ ਉਨ੍ਹਾਂ ਨੇ ਹਾਂ-ਪੱਖੀ ਤੌਰ 'ਤੇ ਵੋਟਰਾਂ ਨੂੰ ਆਕਰਸ਼ਿਤ ਕੀਤਾ। ਇਸ ਦੀ ਥਾਂ ਕਿ ਉਹ ਕੀ ਚਾਹੁੰਦੇ ਹਨ, ਲੋਕਾਂ ਨੇ ਆਪਣੀ ਲੋੜ ਲਈ ਉਨ੍ਹਾਂ ਨੂੰ ਵੋਟ ਦਿੱਤੀ। ਰਾਹੁਲ ਗਾਂਧੀ ਦੇ ਨਰਮ ਹਿੰਦੂਤਵ ਨਾਲ ਮੰਦਰਾਂ ਵਿੱਚ ਜਾਣ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਕੀ ਇਸ ਨਾਲ ਉਨ੍ਹਾਂ ਚਿੰਤਾਵਾਂ ਦਾ ਹੱਲ ਹੋ ਗਿਆ ਕਿ ਕਾਂਗਰਸ ਮੁਸਲਿਮ ਸਮਰਥਕ ਜਾਂ ਹਿੰਦੂ ਵਿਰੋਧੀ ਹੈ? ਕੀ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਉਸ ਝਿਜਕ ਨੂੰ ਖਤਮ ਕਰ ਦਿੱਤਾ, ਜੋ ਉਹ ਕਾਂਗਰਸ ਨੂੰ ਵੋਟ ਦੇਣ ਵਿੱਚ ਮਹਿਸੂਸ ਕਰਦੇ ਸਨ?
ਜੇ ਕੋਈ ਇਸ ਬਾਰੇ ਯਕੀਨੀ ਤੌਰ 'ਤੇ ਨਹੀਂ ਵੀ ਕਹਿ ਸਕਦਾ, ਇਨ੍ਹਾਂ ਦੌਰਿਆਂ ਨੇ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੇ ਨਾ ਅਜਿਹਾ ਨਜ਼ਰ ਆਇਆ ਕਿ ਰਾਹੁਲ ਨੇ ਘੱਟ ਗਿਣਤੀ ਵੋਟਰਾਂ ਨੂੰ ਪਾਰਟੀ ਤੋਂ ਦੂਰ ਕਰ ਦਿੱਤਾ ਹੈ। ਇਸ ਲਈ ਨਰਮ ਹਿੰਦੂਤਵ ਜਾਰੀ ਰਹੇਗਾ। ਫਿਰ ਵੀ ਇੱਕ ਹੋਰ ਚੀਜ਼ ਸੱਚ ਹੈ ਕਿ ਭਾਜਪਾ ਤੇ ਸੰਘ ਪਰਵਾਰ ਦਾ ਰਾਮ ਮੰਦਰ ਦੀ ਤੁਰੰਤ ਉਸਾਰੀ ਕਰਵਾਉਣ ਉੱਤੇ ਜ਼ੋਰ ਸਪੱਸ਼ਟ ਤੌਰ 'ਤੇ ਸਿਆਸੀ ਲਾਭ ਨਹੀਂ ਦੇ ਸਕਿਆ। ਇਸ ਨੇ ਹਿੰਦੀ ਪੱਟੀ ਵਾਲੇ ਵੋਟਰਾਂ ਨੂੰ ਭਾਜਪਾ ਨੂੰ ਵੋਟ ਦੇਣ ਲਈ ਪ੍ਰੇਰਿਤ ਨਹੀਂ ਕੀਤਾ।
ਸੱਚ ਇਹ ਹੈ ਕਿ ਬਹੁਤੇ ਹਿੰਦੂ ਰਾਮ ਮੰਦਰ ਦਾ ਸਵਾਗਤ ਕਰਨਗੇ, ਪਰ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਉਨ੍ਹਾਂ ਨੇ ਇਸ ਨੂੰ ਆਪਣੇ ਦਿਮਾਗ ਵਿੱਚ ਰੱਖ ਕੇ ਵੋਟ ਨਹੀਂ ਦਿੱਤੀ, ਉਨ੍ਹਾਂ ਨੂੰ ਹੋਰ ਬੁਨਿਆਦੀ ਮੁੱਦਿਆਂ ਨੇ ਪ੍ਰੇਰਿਤ ਕੀਤਾ। ਹਾਂ, ਪਰਟੀ ਬਿਲਕੁਲ ਸਹੀ ਹੈ ਅਤੇ ਇਹ ਕਹਿਣ ਦਾ ਸਮਾਂ ਹੈ ਕਿ ‘‘ਬਾਏ ਬਾਏ ਪੱਪੂ ਅਤੇ ਹੈਲੋ, ਰਾਹੁਲ ਗਾਂਧੀ।''

 

Have something to say? Post your comment