Welcome to Canadian Punjabi Post
Follow us on

18

September 2021
 
ਅੰਤਰਰਾਸ਼ਟਰੀ

ਵੇਟਲਿਫਟਰ ਸ਼ੈਰਨ ਨੇ ਕੈਨੇਡਾ ਲਈ ਜਿੱਤਿਆ ਦੂਜਾ ਸੋਨ ਤਮਗਾ

July 28, 2021 12:22 AM

ਟੋਕੀਓ, 27 ਜੁਲਾਈ (ਪੋਸਟ ਬਿਊਰੋ) : ਟੋਕੀਓ ਵਿੱਚ ਚੱਲ ਰਹੀ 2020 ਓਲੰਪਿਕ ਖੇਡਾਂ ਵਿੱਚ ਵੇਟਲਿਫਟਿੰਗ ਮੁਕਾਬਲੇ ਵਿੱਚ ਕੈਨੇਡਾ ਦੀ ਮੌਡ ਸ਼ੈਰਨ ਨੇ ਸੋਨ ਤਮਗਾ ਜਿੱਤ ਕੇ ਆਪਣੀ ਵਿਲੱਖਣ ਛਾਪ ਛੱਡੀ।
ਰਿਮੁਸਕੀ, ਕਿਊਬਿਕ ਤੋਂ ਸ਼ੈਰਨ ਨੇ ਮਹਿਲਾਵਾਂ ਦੇ 64 ਕਿੱਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ 131 ਕਿੱਲੋਗ੍ਰਾਮ ਕਲੀਨ ਤੇ ਜਰਕ ਮੁਕਾਬਲਾ ਬੜੀ ਸਹਿਜਤਾ ਨਾਲ ਜਿੱਤ ਲਿਆ। ਸਨੈਚ ਫੇਜ਼ ਵਿੱਚ 105 ਕਿੱਲੋਗ੍ਰਾਮ ਭਾਰ ਚੁੱਕ ਕੇ ਸ਼ੈਰਨ ਨੇ ਸੱਭ ਤੋਂ ਵੱਧ ਸਕੋਰ ਪਹਿਲਾਂ ਹੀ ਆਪਣੇ ਨਾਂ ਕਰ ਲਏ ਸਨ।ਦੋ ਫੇਜ਼ ਵਿੱਚ ਉਸ ਦਾ ਕੁੱਲ 236 ਪੁਆਇੰਟ ਦਾ ਅੰਕੜਾ ਚਾਂਦੀ ਦਾ ਤਮਗਾ ਜਿੱਤਣ ਵਾਲੀ ਇਟਲੀ ਦੀ ਜਾਰਜੀਆ ਬਰਡਾਇਨਨ ਨਾਲੋਂ ਕਿਤੇ ਵਧੀਆ ਸੀ।
ਤਾਇਵਾਨ ਦੀ ਵੈਨ ਹੁਈ ਚੈਨ ਇਸ ਮੁਕਾਬਲੇ ਵਿੱਚ ਤੀਜੇ ਸਥਾਨ ਉੱਤੇ ਰਹੀ।ਸ਼ੈਰਨ ਵੱਲੋਂ ਕੈਨੇਡਾ ਲਈ ਇਹ ਦੂਜਾ ਸੋਨ ਤਮਗਾ ਜਿੱਤਿਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮਹਿਲਾਵਾਂ ਦੇ 100 ਮੀਟਰ ਬਟਰਫਲਾਈ ਮੁਕਾਬਲੇ ਵਿੱਚ ਕੈਨੇਡਾ ਦੀ ਮੈਗੀ ਮੈਕਨੀਲ ਨੇ ਕੈਨੇਡਾ ਲਈ ਪਹਿਲਾ ਸੋਨ ਤਮਗਾ ਜਿੱਤਿਆ ਸੀ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੂਸ ਵੱਲੋਂ ਫ਼ੇਸਬੁੱਕ, ਟਵਿੱਟਰ ਤੇ ਟੈਲੀਗ੍ਰਾਮ ਨੂੰ ਨਿਯਮਾਂ ਦੀ ਉਲੰਘਣਾ ਦਾ ਜ਼ੁਰਮਾਨਾ
ਮੋਦੀ ਭਾਰਤ ਦੇ ਤੀਸਰੇ ਆਲ ਟਾਈਮ ਕੱਦਾਵਰ ਨੇਤਾ ਬਣੇ
ਇੱਕ ਰਿਪੋਰਟ ਇਹ ਵੀ: ਪਾਕਿ ਦੀ ਸ਼ਹਿ ਨਾਲ ਖਾਲਿਸਤਾਨੀ ਅਮਰੀਕਾ ਵਿੱਚ ਪੈਰ ਜਮਾਉਣ ਲੱਗੇ
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ: ਪਾਕਿਸਤਾਨ ਤਾਲਿਬਾਨ ਅਤੇ ਹੱਕਾਨੀ ਨੂੰ ਪਨਾਹ ਦੇਣ ਵਿੱਚ ਸ਼ਾਮਲ
ਤਾਲਿਬਾਨ ਨੇ ਪੰਜਸ਼ੀਰ ਵਿੱਚ 20 ਨਾਗਰਿਕਾਂ ਨੂੰ ਮਾਰ ਸੁੱਟਿਆ
ਦੱਖਣੀ ਕੋਰੀਆ ਵਿੱਚ ਗੂਗਲ ਨੂੰ 17.7 ਕਰੋੜ ਡਾਲਰ ਦਾ ਜੁਰਮਾਨਾ
ਬ੍ਰਿਟੇਨ ਵਿੱਚ 12 ਤੋਂ 15 ਸਾਲ ਦੇ ਬੱਚਿਆਂ ਦੇ ਟੀਕਾਕਰਨ ਨੂੰ ਪ੍ਰਵਾਨਗੀ
ਚੀਨੀ ਮਾਪਿਆਂ ਦਾ ਪਾਗਲਪਣ : ਸੁਪਰ ਕਿਡ ਬਣਾਉਣ ਲਈ ਬੱਚਿਆਂ ਨੂੰ ‘ਚਿਕਨ ਬਲਡ ਇੰਜੈਕਸ਼ਨ’ ਲਵਾਉਣ ਲੱਗੇ
ਕਾਬੁਲ ਪੁੱਜੇ ਕਤਰ ਦੇ ਵਫਦ ਨੂੰ ਮੁੱਲਾ ਬਰਾਦਰ ਨਾ ਮਿਲਿਆ ਤਾਂ ਮੌਤ ਦੀ ਖਬਰ ਉੱਡੀ
ਉਦਯੋਗਪਤੀਆਂ ਨਾਲ ‘ਲੰਚ’ ਕਰ ਕੇ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਬੁਰੀ ਫਸੀ