Welcome to Canadian Punjabi Post
Follow us on

29

September 2021
 
ਕੈਨੇਡਾ

ਟੋਰਾਂਟੋ ਦੇ ਕੈਮੀਕਲ ਪਲਾਂਟ ਵਿੱਚ ਹੋਇਆ ਧਮਾਕਾ, ਇੱਕ ਹਲਾਕ

September 09, 2021 12:48 AM

ਟੋਰਾਂਟੋ, 8 ਸਤੰਬਰ (ਪੋਸਟ ਬਿਊਰੋ) : ਟੋਰਾਂਟੋ ਦੇ ਪੂਰਬੀ ਹਿੱਸੇ ਵਿੱਚ ਸਥਿਤ ਕੈਮੀਕਲ ਪਲਾਂਟ ਉੱਤੇ ਹੋਏ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਨੂੰ ਸਵੇਰੇ 10:00 ਵਜੇ ਈਸਟ ਯੌਰਕ ਵਿੱਚ ਡੌਨ ਮਿੱਲਜ਼ ਰੋਡ ਤੇ ਐਗਲਿੰਟਨ ਐਵਨਿਊ ਈਸਟ ਨੇੜੇ 225 ਵਿੱਕਸਟੀਡ ਐਵਨਿਊ ਏਰੀਆ ਵਿੱਚ ਸਿਲਟੈਕ ਕੈਮੀਕਲ ਪਲਾਂਟ ਉੱਤੇ ਹੋਏ ਧਮਾਕੇ ਦੀ ਜਾਣਕਾਰੀ ਦੇ ਕੇ ਸੱਦਿਆ ਗਿਆ।ਇੱਕ ਵਿਅਕਤੀ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦੂਜੇ ਨੂੰ ਨਾਜ਼ੁਕ ਹਾਲਤ ਵਿੱਚ ਸੰਨੀਬਰੁੱਕ ਹਸਪਤਾਲ ਲਿਜਾਇਆ ਗਿਆ। ਇਹ ਜਾਣਕਾਰੀ ਟੋਰਾਂਟੋ ਫਾਇਰ ਦੇ ਕਾਰਜਕਾਰੀ ਚੀਫ ਜਿੰਮ ਜੈਸਪ ਨੇ ਪੱਤਰਕਾਰਾਂ ਨੂੰ ਦਿੱਤੀ।
ਟੋਰਾਂਟੋ ਫਾਇਰ ਅਨੁਸਾਰ ਕਈ ਹੋਰ ਲੋਕ ਵੀ ਕੈਮੀਕਲ ਕਾਰਨ ਕਈ ਥਾਂਵਾਂ ਤੋਂ ਸੜ ਗਏ ਤੇ ਇਸ ਵੇਲੇ ਹਸਪਤਾਲ ਵਿੱਚ ਉਨ੍ਹਾਂ ਦਾ ਮੁਆਇਨਾ ਤੇ ਇਲਾਜ ਕੀਤਾ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸਾਡਾ ਅਮਲਾ ਮਾਲਕ ਨਾਲ ਰਲ ਕੇ ਇਹ ਯਕੀਨੀ ਬਣਾਉਣ ਦੀ ਕੋਸਿ਼ਸ਼ ਕਰ ਰਿਹਾ ਹੈ ਕਿ ਸਥਿਤੀ ਉੱਤੇ ਕਾਬੂ ਪਾਇਆ ਜਾ ਚੁੱਕਿਆ ਹੈ ਤੇ ਆਮ ਜਨਤਾ ਨੂੰ ਕੋਈ ਖਤਰਾ ਤਾਂ ਨਹੀਂ ਹੈ।
ਲੇਬਰ ਮੰਤਰਾਲੇ ਨੂੰ ਵੀ ਧਮਾਕੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਂਚ ਕਰਨ ਲਈ ਇੱਕ ਇੰਸਪੈਕਟਰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਕਤੂਬਰ ਵਿੱਚ ਨਵੇਂ ਕੈਬਨਿਟ ਦਾ ਐਲਾਨ ਕਰਨਗੇ ਟਰੂਡੋ
ਨਵੇਂ ਬਣੇ ਐਮਪੀਜ਼ ਨੇ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਲਿਆ ਹਿੱਸਾ
ਏਅਰ ਕੈਨੇਡਾ ਨੇ ਭਾਰਤ ਲਈ ਵੈਨਕੂਵਰ, ਟੋਰਾਂਟੋ ਤੋਂ ਸਿੱਧੀਆਂ ਉਡਾਨਾਂ ਕੀਤੀਆਂ ਸ਼ੁਰੂ
ਗ੍ਰੀਨ ਪਾਰਟੀ ਦੀ ਆਗੂ ਵਜੋਂ ਅਨੇਮੀ ਪਾਲ ਨੇ ਦਿੱਤਾ ਅਸਤੀਫਾ
ਸੱਜਣ ਦੀ ਥਾਂ ਮਹਿਲਾ ਰੱਖਿਆ ਮੰਤਰੀ ਬਣਾਉਣ ਦੀ ਉੱਠੀ ਮੰਗ
ਤਿੰਨ ਸਾਲ ਚੀਨ ਵਿੱਚ ਨਜ਼ਰਬੰਦ ਰਹਿਣ ਤੋਂ ਬਾਅਦ ਦੋਵੇਂ ਮਾਈਕਲ ਕੈਨੇਡਾ ਪਹੁੰਚੇ
ਹੁਆਵੇ ਦੀ ਐਗਜ਼ੈਕਟਿਵ ਖਿਲਾਫ ਮੁਜਰਮਾਨਾ ਮਾਮਲੇ ਸੁਲਝਾਉਣ ਦਾ ਅਮਰੀਕਾ ਦੇ ਜਸਟਿਸ ਅਧਿਕਾਰੀਆਂ ਨੇ ਦਿੱਤਾ ਸੰਕੇਤ
ਬੱਚੀਆਂ ਦਾ ਕਤਲ ਕਰਕੇ ਪਿਤਾ ਨੇ ਕੀਤੀ ਖੁਦਕੁਸ਼ੀ
ਕੈਨੇਡਾ ਦੀਆਂ ਚੋਣਾਂ ਵਿਚ ਨਵੇਂ ਚੁਣੇ ਗਏ ਪੰਜਾਬੀ ਉਮੀਦਵਾਰਾਂ ਨਾਲ ਜਾਣ ਪਛਾਣ
ਐਸਐਨਸੀ ਲਾਵਾਲਿਨ ਦੇ ਦੋ ਸਾਬਕਾ ਐਗਜ਼ੈਕਟਿਵ ਰਿਸ਼ਵਤ ਦੇਣ ਦੇ ਦੋਸ਼ ਵਿੱਚ ਚਾਰਜ