Welcome to Canadian Punjabi Post
Follow us on

18

September 2021
 
ਪੰਜਾਬ

ਰਿਲਾਇੰਸ ਆਊਟਲੈਟ ਬੰਦ ਹੋਣ ਨਾਲ ਪੰਜ ਹਜ਼ਾਰ ਤੋਂ ਵੱਧ ਨੌਕਰੀਆਂ ਉਤੇ ਖਤਰੇ ਦਾ ਪਰਛਾਵਾਂ

August 04, 2021 03:09 AM

ਲੁਧਿਆਣਾ, 3 ਅਗਸਤ (ਪੋਸਟ ਬਿਊਰੋ)- ਕਿਸਾਨ ਅੰਦੋਲਨ ਦੇ ਅਸਰ ਹੇਠ ਕਾਰਪੋਰੇਟ ਘਰਾਣਿਆਂ ਵੱਲੋਂ ਪੰਜਾਬ ਵਿੱਚ ਖੋਲ੍ਹੇ ਸਟੋਰ ਲੰਬੇ ਸਮੇਂ ਤੋਂ ਬੰਦ ਹੋਣ ਦੇ ਕਾਰਨ ਨੌਜਵਾਨਾਂ ਦੇ ਲਈ ਰੋਜ਼ਗਾਰ ਦੀ ਚੁਣੌਤੀ ਖੜ੍ਹੀ ਕਰਨ ਲੱਗੇ ਹਨ। ਅਡਾਨੀ ਲਾਜਿਸਟਿਕਸ ਪਾਰਕ ਬੰਦ ਹੋਣ ਪਿੱਛੋਂ ਕੁਝ ਹੋਰ ਕਾਰਪੋਰੇਟ ਕੰਪਨੀਆਂ ਦੇ ਸਟੋਰਾਂ ਵਿੱਚ ਕੰਮ ਕਰਦੇ ਪੰਜਾਬ ਦੇ ਨੌਜਵਾਨਾਂ ਲਈ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇ ਹਾਲਾਤ ਨਾ ਬਦਲਣਗੇ ਤਾਂ ਜਿਨ੍ਹਾਂ ਸਟੋਰਾਂ ਦੇ ਖੁੱਲ੍ਹਣ ਦਾ ਇੰਤਜ਼ਾਰ ਹੈ ਕਿਤੇ ਕਾਰਪੋਰੇਟ ਘਰਾਣੇ ਆਪਣੇ ਅਦਾਰੇ ਪੰਜਾਬ ਵਿੱਚ ਬੰਦ ਹੀ ਨਾ ਕਰ ਦੇਣ।
ਕਿਸਾਨ ਅੰਦੋਲਨ ਦੇ ਕਾਰਨ ਜਿੱਥੇ ਅਡਾਨੀ ਨੇ ਆਪਣਾ ਅਦਾਰਾ ਬੰਦ ਕਰ ਦਿੱਤਾ, ਉਥੇ ਪੰਜਾਬ ਵਿੱਚ ਰਿਲਾਇੰਸ ਦੇ ਕਈ ਆਊਟਲੈਟਸ ਪਿਛਲੇ ਦਸ ਮਹੀਨੇ ਤੋਂ ਨਹੀਂ ਖੁੱਲ੍ਹੇ। ਕਈ ਸਟੋਰਾਂ ਦੇ ਬਾਹਰ ਬਾਕਾਇਦਾ ਇਸ ਬਾਰੇ ਨੋਟਿਸ ਲਾਏ ਗਏ ਹਨ ਕਿ ਕਿਸਾਨ ਅੰਦੋਲਨ ਦੇ ਕਾਰਨ ਸਟੋਰ ਬੰਦ ਹਨ। ਇਸ ਦਾ ਮੁੱਖ ਕਾਰਨ ਕਿਸਾਨਾਂ ਵਲੋਂ ਸਟੋਰਾਂ ਉੱਤੇ ਕੀਤੀ ਭੰਨਤੋੜ ਹੈ। ਪੰਜਾਬ ਵਿੱਚ ਰਿਲਾਇੰਸ ਮਾਲ, ਰਿਲਾਇੰਸ ਟ੍ਰੈਂਡ, ਰਿਲਾਇੰਸ ਜਵੈਲਰਸ, ਰਿਲਾਇੰਸ ਫਰੈਸ਼, ਰਿਲਾਇੰਸ ਵਾਨਾ, ਰਿਲਾਇੰਸ ਫੁਟ ਪ੍ਰਿੰਟ ਸਟੋਰ, ਰਿਲਾਇੰਸ ਸਮਾਰਟ, ਰਿਲਾਇੰਸ ਦੇ ਪੈਟਰੋਲ ਪੰਪ ਆਦਿ ਕਰੀਬ 150 ਅਦਾਰਿਆਂ ਵਿੱਚ ਕਰੀਬ 5500 ਲੋਕਾਂ ਨੂੰ ਰੋਜ਼ਗਾਰ ਮਿਲਿਆ, ਪਰ ਕੰਪਨੀ ਇਨ੍ਹਾਂ ਸਟੋਰਾਂ ਨੂੰ ਖੋਲ੍ਹ ਨਹੀਂ ਰਹੀ ਹੈ।
ਜਾਣਕਾਰ ਸੂਤਰਾਂ ਅਨੁਸਾਰ ਇਸ ਦਾ ਸਿੱਧਾ ਅਸਰ ਰੋਜ਼ਗਾਰ ਉੱਤੇ ਹੋਣ ਦੇ ਨਾਲ ਪੰਜਾਬ ਸਰਕਾਰ ਨੂੰ ਕਾਰਪੋਰੇਟ ਜਗਤ ਤੋਂ ਨਵਾਂ ਨਿਵੇਸ਼ ਨਾ ਮਿਲਣ ਕਾਰਨ ਵੀ ਨੁਕਸਾਨ ਸਹਿਣਾ ਪੈ ਸਕਦਾ ਹੈ। ਇਹੀ ਨਹੀਂ ਸਗੋਂ ਸਬਜ਼ੀ ਤੇ ਫਲ ਵੇਚਣ ਵਾਲੇ ਕਿਸਾਨਾਂ ਨੂੰ ਵੀ ਅੰਦੋਲਨ ਕਾਰਨ ਬੰਦ ਹੋਏ ਇਨ੍ਹਾਂ ਸਟੋਰਾਂ ਦਾ ਨੁਕਸਾਨ ਹੋ ਰਿਹਾ ਹੈ। ਰਿਲਾਇੰਸ ਦੇ ਇੱਕ ਦਰਜਨ ਤੋਂ ਵੱਧ ਰਿਟੇਲ ਸਟੋਰ ਕੇਵਲ ਲੁਧਿਆਣਾ ਵਿੱਚ ਹਨ ਅਤੇ ਪੰਜਾਬ ਵਿੱਚ ਕਰੀਬ 150 ਵੱਖ-ਵੱਖ ਬ੍ਰਾਂਡਾਂ ਦੇ ਸਟੋਰ ਹਨ, ਜੋ ਇਨ੍ਹੀਂ ਦਿਨੀਂ ਬੰਦ ਹਨ। ਜਾਣਕਾਰ ਇਸ ਗੱਲ ਨੂੰ ਲੈ ਕੇੇ ਚਿੰਤਾ ਵਿੱਚ ਹਨ ਕਿ ਜੇ ਰਿਲਾਇੰਸ ਨੇ ਵੀ ਅਡਾਨੀ ਵਰਗਾ ਕਦਮ ਉਠਾ ਲਿਆ ਤਾਂ ਪਤਾ ਨਹੀਂ ਕਿੰਨੇ ਨੌਜਵਾਨ ਬੇਰੋਜ਼ਗਾਰ ਹੋ ਜਾਣਗੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਨਵਜੋਤ ਸਿੱਧੂ ਦੀ ਬੈਠਕ ਵਿੱਚ ਦਲਬ ਦਲੂ ਵਿਧਾਇਕ ਕਮਾਲੂ ਨੂੰ ਬੈਠਣ ਦੀ ਜਗ੍ਹਾ ਵੀ ਨਹੀਂ ਮਿਲੀ
ਭਾਜਪਾ ਆਗੂ ਹਰਿੰਦਰ ਕਾਹਲੋਂ ਦੇ ਘਰ ਅੱਗੇ ਕਿਸਾਨਾਂ ਦੇ ਧਰਨੇ ਮੌਕੇ ਘਰ ਉੱਤੇ ਗੋਹਾ ਸੁੱਟਿਆ
ਗੁਰਦਾਸ ਮਾਨ ਨੂੰ ਹਾਈ ਕੋਰਟ ਵੱਲੋਂ ਅੰਤਿ੍ਰਮ ਅਗਾਊਂ ਜ਼ਮਾਨਤ
ਨਸ਼ੇੜੀ ਪਲੰਬਰ ਵੱਲੋਂ ਔਰਤ ਨੂੰ ਚਾਕੂ ਮਾਰ ਕੇ ਲੁੱਟਣ ਦਾ ਯਤਨ
ਕਰਣ ਔਜਲਾ ਤੇ ਹਰਜੀਤ ਹਰਮਨ ਨੂੰ ਗਾਣੇ ਵਿੱਚ ਗਲਤ ਸ਼ਬਦਾਂ ਲਈ ਨੋਟਿਸ ਜਾਰੀ
ਸਾਢੇ ਤਿੰਨ ਲੱਖ ਦੀ ਫਿਰੌਤੀ ਖਾਤਰ ਬੱਚੇ ਦਾ ਕਤਲ
ਪੇ੍ਰਮੀ ਜੋੜੇ ਵੱਲੋਂ ਖ਼ੁਦਕੁਸ਼ੀ ਪਿੱਛੋਂ ਖੇਤਾਂ ਵਿੱਚੋਂ ਲਾਸ਼ਾਂ ਮਿਲੀਆਂ
ਬੇਅਦਬੀ ਕੇਸ ਵਿੱਚ ਫਸੇ ਆਈ ਜੀ ਉਮਰਾਨੰਗਲ ਨੂੰ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਵੱਲੋਂ ਸਿਫਾਰਸ਼
ਪੰਜਾਬੀ ਯੂਨੀਵਰਸਿਟੀ ਵਿੱਚ ਫੰਡਾਂ ਦੀ ਹੇਰਾਫੇਰੀ ਕਰਨ ਦੇ ਦੋਸ਼ੀ ਸੱਤ ਮੁਲਾਜ਼ਮ ਸਸਪੈਂਡ
ਮੰਦਭਾਗੀ ਘਟਨਾ ਦੀਆਂ ਤਾਰਾਂ ਸੱਚਾ ਸੌਦਾ ਡੇਰੇ ਨਾਲ ਜਾ ਜੁੜੀਆਂ