Welcome to Canadian Punjabi Post
Follow us on

28

January 2022
 
ਅਪਰਾਧ

ਬਾਪ ਨੇ ਭਤੀਜੇ ਨਾਲ ਧੀ ਨੂੰ ਸਹੁਰੇ ਘਰ ਜਾ ਕੇ ਮਾਰਿਆ

July 04, 2021 02:03 AM

ਮੋਗਾ, 3 ਜੁਲਾਈ (ਪੋਸਟ ਬਿਊਰੋ)- ਥਾਣਾ ਸਮਾਲਸਰ ਦੇ ਪਿੰਡ ਮੱਲਕੇ ਵਿਖੇ ਇੱਕ ਪਿਤਾ ਨੇ ਆਪਣੀ ਵਿਆਹੁਤਾ ਲੜਕੀ ਦੇ ਚਰਿੱਤਰ ਦੇ ਸ਼ੱਕ ਕਰਦਿਆਂ ਆਪਣੇ ਭਤੀਜੇ ਨਾਲ ਮਿਲ ਕੇ ਉਸਦਾ ਗਲਾ ਦਬਾ ਕੇ ਮਾਰ ਦਿੱਤਾ। ਪੁਲਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਉੱਤੇ ਲੜਕੀ ਦੇ ਪਿਤਾ ਤੇ ਉਸ ਦੇ ਚਚੇਰੇ ਭਰਾ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਭਤੀਜੇ ਦੀ ਭਾਲ ਕੀਤੀ ਜਾ ਰਹੀ ਹੈ।
ਥਾਣਾ ਸਮਾਲਸਰ ਦੇ ਮੁਖੀ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਨੀਲਾ ਸਿੰਘ ਪਿੰਡ ਮੱਲਕੇ ਨੇ ਪੁਲਸ ਨੂੰ ਦੱਸਿਆ ਕਿ ਉਹ ਪੰਜਗਰਾਈ ਭੱਠੇ ਉੱਤੇ ਕੰਮ ਕਰਦਾ ਹਾਂ ਅਤੇ ਉਸ ਦੀ ਸ਼ਾਦੀ ਮਨਜੋਤ ਕੌਰ ਨਾਲ ਹੋਈ ਸੀ। ਉਸ ਨੇ ਕਿਹਾ ਕਿ 30 ਜੂਨ ਨੂੰ ਮਨਜੋਤ ਕੌਰ ਦਾ ਪਿਤਾ ਸਤਨਾਮ ਸਿੰਘ ਪੁੱਤਰ ਕੰਡਾ ਤੇ ਮਨਜੋਤ ਕੌਰ ਦੇ ਚਾਚੇ ਦਾ ਲੜਕਾ ਗੁਰਪ੍ਰੀਤ ਸਿੰਘ ਉਰਫ਼ ਗੁਪਤਾ ਪੁੱਤਰ ਨਰਾਇਣ ਸਿੰਘ ਪਿੰਡ ਬਿਸ਼ਨੰਦੀ ਜ਼ਿਲ੍ਹਾ ਫ਼ਰੀਦਕੋਟ ਉਸ ਨੂੰ ਮਿਲਣ ਆਏ ਅਤੇ ਰਾਤ ਨੂੰ ਉਸ ਦੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਸ ਨੇ ਦੱਸਿਆ ਕਿ ਮਨਜੋਤ ਕੌਰ ਦਾ ਪਿਤਾ ਸਤਨਾਮ ਸਿੰਘ ਆਪਣੀ ਲੜਕੀ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ, ਜਿਸ ਲਈ ਉਸ ਕਤਲ ਕੀਤਾ ਹੈ। ਪੁਲਸ ਨੇ ਮ੍ਰਿਤਕਾ ਲੜਕੀ ਮਨਜੋਤ ਕੌਰ ਦੇ ਪਤੀ ਲਖਵੀਰ ਸਿੰਘ ਦੇ ਬਿਆਨ ਦੇ ਮ੍ਰਿਤਕਾ ਦੇ ਪਿਤਾ ਸਤਨਾਮ ਸਿੰਘ ਅਤੇ ਉਸ ਦੇ ਚਾਚੇ ਦੇ ਲੜਕੇ ਗੁਰਪ੍ਰੀਤ ਸਿੰਘ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਕੇ ਸਤਨਾਮ ਸਿੰਘ ਨੂੰ ਕਾਬੂ ਕਰ ਲਿਆ ਹੈ।

 
Have something to say? Post your comment