Welcome to Canadian Punjabi Post
Follow us on

18

September 2021
 
ਭਾਰਤ

ਚਾਰਜਸ਼ੀਟ ਵਿੱਚ ਖੁਲਾਸਾ : ਸਾਗਰ ਪਹਿਲਵਾਨ ਤੇ ਉਸ ਦੇ ਦੋਸਤਾਂ ਨੂੰ ਸੁਸ਼ੀਲ ਅਤੇ ਹੋਰਨਾਂ ਨੇ 30-40 ਮਿੰਟ ਬੁਰੀ ਤਰ੍ਹਾਂ ਕੁੱਟਿਆ

August 05, 2021 03:15 AM

ਨਵੀਂ ਦਿੱਲੀ, 4 ਅਗਸਤ (ਪੋਸਟ ਬਿਊਰੋ)-ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਤੇ ਉਸ ਦੇ ਸਾਥੀਆਂ ਨੇ ਛਤਰਸਾਲ ਸਟੇਡੀਅਮ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਕੇ ਕੁਸ਼ਤੀ ਦੇ ਸਾਬਕਾ ਜੂਨੀਅਰ ਰਾਸ਼ਟਰੀ ਚੈਂਪੀਅਨ ਸਾਗਰ ਧਨਖੜ ਅਤੇ ਹੋਰਨਾਂ ਨੂੰ ਡੰਡਿਆਂ, ਹਾਕੀਆਂ ਅਤੇ ਬੇਸਬੈਟਾਂ ਨਾਲ ਤੀਹ ਤੋਂ ਚਾਲੀ ਮਿੰਟ ਕੁੱਟਿਆ ਸੀ। ਕਤਲ ਕੇਸ ਵਿੱਚ ਦਿੱਲੀ ਪੁਲਸ ਵੱਲੋਂ ਦਾਇਰ ਦੋਸ਼-ਪੱਤਰ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਧਨਖੜ ਤੇ ਉਸ ਦੇ ਚਾਰ ਦੋਸਤਾਂ ਨਾਲ ਜਾਇਦਾਦੀ ਝਗੜੇ ਬਾਰੇ ਚਾਰ-ਪੰਜ ਮਈ ਦੀ ਅੱਧੀ ਰਾਤ ਨੂੰ ਸਟੇਡੀਅਮ ਵਿੱਚ ਸੁਸ਼ੀਲ ਕੁਮਾਰ ਤੇ ਹੋਰਨਾਂ ਨੇ ਕੁੱਟਮਾਰ ਕੀਤੀ ਸੀ। ਬਾਅਦ ਵਿੱਚ ਸਾਗਰ ਦੀ ਮੌਤ ਹੋ ਗਈ।ਪੁਲਸ ਦੀ ਜਾਂਚ ਵਿੱਚ ਪਤਾ ਲੱਗਾ ਕਿ ਸਾਗਰ ਤੇ ਉਸ ਦੇ ਦੋਸਤਾਂ ਨੂੰ ਦਿੱਲੀ ਵਿੱਚ ਦੋ ਵੱਖ-ਵੱਖ ਸਥਾਨਾਂ ਤੋਂ ਅਗਵਾ ਕਰ ਕੇ ਸਟੇਡੀਅਮ ਵਿੱਚ ਲਿਆਂਦਾ ਗਿਆ ਸੀ, ਜਿਸ ਪਿੱਛੋਂ ਗੇਟ ਨੂੰ ਅੰਦਰੋਂ ਬੰਦ ਕਰ ਦਿੱਤਾ ਅਤੇ ਸੁਰੱਖਿਆ ਗਾਰਡਾਂ ਨੂੰ ਉਥੋਂ ਚਲੇ ਜਾਣ ਨੂੰ ਕਿਹਾ ਗਿਆ। ਪੁਲਸ ਨੇ 1000 ਸਫਿਆਂ ਦੀ ਆਪਣੀ ਆਖਰੀ ਰਿਪੋਰਟ ਵਿੱਚ ਕਿਹਾ ਕਿ ਸਟੇਡੀਅਮ ਵਿੱਚ ਸਾਰੇ ਪੀੜਤਾਂ ਨੂੰ ਘੇਰ ਲਿਆ ਗਿਆ ਅਤੇ ਸਾਰੇ ਦੋਸ਼ੀਆਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ।ਜਾਂਚ ਕਰ ਰਹੇ ਅਪਰਾਧ ਸੈਲ ਨੇ ਇਹ ਖੁਲਾਸਾ ਕੀਤਾ ਹੈ ਕਿ ਕੁਝ ਦੋਸ਼ੀ ਉਥੇ ਬੰਦੂਕਾਂ ਲੈ ਕੇ ਆਏ ਸਨ ਤੇ ਉਨ੍ਹਾਂ ਨੇ ਪੀੜਤਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ। ਪੁਲਸ ਨੇ ਸੁਸ਼ੀਲ ਅਤੇ ਉਸ ਦੇ ਸਾਥੀਆਂ ਕੋਲੋਂ ਪੰਜ ਵਾਹਨ ਜ਼ਬਤ ਕੀਤੇ ਹਨ। ਇੱਕ ਵਾਹਨ ਦੀ ਪਿਛਲੀ ਸੀਟ ਤੋਂ ਇੱਕ ਡਬਲ ਬੈਰਲ ਬੰਦੂਕ ਅਤੇ ਪੰਜ ਜਿੰਦਾ ਕਾਰਤੂਸ ਮਿਲੇ ਹਨ। ਅਪਰਾਧ ਸੈਲ ਨੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੂੰ ਮਾਮਲੇ ਦੇ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ।ਪੁਲਸ ਨੇ ਦੱਸਿਆ ਕਿ ਇਹ ਘਟਨਾ ਸਾਗਰ ਤੇ ਸੋਨੂੰ ਵੱਲੋਂ ਸੁਸ਼ੀਲ ਦਾ ਫਲੈਟ ਖਾਲੀ ਨਾ ਕਰਨ ਦੀ ਮਨਸ਼ਾ ਅਤੇ ਸਟੇਡੀਅਮ ਵਿੱਚ ਹੋਈ ਉਸ ਕਨਸੋਅ ਕਾਰਨ ਵਾਪਰੀ ਕਿ ਓਲੰਪਿਕ ਚੈਂਪੀਅਨ ਪਹਿਲਵਾਨ ਦੋਵਾਂ ਤੋਂ ਡਰ ਗਿਆ ਸੀ ਅਤੇ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਸਕਦਾ ਸੀ।ਇਸ ਦੌਰਾਨ ਸਾਗਰ ਧਨਖੜ ਦਾ ਇੱਕ ਸਾਥੀ ਸੁਸ਼ੀਲ ਤੇ ਉਸ ਦੇ ਗੁੰਡਿਆਂ ਤੋਂ ਬਚ ਨਿਕਲਣ ਵਿੱਚ ਸਫਲ ਹੋ ਗਿਆ ਤੇ ਉਸ ਨੇ ਪੁਲਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਸਥਾਨਕ ਪੁਲਸ ਅਤੇ ਪੀ ਸੀ ਆਰ ਵੈਨ ਕਰਮਚਾਰੀ ਸਟੇਡੀਅਮ ਵਿੱਚ ਪਹੁੰਚੇ। ਜਾਂਚ ਵਿੱਚ ਪਤਾ ਲੱਗਾ ਹੈ ਕਿ ਪੁਲਸ ਦੇ ਉਥੇ ਪਹੁੰਚਦੇ ਹੀ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

 
Have something to say? Post your comment
ਹੋਰ ਭਾਰਤ ਖ਼ਬਰਾਂ
50 ਲੱਖ ਰੁਪਏ ਲੱਗ ਚੁੱਕੀ ਹੈ ਲੱਕੜੀ ਨਾਲ ਬਣੇ ਪੁਰਾਣੇ ਸਾਈਕਲ ਦੀ ਕੀਮਤ, ਫਿਰ ਵੀ ਨਹੀਂ ਵੇਚਿਆ
ਗਾਇਕ ਹਨੀ ਸਿੰਘ ਵੱਲੋਂ ਯੂ ਏ ਈ ਦੀ ਜਾਇਦਾਦ ਵਿੱਚ ਤੀਸਰੀ ਧਿਰ ਨੂੰ ਅਧਿਕਾਰ ਦੇਣ ਉੱਤੇ ਰੋਕ
ਟਿਕੈਤ ਨੇ ਓਵੈਸੀ ਨੂੰ ਭਾਰਤੀ ਜਨਤਾ ਪਾਰਟੀ ਦੇ ‘ਚਾਚਾ ਜਾਨ’ਕਿਹਾ
ਟਿ੍ਰਬਿਊਨਲਾਂ ਵਿੱਚ ਪਸੰਦੀ ਦਾ ਲੋਕਾਂ ਦੀ ਨਿਯੁਕਤੀ ਤੋਂ ਸੁਪਰੀਮ ਕੋਰਟ ਨਾਰਾਜ਼
ਮੋਦੀ ਦੀ ਨਵੀਂ ਰਿਹਾਇਸ਼ ਲਈ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੇ ਦਫ਼ਤਰ ਹਟਾਏ ਗਏ
ਰਾਹੁਲ ਗਾਂਧੀ ਨੇ ਕਿਹਾ: ਭਾਜਪਾ-ਆਰ ਐਸ ਦੇ ਲੋਕ ਸਿਰਫ਼ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ, ਹਿੰਦੂ ਨਹੀਂ ਹਨ
ਪ੍ਰਸ਼ਾਂਤ ਨੇ ਪ੍ਰਿਅੰਕਾ ਨੂੰ ਉਤਰ ਪ੍ਰਦੇਸ਼ ਤੋਂ ਅਸੰਬਲੀ ਚੋਣ ਲੜਨ ਦੀ ਸਲਾਹ ਦਿੱਤੀ
ਐਲ ਜੇ ਪੀ ਪਾਰਲੀਮੈਂਟ ਮੈਂਬਰ ਪ੍ਰਿੰਸ ਰਾਜ ਉੱਤੇ ਬਲਾਤਕਾਰ ਦਾ ਕੇਸ ਦਰਜ
ਯੋਗੀ ਅਦਿਤਿਆਨਾਥ ਦੇ ‘ਅੱਬਾ ਜਾਨ’ ਵਾਲੇ ਬਿਆਨ ਵਿਰੁੱਧ ਅਦਾਲਤ ਵਿੱਚ ਸ਼ਿਕਾਇਤ
ਦਿੱਲੀ ਮੋਰਚੇ ਵਿੱਚ ਮਾਰੇ ਗਏ ਨਵਰੀਤ ਦੇ ਮਾਂ-ਬਾਪ ਵੱਲੋਂ ਦਾਦੇ ਉੱਤੇ ਮੋਰਚੇ ਨੂੰ ਢਾਹ ਲਾਉਣ ਦੇ ਦੋਸ਼