Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਲਾਈਫ ਸਟਾਈਲ

ਰਸੋਈ : ਨੂਡਲਜ਼ ਚਾਟ

July 28, 2021 03:12 AM

ਸਮੱਗਰੀ-800 ਗਰਾਮ ਨੂਡਲਜ਼, ਪੱਤਾ ਗੋਭੀ ਅੱਧਾ ਕੱਪ ਕੱਟੀ ਹੋਈ, ਗਾਜਰ ਅੱਧਾ ਕੱਪ ਕੱਟੀ ਹੋਈ, ਸ਼ਿਮਲਾ ਮਿਰਚ ਅੱਧਾ ਕੱਪ ਕੱਟੀ ਹੋਈ, ਖੰਡ ਅੱਧਾ ਕੱਪ ਛੋਟਾ ਚਮਚ, ਲਸ ਪੇਸਟ ਇੱਕ ਚਮਚ, ਨਿੰਬੂ ਦਾ ਰਸ ਇੱਕ ਚਮਚ, ਕਾਲੀ ਮਿਰਚ ਪਾਊਡਰ ਛੋਟਾ ਚਮਚ, ਨਮਕ ਸਵਾਦ ਅਨੁਸਾਰ, ਤੇਲ ਇੱਕ ਕੱਪ, ਤਿੰਨ-ਚਾਰ ਹਰੇ ਪਿਆਜ਼ ਕੱਟੇ ਹੋਏ, ਟੋਮੈਟੋ ਸਾਸ 2 ਛੋਟੇ ਚਮਚ, ਹਰਾ ਧਨੀਆ ਇੱਕ ਚਮਚ ਬਰੀਕ ਕੱਟਿਆ ਹੋਇਆ, ਗ੍ਰੀਨ ਚਿਲੀ ਸਾਸ ਦੋ ਛੋਟੇ ਚਮਚ।
ਵਿਧੀ-ਸਭ ਤੋਂ ਪਹਿਲਾਂ ਫਰਾਈਪੈਨ ਵਿੱਚ ਪਾਣੀ, ਨੂਡਲਜ਼ ਅਤੇ ਥੋੜ੍ਹਾ ਜਿਹਾ ਤੇਲ ਪਾ ਕੇ ਉਬਾਲੋ। ਨੂਡਲਜ਼ ਨੂੰ ਉਬਲਣ ਦੇ ਬਾਅਦ ਉਸ ਨੂੰ ਠੰਢੇ ਪਾਣੀ ਨਾਲ ਧੋ ਕੇ ਪੱਖੇ ਹੇਠਾਂ ਸੁਕਾ ਲਓ। ਇੱਕ ਫਰਾਈਪੈਨ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਨੂਡਲਜ਼ ਫਰਾਈ ਕਰੋ। ਇੱਕ ਵੱਖਰੇ ਫਰਾਈਪੈਨ ਵਿੱਚ ਦੋ ਚਮਚ ਤੇਲ ਗਰਮ ਕਰ ਕੇ ਉਸ ਵਿੱਚ ਸਬਜ਼ੀਆਂ, ਖੰਡ, ਨਮਕ, ਲਸਣ, ਕਾਲੀ ਮਿਰਚ ਪਾਊਡਰ ਪਾ ਕੇ ਇੱਕ ਮਿੰਟ ਪਕਾਓ। ਸਾਰੀਆਂ ਸਬਜ਼ੀਆਂ ਨੂੰ ਥੋੜ੍ਹਾ ਭੁੰਨੋ ਅਤੇ ਬਾਅਦ ਵਿੱਚ ਨਿੰਬੂ ਦਾ ਰਸ ਪਾ ਕੇ ਮਿਕਸ ਕਰ ਕੇ ਗੈਸ ਬੰਦ ਕਰ ਦਿਓ। ਪਲੇਟ ਵਿੱਚ ਨੂਡਲਜ਼ ਪਾਓ ਤੇ ਉਸ ਉੱਤੇ ਗ੍ਰੀਨ ਚਿਲੀ, ਟੋਮੈਟੋ ਸਾਸ, ਪਿਆਜ਼, ਹਰੀ ਧਨੀਆ ਪਾ ਕੇ ਖਾਓ।

 
Have something to say? Post your comment