Welcome to Canadian Punjabi Post
Follow us on

18

September 2021
 
ਮਨੋਰੰਜਨ

ਬਿਹਤਰੀਨ ਅਨੁਭਵ ਰਿਹਾ ‘ਔਰੰਗਜ਼ੇਬ’ ਦਾ ਰੋਲ : ਆਸ਼ੂਤੋਸ਼ ਰਾਣਾ

August 02, 2021 03:07 AM

ਆਸ਼ੂਤੋਸ਼ ਰਾਣਾ ਇਨ੍ਹੀਂ ਦਿਨੀਂ ਇਤਿਹਾਸਕ ਵੈੱਬ ਸ਼ੋਅ ‘ਛਤਰਸਾਲ’ ਸਮਰਾਟ ਔਰੰਗਜ਼ੇਬ ਦੀ ਭੂਮਿਕਾ ਵਿੱਚ ਨਜ਼ਰ ਆ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਤਿਹਾਸ ਅਤੇ ਪੀਰੀਅਡ ਡਰਾਮਾ ਨੇ ਉਸ ਨੂੰ ਹਮੇਸ਼ਾ ਆਕਰਸ਼ਿਤ ਕੀਤਾ ਹੈ। ਆਪਣੇ ਸ਼ਾਨਦਾਰ ਅਭਿਨੈ ਲਈ ਮਸ਼ਹੂਰ ਇਸ ਅਭਿਨੇਤਾ ਦਾ ਕਹਿਣਾ ਹੈ ਕਿ ਔਰੰਗਜ਼ੇਬ ਦਾ ਕਿਰਦਾਰ ਨਿਭਾਉਣਾ ਸ਼ਾਨਦਾਰ ਅਨੁਭਵ ਰਿਹਾ।
ਆਸ਼ੂਤੋਸ਼ ਅਨੁਸਾਰ, ‘‘ਇਤਿਹਾਸਕ ਨਾਟਕ ਅਤੀਤ ਦੀ ਯਾਤਰਾ ਹੁੰਦੇ ਹਨ, ਇਸ ਲਈ ਉਸ ਨੂੰ ਬਣਾਉਣ 'ਤੇ ਹਮੇਸ਼ਾ ਵੱਧ ਮਿਹਨਤ ਕੀਤੀ ਜਾਂਦੀ ਹੈ। ਮੈਂ ਹਮੇਸ਼ਾ ਪੀਰੀਅਡ ਡਰਾਮਾ ਅਤੇ ਬਾਇਓਪਿਕਸ ਨੂੰ ਆਕਰਸ਼ਕ ਦੇਖਿਆ ਹੈ ਅਤੇ ਉਹ ਮੇਰੀਆਂ ਮਨਪਸੰਦ ਸ਼ੈਲੀਆਂ 'ਚੋਂ ਇੱਕ ਹੈ, ਇਸ ਲਈ ਔਰੰਗਜ਼ੇਬ ਆਲਮਗੀਰ ਦਾ ਕਿਰਦਾਰ ਨਿਭਾਉਣਾ ਇੱਕ ਬਿਹਤਰੀਨ ਅਨੁਭਵ ਰਿਹਾ।”
ਇਹ ਸ਼ੋਅ ਬੁੰਦੇਲਖੰਡ ਦੇ ਗੁੰਮਨਾਮ ਸਿਪਾਹੀ ਰਾਜਾ ਛਤਰਸਾਲ ਦੀ ਜ਼ਿੰਦਗੀ 'ਤੇ ਆਧਾਰਤ ਹੈ। ਕਹਾਣੀ 'ਚ ਆਪਣੀ ਭੂਮਿਕਾ ਦੇ ਮਹੱਤਵ ਬਾਰੇ ਆਸ਼ੂਤੋਸ਼ ਕਹਿੰਦਾ ਹੈ, ‘‘ਮੈਂ ਹਮੇਸ਼ਾ ਮੰਨਿਆ ਹੈ ਕਿ ਇੱਕ ਮਹਾਨ ਕਹਾਣੀ ਵਿੱਚ ਇੱਕ ਸਾਹਸੀ ਨਾਇਕ ਹੋਣਾ ਚਾਹੀਦਾ ਹੈ, ਪਰ ਉਸ ਦੀ ਜਿੱਤ ਦੀ ਖੁਸ਼ੀ ਉਦੋਂ ਹੋਰ ਵੀ ਵੱਧ ਮਨਾਈ ਜਾਂਦੀ ਹੈ ਜਦੋਂ ਉਹ ਵੱਡੀ ਮੁਕਾਬਲੇਬਾਜ਼ੀ ਦਾ ਸਾਹਮਣਾ ਕਰ ਰਿਹਾ ਹੋਵੇ। ਛਤਰਸਾਲ ਦੀ ਸ਼ਾਨਦਾਰ ਜਿੱਤ ਨੂੰ ਅਜੇ ਵੀ ਇੰਨਾ ਮਹੱਤਵ ਨਹੀਂ ਦਿੱਤਾ ਜਾਂਦਾ, ਕਿਉਂਕਿ ਬੰੁਦੇਲਖੰਡ ਦੀ ਆਜ਼ਾਦੀ ਲਈ ਲੜਨ ਲਈ ਉਨ੍ਹਾਂ ਨੇ ਜਿਸ ਤਰ੍ਹਾਂ ਸਾਹਮਣਾ ਕੀਤਾ ਅਤੇ ਜੋ ਮੁਸ਼ਕਲ ਲੜਾਈ ਉਨ੍ਹਾਂ ਨੇ ਲੜੀ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਸ 'ਚ ਮਹਾਰਾਜਾ ਛਤਰਸਾਲ ਦਾ ਰੋਲ ਜਿਤਿਨ ਗੁਲਾਟੀ ਕਰ ਰਿਹਾ ਹੈ। ਇਹ ਇਤਿਹਾਸਕ ਸ਼ੋਅ ਅਨਾਦੀ ਚਤੁਰਵੇਦੀ ਵੱਲੋਂ ਨਿਰਦੇਸ਼ਤ ਕੀਤਾ ਹੈ।”

 
Have something to say? Post your comment