Welcome to Canadian Punjabi Post
Follow us on

25

September 2021
 
ਖੇਡਾਂ

ਟੋਕੀਓ ਪੈਰਾਲੰਪਿਕ ਵਿੱਚ ਭਾਵਨਾ ਪਟੇਲ ਨੇ ਭਾਰਤ ਨੂੰ ਪਹਿਲਾ ਮੈਡਲ ਦਿਵਾ ਕੇ ਇਤਿਹਾਸ ਰਚਿਆ

August 30, 2021 11:10 AM

* ਨਿਸ਼ਾਦ ਕੁਮਾਰ ਨੇ ਸਿਲਵਰ ਮੈਡਲ ਜਿੱਤਿਆ

ਟੋਕੀਓ, 29 ਅਗਸਤ, (ਪੋਸਟ ਬਿਊਰੋ)- ਪੈਰਾਲੰਪਿਕ ਦੇ ਇਤਹਾਸ ਵਿੱਚ ਭਾਰਤ ਨੂੰ ਪਹਿਲੀ ਵਾਰ ਮੈਡਲ ਮਿਲਿਆ ਹੈ। ਮਹਿਲਾ ਟੇਬਲ ਟੈਨਿਸ ਖਿਡਾਰੀ ਭਾਵਨਾ ਪਟੇਲ ਨੇ ਸਿਲਵਰ ਮੈਡਲ ਜਿੱਤ ਕੇ ਇਤਹਾਸ ਰਚਿਆ ਹੈ।
ਮਹਿਲਾ ਸਿੰਗਲ ਵਰਗ ਦੇ ਫਾਈਨਲ ਵਿੱਚਭਾਵਨਾ ਦਾ ਮੁਕਾਬਲਾ ਚੀਨ ਦੀ ਝੋਊ ਯਿੰਗ ਨਾਲ ਸੀ, ਜਿੱਥੇ ਉਸ ਦੀ ਹਾਰ ਹੋ ਗਈ। ਝੋਊ ਯਿੰਗ ਨੇ ਪਹਿਲੀ ਗੇਮ 11-7 ਨਾਲ ਜਿੱਤ ਕੇ ਮੈਚ ਵਿੱਚ 1-0 ਦੀ ਬੜ੍ਹਤ ਬਣਾਈ ਸੀ। ਦੁਨੀਆ ਦੀ ਨੰਬਰ 1 ਖਿਡਾਰਨ ਝੋਊ ਯਿੰਗ ਨੇ ਆਪਣੇ ਬੈਕਹੈਂਡ ਸ਼ਾਟਸ ਨਾਲ ਭਾਰਤੀ ਪੈਡਲਰ ਨੂੰ ਪਰੇਸ਼ਾਨ ਕੀਤਾ ਤੇ ਬੜ੍ਹਤ ਬਣਾਉਣ ਵਿੱਚ ਸਫਲ ਰਹੀ ਅਤੇ ਅਗਲੇ ਦੌਰ ਵਿੱਚ ਦਬਦਬਾ ਕਾਇਮ ਰੱਖ ਕੇ ਇਕ ਹੋਰ ਗੇਮ 11-5 ਨਾਲ ਜਿੱਤ ਲਈ। ਤੀਸਰੀ ਗੇਮ ਵਿੱਚ ਪਹਿਲੀਆਂ ਦੇ ਮੁਕਾਬਲੇ ਫਸਵਾਂ ਮੁਕਾਬਲਾ ਸੀ, ਪਰ ਚੀਨੀ ਪੈਡਲਰ ਨੇ ਖ਼ੁਦ ਨੂੰ ਸ਼ਾਂਤ ਰੱਖਿਆ ਤੇ ਮੈਚ ਜਿੱਤਣ ਵਿਚ ਸਫਲ ਰਹੀ। ਇਸ ਤੋਂ ਪਹਿਲਾਂ ਭਾਰਤੀ ਪੈਡਲਰ ਭਾਵਨਾ ਨੇ ਵਿਸ਼ਵ ਨੰਬਰ 3 ਖਿਡਾਰਨ ਚੀਨ ਦੀ ਮਿਆਮੋ ਝਾਂਗ ਨੂੰ 7-11, 11-7, 11-4, 9-11, 11-8 ਨਾਲ ਨੂੰ ਹਰਾ ਕੇ ਫਾਈਨਲਦੀ ਥਾਂ ਬਣਾਈ ਸੀ।
ਭਾਵਨਾ ਪਟੇਲ ਇਸ ਵਕਤ 34 ਸਾਲ ਦੀ ਹੈ। 12 ਸਾਲ ਦੀ ਉਮਰ ਵਿੱਚ ਉਸ ਦੇ ਮਾਤਾ-ਪਿਤਾ ਨੂੰ ਪਤਾ ਲੱਗਾ ਕਿ ਬੇਟੀ ਨੂੰ ਪੋਲੀਓ ਹੋਇਆ ਹੈ। ਭਾਵਨਾ ਨੇ ਕਦੀ ਖ਼ੁਦ ਨੂੰ ਅਪਾਹਜ ਨਹੀਂ ਸਮਝਿਆ। ਟੋਕੀਓ ਪੈਰਾਲੰਪਿਕਸ ਦੇ ਕੁਆਰਟਰ ਫਾਈਨਲ ਮੈਚ ਵਿੱਚ ਉਸ ਨੇ ਸਰਬੀਅਨ ਖਿਡਾਰਨ ਨੂੰ 11-5, 11-6, 11-7 ਨਾਲ ਹਰਾਇਆ ਅਤੇ ਕਿਹਾ ਸੀ ਕਿ ਮੈਂ ਖ਼ੁਦ ਨੂੰ ਵਿਕਲਾਂਗ ਨਹੀਂ ਮੰਨਦੀ, ਮੈਨੂੰ ਹਮੇਸ਼ਾ ਵਿਸ਼ਵਾਸ ਰਿਹਾ ਹੈ ਕਿ ਮੈਂ ਕੁਝ ਕਰ ਸਕਦੀ ਹਾਂ ਤੇ ਇਹ ਵੀ ਸਾਬਤ ਕਰ ਦਿੱਤਾਹੈ ਕਿ ਅਸੀਂ ਪਿੱਛੇ ਨਹੀਂ ਹਾਂ ਤੇ ਪੈਰਾ ਟੇਬਲ ਟੈਨਿਸ ਹੋਰਨਾਂ ਖੇਡਾਂ ਦੀ ਤਰ੍ਹਾਂ ਅੱਗੇ ਹੈ।
ਇਸ ਦੌਰਾਨ ਭਾਰਤ ਦੇ ਨਿਸ਼ਾਦ ਕੁਮਾਰ ਨੇ ਟੋਕੀਓਪੈਰਾਲੰਪਿਕ ਖੇਡਾਂ ਵਿੱਚਪੁਰਸ਼ਾਂ ਦੀ ਉੱਚੀ ਛਾਲ ਦਾ ਸਿਲਵਰ ਮੈਡਲ ਜਿੱਤਿਆ ਹੈ। ਨਿਸ਼ਾਦ ਨੇ ਇਸ ਦੇ ਫਾਈਨਲ ਵਿੱਚ 2.06 ਮੀਟਰ ਦੀ ਛਾਲ ਮਾਰੀ ਅਤੇ ਇਸ ਸਾਲ ਦੇ ਏਸ਼ੀਅਨ ਗੇਮਸ ਰਿਕਾਰਡ ਦੀ ਵੀ ਬਰਾਬਰੀ ਕੀਤੀ ਹੈ। ਇਸ ਦੇ ਬਾਅਦ ਭਾਰਤ ਦੇ ਖਿਡਾਰੀ ਵਿਨੋਦ ਨੇ ਡਿਸਕਸ ਥਰੋ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਭਾਰਤ ਦੇ ਮੈਡਲਾਂ ਦੀ ਗਿਣਤੀ ਕੁਝ ਹੋਰ ਅੱਗੇ ਵਧਾਈ ਸੀ, ਪਰ ਹਾਲ ਦੀ ਘੜੀ ਵਿਨੋਦ ਦਾ ਮੈਡਲ ਕਲਾਸੀਫਿਕੇਸ਼ਨ ਦੇ ਇਤਰਾਜ਼ ਲੱਗਣ ਕਾਰਨ ਰੋਕ ਲਿਆ ਗਿਆ ਹੈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਨੂੰ 5ਵਾਂ ਗੋਲਡ ਦਿਵਾਇਆ
ਭਾਰਤ ਦੀ ਸਨੇਹਾ ਨੇਗੀ ਨੇ ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਿਆ
ਨਿਸ਼ਾਨੇਬਾਜ਼ੀ ਵਿੱਚ ਅਵਨੀ ਲੇਖਰਾ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ
10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ
ਟੋਕੀਓ ਤੋਂ ਮੁੜਦੇ ਸਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸਸਪੈਂਡ ਕੀਤੀ ਗਈ
ਟੋਕੀਓ ਨੇ ਕਿਹਾ: ‘ਐਰੀਗਾਤੋ’...ਉਲੰਪਿਕ ਦਾ ਸ਼ਾਨਦਾਰ ਸਮਾਪਤੀ ਸਮਾਰੋਹ
ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਨੂੰ ਦਿੱਤੀ ਮਾਤ, ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ
ਉਲੰਪਿਕ ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਦਾ ਕਾਂਸੀ ਤਗਮਾ ਜਿੱਤਿਆ
ਟੋਕੀਓ ਓਲੰਪਿਕ : ਭਾਰਤੀ ਹਾਕੀ ਟੀਮ 41 ਸਾਲਾਂ ਮਗਰੋਂ ਸੈਮੀਫਾਈਨਲ ਵਿੱਚ ਪੁੱਜੀ
ਹਾਕੀ ਵਿਚ ਭਾਰਤੀ ਖਿਡਾਰੀਆਂ ਬਰਕਰਾਰ ਰੱਖੀ ਆਸ, ਜਾਪਾਨ ਨੂੰ 5-3 ਗੋਲਾਂ ਦੇ ਫ਼ਰਕ ਨਾਲ ਹਰਾਇਆ