Welcome to Canadian Punjabi Post
Follow us on

18

September 2021
 
ਟੋਰਾਂਟੋ/ਜੀਟੀਏ

ਵੈਕਸੀਨੇਸ਼ਨ ਕਰਵਾ ਚੁੱਕੇ ਤੇ ਨਾ ਕਰਵਾਉਣ ਵਾਲੇ ਵਿਦਿਆਰਥੀਆਂ ਲਈ ਵੱਖਰੇ ਨਿਯਮ ਨਹੀਂ ਹੋਣਗੇ

August 05, 2021 01:21 AM

ਟੋਰਾਂਟੋ, 4 ਅਗਸਤ (ਪੋਸਟ ਬਿਊਰੋ) : ਓਨਟਾਰੀਓ ਵਿੱਚ ਸੰਭਾਵੀ ਤੌਰ ਉੱਤੇ ਸਤੰਬਰ ਵਿੱਚ ਸਕੂਲ ਖੁੱਲ੍ਹਣ ਜਾ ਰਹੇ ਹਨ।ਇਸ ਦਰਮਿਆਨ ਓਨਟਾਰੀਓ ਸਰਕਾਰ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਦਾ ਟੀਕਾਕਰਣ ਨਹੀਂ ਹੋਇਆ ਹੋਵੇਗਾ ਉਨ੍ਹਾਂ ਲਈ ਵੈਕਸੀਨੇਸ਼ਨ ਮੁਕੰਮਲ ਕਰਵਾ ਚੁੱਕੇ ਵਿਦਿਆਰਥੀਆਂ ਨਾਲੋਂ ਵੱਖਰੇ ਨਿਯਮ ਲਾਗੂ ਨਹੀਂ ਕੀਤੇ ਜਾਣਗੇ।
ਮੰਗਲਵਾਰ ਨੂੰ ਬੈਕ ਟੂ ਸਕੂਲ ਪਲੈਨ ਜਾਰੀ ਕੀਤੇ ਜਾਣ ਤੋਂ ਬਾਅਦ ਸਿੱਖਿਆ ਮੰਤਰੀ ਸਟੀਫਨ ਲਿਚੇ ਤੇ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ·ਕੀਰਨ ਮੂਰ ਨੇ ਬੁੱਧਵਾਰ ਨੂੰ ਪਹਿਲੀ ਵਾਰੀ ਇੱਕਠਿਆਂ ਸਵਾਲਾਂ ਦੇ ਜਵਾਬ ਦਿੰਦਿਆਂ ਆਖਿਆ ਕਿ ਕੋਵਿਡ-19 ਵੈਕਸੀਨ ਵਿਦਿਆਰਥੀਆਂ ਤੇ ਸਕੂਲ ਸਟਾਫ ਲਈ ਲਾਜ਼ਮੀ ਨਹੀਂ ਹੈ। ਉਨ੍ਹਾਂ ਆਖਿਆ ਕਿ ਭਾਵੇਂ ਚੌਥੀ ਵੇਵ ਤੋਂ ਬਚਣ ਲਈ ਵੈਕਸੀਨੇਸ਼ਨ ਲਾਜ਼ਮੀ ਹੋਣਾ ਪ੍ਰੋਵਿੰਸ ਦਾ ਸੁਨਹਿਰਾ ਮੌਕਾ ਹੋ ਸਕਦਾ ਹੈ।
ਲਿਚੇ ਨੇ ਆਖਿਆ ਕਿ ਸਰਕਾਰ ਵੱਲੋਂ ਇਸ ਲਈ ਵੈਕਸੀਨ ਲਾਜ਼ਮੀਂ ਨਹੀਂ ਕੀਤੀ ਗਈ ਕਿਉਂਕਿ ਉਹ ਹਰੇਕ ਵਿਅਕਤੀ ਵੱਲੋਂ ਕੀਤੇ ਗਏ ਫੈਸਲੇ ਦਾ ਸਨਮਾਨ ਕਰਦੇ ਹਨ।ਪਰ ਉਨ੍ਹਾਂ ਇਹ ਵੀ ਆਖਿਆ ਕਿ ਉਹ ਲੋਕਾਂ ਨੂੰ ਟੀਕਾ ਲਵਾਉਣ ਲਈ ਪੇ੍ਰਰਿਤ ਕਰਨਾ ਨਹੀਂ ਛੱਡਣਗੇ।ਇਸ ਤੋਂ ਇਲਾਵਾ ਲਿਚੇ ਤੇ ਮੂਰ ਨੇ ਫੰਡਾਂ ਦੇ ਰੂਪ ਵਿੱਚ 25 ਮਿਲੀਅਨ ਡਾਲਰ ਦਾ ਵੀ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਸ ਪੈਸੇ ਨਾਲ ਵਿਦਿਆਰਥੀਆਂ ਦੇ ਸਕੂਲਾਂ ਵਿੱਚ ਪਰਤਣ ਤੋਂ ਪਹਿਲਾਂ ਏਅਰ ਕੁਆਲਿਟੀ ਵਿੱਚ ਸੁਧਾਰ ਕੀਤਾ ਜਾਵੇਗਾ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੋਵਿਡ-19 ਦੀ ਚੌਥੀ ਵੇਵ ਦਰਮਿਆਨ ਕੈਨੇਡਾ ਦੇ ਪ੍ਰੋਵਿੰਸਾਂ ਵੱਲੋਂ ਮੁੜ ਲਾਈਆਂ ਗਈਆਂ ਪਾਬੰਦੀਆਂ
ਵੈਸਟਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰਕੇ ਕੀਤਾ ਰੋਸ ਮੁਜ਼ਾਹਰਾ
ਕੋਵਿਡ-19 ਕਾਰਨ 10 ਸਾਲਾ ਬੱਚੇ ਦੀ ਹੋਈ ਮੌਤ
ਤਿੰਨੇਂ ਮੁੱਖ ਆਗੂ ਅੱਜ ਓਨਟਾਰੀਓ, ਕਿਊਬਿਕ ਤੇ ਨੋਵਾ ਸਕੋਸ਼ੀਆ ਵਿੱਚ ਲਾਉਣਗੇ ਆਪਣਾ ਪੂਰਾ ਟਿੱਲ
ਜਿਨਸੀ ਹਮਲਿਆਂ ਖਿਲਾਫ ਵੈਸਟਰਨ ਯੂਨੀਵਰਸਿਟੀ ਵਿਦਿਆਰਥੀ ਕਲਾਸਾਂ ਦਾ ਕਰਨਗੇ ਬਾਈਕਾਟ
ਟੋਰਾਂਟੋ ਐਲੀਮੈਂਟਰੀ ਸਕੂਲ ਟੀਚਰ ਜਿਨਸੀ ਹਮਲੇ ਦੇ ਦੋਸ਼ ਵਿੱਚ ਗ੍ਰਿਫਤਾਰ
ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ 3 ਜ਼ਖ਼ਮੀ
ਘਰ ਵਿੱਚ ਦਾਖਲ ਹੋ ਕੇ ਕੁੱਝ ਲੋਕਾਂ ਨੇ ਪਿਤਾ ਨੂੰ ਕੀਤਾ ਅਗਵਾ, ਇੱਕ ਲੜਕੇ ਦੀ ਮੌਤ, ਦੂਜਾ ਜ਼ਖ਼ਮੀ
9 ਅਕਤੂਬਰ ਨੂੰ ਕਿਚਨਰ ਵਿੱਚ ਲਾਇਆ ਜਾਵੇਗਾ ਕਾਊਂਸਲਰ ਕੈਂਪ
ਯਹੂਦੀਆਂ ਵਿਰੋਧੀ ਟਿੱਪਣੀਆਂ ਕਰਨ ਵਾਲੇ ਐਨਡੀਪੀ ਦੇ ਦੋ ਉਮੀਦਵਾਰਾਂ ਨੇ ਦਿੱਤਾ ਅਸਤੀਫਾ