Welcome to Canadian Punjabi Post
Follow us on

18

September 2021
 
ਟੋਰਾਂਟੋ/ਜੀਟੀਏ

ਟੋਰਾਂਟੋ ਦੇ ਪੀਅਰਸਨ ਏਅਰਪੋਰਟ ਦੇ ਬਾਹਰ ਬਾਰਡਰ ਗਾਰਡਜ਼ ਨੇ ਕੀਤਾ ਮੁਜ਼ਾਹਰਾ

August 04, 2021 06:19 PM

ਟੋਰਾਂਟੋ, 4 ਅਗਸਤ (ਪੋਸਟ ਬਿਊਰੋ) : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਹੋਏ ਮੁਜ਼ਾਹਰੇ ਵਿੱਚ ਬਾਰਡਰ ਗਾਰਡਜ਼ ਵੱਲੋਂ ਸਰਹੱਦਾਂ ਨੂੰ ਬੰਦ ਰੱਖਣ ਦਾ ਤਹੱਈਆ ਪ੍ਰਗਟਾਇਆ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਬਾਰਡਰ ਗਾਰਡਜ਼ ਸਰਹੱਦਾਂ ਬੰਦ ਰੱਖਣ ਲਈ ਕਾਨੂੰਨ ਦਾ ਸਹਾਰਾ ਲੈਣ ਬਾਰੇ ਵੀ ਵਿਚਾਰ ਕਰ ਰਹੇ ਹਨ।
8500 ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ ਬੀ ਐਸ ਏ) ਆਫੀਸਰਜ਼ ਤੇ ਕਸਟਮਜ਼ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਸ਼ੁੱਕਰਵਾਰ ਨੂੰ ਹੜਤਾਲ ਕਰਨ ਦੇ ਰੌਂਅ ਵਿੱਚ ਹਨ।ਕਸਟਮਜ਼ ਐਂਡ ਇਮੀਗ੍ਰੇਸ਼ਨ ਯੂਨੀਅਨ ਦੇ ਕੌਮੀ ਪ੍ਰੈਜ਼ੀਡੈਂਟ ਮਾਰਕ ਵੀਬਰ ਨੇ ਆਖਿਆ ਕਿ ਅਸੀਂ ਹਰੇਕ ਟਰੈਵਲਰ ਦੀ ਕੋਵਿਡ ਸਬੰਧੀ ਜਾਂਚ ਕਰਦੇ ਹਾਂ, ਅਸੀਂ ਸਰਹੱਦਾਂ ਉੱਤੇ ਕੰਮਕਾਜ ਨੂੰ ਹਰ ਹਾਲ ਜਾਰੀ ਰੱਖਦੇ ਹਾਂ, ਪਰ ਬਾਰਗੇਨਿੰਗ ਟੇਬਲ ਉੱਤੇ ਸਾਡਾ ਇੰਪਲੌਇਰ ਸਾਡੇ ਨਾਲ ਗੱਲ ਤੱਕ ਕਰਨੀ ਪਸੰਦ ਨਹੀਂ ਕਰਦਾ।
ਯੂਨੀਅਨ ਤੇ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਦਾ ਕਹਿਣਾ ਹੈ ਕਿ 6 ਅਗਸਤ ਨੂੰ ਹੜਤਾਲ ਕਰਨ ਦਾ ਉਨ੍ਹਾਂ ਦਾ ਪੂਰਾ ਅਧਿਕਾਰ ਹੈ। ਜਿ਼ਕਰਯੋਗ ਹੈ ਕਿ ਇਸ ਦਿਨ ਹੀ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਅਮਰੀਕੀ ਟਰੈਵਲਰਜ਼ ਲਈ ਕੈਨੇਡਾ ਆਪਣੀਆਂ ਸਰਹੱਦਾਂ ਖੋਲ੍ਹਣ ਜਾ ਰਿਹਾ ਹੈ। ਟੋਰਾਂਟੋ ਸੀਆਈਯੂ ਫਰਾਂਸ ਦੇ ਪ੍ਰੈਜ਼ੀਡੈਂਟ ਫਰਾਂਸਿਜ਼ ਬਾਰੋਤੋਗਲੂ ਨੇ ਆਖਿਆ ਕਿ ਤਿੰਨ ਸਾਲਾਂ ਤੋਂ ਅਸੀਂ ਬਿਨਾਂ ਕਿਸੇ ਕਾਂਟਰੈਕਟ ਦੇ ਹੀ ਹਾਂ। ਕੋਵਿਡ ਦੌਰਾਨ ਅਸੀਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ। ਅਸੀਂ ਵਾਧੂ ਡਿਊਟੀਜ਼ ਵੀ ਕੀਤੀਆਂ। ਸਾਡੇ ਨਾਲ ਜਾਇਜ਼ ਕਾਂਟਰੈਕਟ ਤਾਂ ਕੀਤਾ ਜਾਵੇ।
ਇਸ ਦੌਰਾਨ ਕੀਤੇ ਗਏ ਮੁਜ਼ਾਹਰੇ ਵਿੱਚ ਦਰਜਨਾਂ ਵਰਕਰਜ਼ ਨੇ ਹਿੱਸਾ ਲਿਆ। ਇਨ੍ਹਾਂ ਵਰਕਰਜ਼ ਨੇ ਏਅਰਪੋਰਟ ਦੀ ਐਂਟਰੈਂਸ ਉੱਤੇ ਮੁਜ਼ਾਹਰਾ ਕੀਤਾ ਤੇ ਕਈਆਂ ਕੋਲ ਬੋਰਡਜ਼ ਤੇ ਬੈਨਰਜ਼ ਵੀ ਸਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੋਵਿਡ-19 ਦੀ ਚੌਥੀ ਵੇਵ ਦਰਮਿਆਨ ਕੈਨੇਡਾ ਦੇ ਪ੍ਰੋਵਿੰਸਾਂ ਵੱਲੋਂ ਮੁੜ ਲਾਈਆਂ ਗਈਆਂ ਪਾਬੰਦੀਆਂ
ਵੈਸਟਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰਕੇ ਕੀਤਾ ਰੋਸ ਮੁਜ਼ਾਹਰਾ
ਕੋਵਿਡ-19 ਕਾਰਨ 10 ਸਾਲਾ ਬੱਚੇ ਦੀ ਹੋਈ ਮੌਤ
ਤਿੰਨੇਂ ਮੁੱਖ ਆਗੂ ਅੱਜ ਓਨਟਾਰੀਓ, ਕਿਊਬਿਕ ਤੇ ਨੋਵਾ ਸਕੋਸ਼ੀਆ ਵਿੱਚ ਲਾਉਣਗੇ ਆਪਣਾ ਪੂਰਾ ਟਿੱਲ
ਜਿਨਸੀ ਹਮਲਿਆਂ ਖਿਲਾਫ ਵੈਸਟਰਨ ਯੂਨੀਵਰਸਿਟੀ ਵਿਦਿਆਰਥੀ ਕਲਾਸਾਂ ਦਾ ਕਰਨਗੇ ਬਾਈਕਾਟ
ਟੋਰਾਂਟੋ ਐਲੀਮੈਂਟਰੀ ਸਕੂਲ ਟੀਚਰ ਜਿਨਸੀ ਹਮਲੇ ਦੇ ਦੋਸ਼ ਵਿੱਚ ਗ੍ਰਿਫਤਾਰ
ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ 3 ਜ਼ਖ਼ਮੀ
ਘਰ ਵਿੱਚ ਦਾਖਲ ਹੋ ਕੇ ਕੁੱਝ ਲੋਕਾਂ ਨੇ ਪਿਤਾ ਨੂੰ ਕੀਤਾ ਅਗਵਾ, ਇੱਕ ਲੜਕੇ ਦੀ ਮੌਤ, ਦੂਜਾ ਜ਼ਖ਼ਮੀ
9 ਅਕਤੂਬਰ ਨੂੰ ਕਿਚਨਰ ਵਿੱਚ ਲਾਇਆ ਜਾਵੇਗਾ ਕਾਊਂਸਲਰ ਕੈਂਪ
ਯਹੂਦੀਆਂ ਵਿਰੋਧੀ ਟਿੱਪਣੀਆਂ ਕਰਨ ਵਾਲੇ ਐਨਡੀਪੀ ਦੇ ਦੋ ਉਮੀਦਵਾਰਾਂ ਨੇ ਦਿੱਤਾ ਅਸਤੀਫਾ