Welcome to Canadian Punjabi Post
Follow us on

18

September 2021
 
ਕੈਨੇਡਾ

ਅਜੇ ਵੀ ਵਿਰੋਧੀਆਂ ਤੋਂ ਅੱਗੇ ਹਨ ਟਰੂਡੋ ਦੇ ਲਿਬਰਲ : ਰਿਪੋਰਟ

August 03, 2021 05:53 PM

ਓਟਵਾ, 3 ਅਗਸਤ (ਪੋਸਟ ਬਿਊਰੋ) : ਸੰਭਾਵੀ ਚੋਣਾਂ ਤੋਂ ਕੁੱਝ ਹਫਤੇ ਪਹਿਲਾਂ ਕਰਵਾਏ ਗਏ ਇੱਕ ਸਰਵੇਖਣ ਤੋਂ ਇਹ ਸਿੱਧ ਹੋ ਗਿਆ ਹੈ ਕਿ ਫੈਡਰਲ ਲਿਬਰਲ ਵੋਟਰਜ਼ ਦੇ ਸਮਰਥਨ ਦੇ ਮਾਮਲੇ ਵਿੱਚ ਕੈਨੇਡਾ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਤੋਂ ਅਜੇ ਵੀ ਅੱਗੇ ਚੱਲ ਰਹੇ ਹਨ।
ਲੈਗਰ ਐਂਡ ਦ ਐਸੋਸਿਏਸ਼ਨ ਫੌਰ ਕੈਨੇਡੀਅਨ ਸਟੱਡੀਜ਼ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ 29 ਫੀ ਸਦੀ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਜੇ ਅੱਜ ਚੋਣਾਂ ਕਰਵਾਈਆਂ ਜਾਣ ਤਾਂ ਉਹ ਲਿਬਰਲਾਂ ਨੂੰ ਹੀ ਵੋਟ ਕਰਨਗੇ। ਦੋ ਹਫਤੇ ਪਹਿਲਾਂ ਨਾਲੋਂ ਇਹ ਇੱਕ ਅੰਕ ਜਿ਼ਆਦਾ ਹਨ। ਇਸ ਮਾਮਲੇ ਵਿੱਚ 24 ਫੀ ਸਦੀ ਸਮਰਥਨ ਹਾਸਲ ਕਰਕੇ ਕੰਜ਼ਰਵੇਟਿਵ ਦੂਸਰੇ ਸਥਾਨ ਉੱਤੇ ਹਨ ਜਦਕਿ ਐਨਡੀਪੀ 16 ਫੀ ਸਦੀ ਸਮਰਥਕਾਂ ਦੇ ਸਾਥ ਨਾਲ ਤੀਜੇ ਸਥਾਨ ਉੱਤੇ ਹੈ।
ਬਲਾਕ ਕਿਊਬਿਕੁਆ ਤੇ ਗ੍ਰੀਨਜ਼ ਕ੍ਰਮਵਾਰ ਸੱਤਵੇਂ ਤੇ ਚੌਥੇ ਸਥਾਨ ਉੱਤੇ ਹਨ ਤੇ ਪੀਪਲਜ਼ ਪਾਰਟੀ ਆਫ ਕੈਨੇਡਾ ਤਿੰਨ ਫੀ ਸਦੀ ਨਾਲ ਆਖਰੀ ਸਥਾਨ ਉੱਤੇ ਹੈ। ਕਈ ਮਾਹਿਰਾਂ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ ਇਸ ਮਹੀਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੋਣਾਂ ਦਾ ਸੱਦਾ ਦੇ ਸਕਦੇ ਹਨ। ਇਸ ਸਰਵੇਖਣ ਦੇ ਨਤੀਜੇ ਵੀ ਇਹੋ ਆਖਦੇ ਹਨ ਕਿ ਹਵਾ ਦਾ ਰੁਖ ਲਿਬਰਲਾਂ ਵੱਲ ਹੈ। ਲੈਗਰ ਦੇ ਐਗਜੈ਼ਕਟਿਵ ਤੇ ਵਾਈਸ ਪ੍ਰੈਜ਼ੀਡੈਂਟ ਕ੍ਰਿਸਚੀਅਨ ਬੌਰਕ ਦਾ ਕਹਿਣਾ ਹੈ ਕਿ ਇਸ ਨਾਲ ਟੋਰੀਜ਼ ਤੇ ਨਿਊ ਡੈਮੋਕ੍ਰੈਟਸ ਨੂੰ ਨੁਕਸਾਨ ਹੋ ਸਕਦਾ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਲਬਰਟਾ ਦੀ ਹੈਲਥ ਐਮਰਜੰਸੀ ਦੇ ਮੁੱਦੇ ਉੱਤੇ ਤਿੰਨਾਂ ਮੁੱਖ ਪਾਰਟੀ ਦੇ ਆਗੂਆਂ ਨੇ ਇੱਕ ਦੂਜੇ ਉੱਤੇ ਉਠਾਈਆਂ ਉਂਗਲਾਂ
ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨੇਕਾ ਦੇ ਬਦਲੇ ਜਾਣਗੇ ਨਾਂ
ਜੀਟੀਏ ਵਿੱਚ ਲਿਬਰਲਾਂ ਦੀ ਪਕੜ ਹੋਈ ਮਜ਼ਬੂਤ
ਮੁਜ਼ਾਹਰਾਕਾਰੀ ਨੇ ਮੇਰੇ ਪਰਿਵਾਰ ਉੱਤੇ ਟਿੱਪਣੀਆਂ ਕੀਤੀਆਂ, ਇਸ ਲਈ ਜਵਾਬ ਦਿੱਤਾ : ਟਰੂਡੋ
ਓਟੂਲ ਦੇ ਵਰਕਰਜ਼ ਪੱਖੀ ਸੁਰ ਨੂੰ ਯੂਨੀਅਨਜ਼ ਨੇ ਨਕਾਰਿਆ
ਟਰੂਡੋ ਤੇ ਓਟੂਲ ਦਰਮਿਆਨ ਕਾਂਟੇ ਦੀ ਟੱਕਰ
ਕੈਨੇਡਾ ਭਰ ਵਿੱਚ 15000 ਮੁਲਾਜ਼ਮ ਭਰਤੀ ਕਰੇਗੀ ਐਮੇਜੌ਼ਨ
ਨਵੇਂ ਮਾਪਿਆਂ ਨੂੰ 1000 ਡਾਲਰ ਪ੍ਰਤੀ ਮਹੀਨਾ ਵੱਧ ਦੇਣ ਦਾ ਓਟੂਲ ਨੇ ਕੀਤਾ ਵਾਅਦਾ
ਕੈਂਪੇਨ ਫਾਈਨਲ ਹਫਤੇ ਵਿੱਚ ਦਾਖਲ, ਲੀਡਰਜ਼ ਓਨਟਾਰੀਓ ਤੇ ਬੀਸੀ ਵਿੱਚ ਕਰ ਰਹੇ ਹਨ ਚੋਣ ਪ੍ਰਚਾਰ
ਚੋਣ ਵਾਅਦਿਆਂ ਦਾ ਦੱਬ ਕੇ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ ਆਗੂ