Welcome to Canadian Punjabi Post
Follow us on

12

July 2025
 
ਟੋਰਾਂਟੋ/ਜੀਟੀਏ

ਫੈਸਟੀਵਲਜ਼ ਤੇ ਈਵੈਂਟਸ ਲਈ ਓਨਟਾਰੀਓ ਦੇ ਰਿਹਾ ਹੈ 49 ਮਿਲੀਅਨ ਡਾਲਰ

August 05, 2021 01:11 AM

ਟੋਰਾਂਟੋ, 4 ਅਗਸਤ (ਪੋਸਟ ਬਿਊਰੋ) : ਮਹਾਂਮਾਰੀ ਕਾਰਨ ਤਿਉਹਾਰਾਂ ਤੇ ਹੋਰਨਾਂ ਈਵੈਂਟਸ ਉੱਤੇ ਕਾਫੀ ਨਕਾਰਾਤਮਕ ਅਸਰ ਪਿਆ, ਜਿਸ ਦੇ ਮੱਦੇਨਜ਼ਰ ਓਨਟਾਰੀਓ ਸਰਕਾਰ ਵੱਲੋਂ ਇਸ ਸੈਕਟਰ ਨੂੰ 49 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਿੱਤੀ ਜਾ ਰਹੀ ਹੈ।
ਕਲਚਰ ਮੰਤਰੀ ਲੀਸਾ ਮੈਕਲਿਓਡ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਟੂਰਿਜ਼ਮ ਤੇ ਕਲਚਰ ਇੰਡਸਟਰੀਜ਼ ਉਤੇ ਕਾਫੀ ਮਾੜਾ ਅਸਰ ਪਿਆ ਹੈ। ਇਸ ਨਿਵੇਸ਼ ਨਾਲ ਆਰਗੇਨਾਈਜ਼ੇਸ਼ਨਜ਼ ਨੂੰ ਸੁਰੱਖਿਅਤ ਢੰਗ ਨਾਲ ਆਪਰੇਟ ਕਰਨ ਵਿੱਚ ਮਦਦ ਮਿਲੇਗੀ।ਬਹੁਤੀ ਰਕਮ ਰੀਕੁਨੈਕਟ ਫੈਸਟੀਵਲ ਤੇ ਈਵੈਂਟ ਪ੍ਰੋਗਰਾਮ ਰਾਹੀਂ 439 ਫੈਸਟੀਵਲਜ਼ ਤੇ ਈਵੈਂਟਸ ਨੂੰ ਜਾਵੇਗੀ।
ਇਸ ਫੰਡ ਨੂੰ ਪ੍ਰੋਗਰਾਮਿੰਗ ਤੇ ਪੋ੍ਰਡਕਸ਼ਨ, ਮਾਰਕਿਟਿੰਗ, ਮੋਬਾਈਲ ਐਪਲੀਕੇਸ਼ਨਜ਼, ਵੈੱਬਸਾਈਟ ਡਿਵੈਲਪਮੈਂਟ ਤੇ ਹੈਲਥ ਅਤੇ ਸੇਫਟੀ ਮਾਪਦੰਡ ਲਾਗੂ ਕਰਨ ਉੱਤੇ ਖਰਚਿਆ ਜਾ ਸਕੇਗਾ। ਦ ਸੈਲੀਬ੍ਰੇਟ ਓਨਟਾਰੀਓ ਬਲਾਕਬਸਟਰ ਪ੍ਰੋਗਰਾਮ ਨੂੰ 6 ਮਿਲੀਅਨ ਡਾਲਰ ਮਿਲਣਗੇ ਜਿਸ ਨਾਲ ਉਹ ਬਹੁਤ ਸਾਰੇ ਟੂਰਿਸਟ ਆਕਰਸਿ਼ਤ ਕਰਨ ਵਾਲੇ ਵੱਡੀ ਪੱਧਰ ਦੇ ਈਵੈਂਟ ਕਰਵਾਉਣ ਲਈ ਮਿਊਂਸਪੈਲਿਟੀਜ਼ ਤੇ ਆਰਗੇਨਾਈਜ਼ੇਸ਼ਨਜ਼ ਦੀ ਮਦਦ ਕਰੇਗਾ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ