Welcome to Canadian Punjabi Post
Follow us on

10

July 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ
 
ਸੰਪਾਦਕੀ

ਬਦਲਵੇਂ ਸੰਦਰਭ ਵਿੱਚ ਪੰਜਾਬੀ ਪੋਸਟ ਸਥਾਪਨਾ ਦਿਵਸ ਅਤੇ ਕੈਨੇਡਾ ਡੇਅ ਦਾ ਮਹੱਤਵ

July 02, 2021 04:46 PM

ਪੰਜਾਬੀ ਪੋਸਟ ਸੰਪਾਦਕੀ ਟਿੱਪਣੀ

ਕੱਲ ਅਸੀਂ ਕੈਨੇਡਾ ਦਾ 154ਵਾਂ ਦਿਵਸ ਮਨਾਇਆ ਅਤੇ ਕੈਨੇਡੀਅਨ ਪੰਜਾਬੀ ਪੋਸਟ ਦਾ ਇਹ 19ਵਾਂ ਜਨਮ ਦਿਵਸ ਸੀ। ਸਮੇਂ ਦੀ ਰਫਤਾਰ ਸਾਹਵੇਂ ਵੱਡੀਆਂ ਵੱਡੀਆਂ ਸੰਸਥਾਵਾਂ ਅਤੇ ਸੱਭਿਆਤਾਵਾਂ ਵਿੱਚ ਤਬਦੀਲੀ ਆਉਂਦੀ ਹੈ। ਕਿਸੇ ਵੇਲੇ ਸੱਭਿਆਚਾਰਕ ਤਬਦੀਲੀ ਦੇ ਨਾਮ ਉੱਤੇ ਇੱਕ ਸੱਭਿਆਚਾਰਕ ਸੋਚ ਵੱਲੋਂ ਕੈਨੇਡਾ ਦੀ ਜੱਦੀ ਧਿਰ ਨੂੰ ਉਜੱਡ ਅਤੇ ਨਿਮਾਣੀ ਸਮਝ ਉਸ ਉੱਤੇ ਆਪਣਾ ਅਧਿਕਾਰ ਜਮਾਉਣ ਵਾਸਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਸਥਾਪਨਾ ਕੀਤੀ। ਉਸ ਵੇਲੇ ਦੇ ਹੁਕਮਰਾਨਾਂ ਅਤੇ ਹੁਕਮਰਾਨਾਂ ਦੇ ਹੱਥ ਆਈਆਂ ਸੰਸਥਾਵਾਂ ਨੇ ਸੋਚਿਆ ਤੱਕ ਨਹੀਂ ਹੋੇਵੇਗਾ ਕਿ ਤਤਕਾਲ ਸਮੇਂ ਵਿੱਚ ਕੀਤੀਆਂ ਵਧੀਕੀਆਂ ਦਾ ਮੁਆਵਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਸ਼ਚਾਤਾਪ ਦੇ ਰੂਪ ਵਿੱਚ ਹੰਢਾਉਣਾ ਪਵੇਗਾ। ਇਸ ਸਾਲ ਕੈਨੇਡਾ ਡੇਅ ਉਸ ਪਸ਼ਚਾਤਾਪ ਦਾ ਸੂਚਕ ਹੈ ਜੋ ਬੀਤੇ ਵਿੱਚ ਕੀਤੇ ਜੁਲਮ ਦਾ ਅਗਲੀਆਂ ਪੀੜ੍ਹੀਆਂ ਨੂੰ ਭੁਗਤਣਾ ਪੈਂਦਾ ਹੈ। ਇਤਿਹਾਸ ਤੋਂ ਸਬਕ ਲੈ ਕੇ ਅਸੀਂ ਵਰਤਮਾਨ ਵਿੱਚ ਕੀ ਕਰਦੇ ਹਾਂ, ਉਸਦਾ ਚੰਗਾ ਜਾਂ ਬੁਰਾ ਸਿੱਟਾ ਅਗਲੀਆਂ ਪੀੜ੍ਹੀਆਂ ਨੂੰ ਭੱਵਿਖ ਵਿੱਚ ਭੁਗਤਣਾ ਪਿਆ ਕਰਦਾ ਹੈ। ਇਸ ਲੇਖਾਂ ਦੇ ਵਰਤਾਰੇ ਨੂੰ ਭਾਰਤੀ ਅਧਿਆਤਮਕ ਖਾਸ ਕਰਕੇ ਸਿੱਖ ਫਲਸਫੇ ਵਿੱਚ ‘ਕਰਮਾਂ ਸੰਦੜਾ ਖੇਤ’ ਦੱਸਕੇ ਮਨੁੱਖਤਾ ਨੂੰ ਸੁਚੇਤ ਕੀਤਾ ਗਿਆ ਹੈ। ਗੁਰਬਾਣੀ ਵਿੱਚ ਦਿੱਤੀ ਇਸ ਚੇਤਾਵਨੀ ਬਾਰੇ ਕੌਣ ਕਿੰਨਾ ਗੰਭੀਰ ਹੋ ਕੇ ਸੋਚਦਾ ਹੈ, ਇਹ ਹਰ ਮਨੁੱਖ ਦੀ ਭੱਵਿਖ ਪ੍ਰਤੀ ਉਸਦੀ ਗੰਭੀਰਤਾ ਉੱਤੇ ਨਿਰਭਰ ਕਰਦਾ ਹੈ।

ਕੈਨੇਡਾ ਦੇ ਮੂਲਵਾਸੀਆਂ ਨਾਲ ਬੀਤੇ ਵਿੱਚ ਹੋਏ ਧੱਕੇ ਬਾਰੇ ਹਾਅ ਦਾ ਨਾਅਰਾ ਮਾਰਨਾ ਪੰਜਾਬੀ ਪੋਸਟ ਦਾ ਖਾਸਾ ਰਿਹਾ ਹੈ। ਪੰਜਾਬੀ ਪੋਸਟ ਨੇ ਅਜਿਹਾ ਇਸ ਲਈ ਕਦਾਚਿਤ ਨਹੀਂ ਕੀਤਾ ਕਿ ਮੂਲਵਾਸੀ ਭਾਈਚਾਰੇ ਵਿੱਚ ਇਸ ਅਖਬਾਰ ਦੇ ਪਾਠਕ ਹਨ ਜਾਂ ਉਸ ਭਾਈਚਾਰੇ ਨਾਲ ਅਖਬਾਰ ਦੇ ਕੋਈ ਵਿਉਪਾਰਕ ਹਿੱਤ ਜੁੜੇ ਹਨ। ਸਾਡੇ ਉੱਦਮ ਸਿਰਫ਼ ਇਸ ਲਈ ਰਹੇ ਕਿਉਂਕਿ ਜਿਸ ਧਰਤੀ ਉੱਤੇ ਅਸੀਂ ਪਰਵਾਸੀ ਬਾਹਰੋਂ ਆ ਕੇ ਆਪਣੇ ਬੱਚਿਆਂ ਦੇ ਚੰਗੇ ਜੀਵਨ ਦੀ ਉਸਾਰੀ ਲਈ ਦਿਨ ਰਾਤ ਇੱਕ ਕਰਦੇ ਹਾਂ, ਉਸਦੇ ਪੁੱਤਰਾਂ ਦੇ ਦੁੱਖਾਂ ਦੇ ਬਿਰਤਾਂਤ ਦੀ ਗੱਲ ਕਰਨਾ ਧਰਮ ਕਰਮ ਦਾ ਹਿੱਸਾ ਹੈ। ਜਿਵੇਂ ਇੱਕ ਪਰਿਵਾਰ ਦਾ ਇੱਕ ਜੀਅ ਦੁਖੀ ਹੋਣ ਦੀ ਸੂਰਤ ਵਿੱਚ ਸਮੁੱਚਾ ਪਰਿਵਾਰ ਸੁਖੀ ਹੋਣ ਦਾ ਕਿਆਸ ਨਹੀਂ ਕਰ ਸਕਦਾ, ਉਵੇਂ ਹੀ ਕੈਨੇਡੀਅਨ ਸਿਟੀਜ਼ਨਸਿ਼ੱਪ ਨੂੰ ਸਹੀ ਮਾਅਨਿਆਂ ਵਿੱਚ ਉਸ ਵੇਲੇ ਤੱਕ ਮਜ਼ਬੂਤ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਧਰਤੀ ਦੇ ਅਸਲ ਵਾਰਸਾਂ ਦਾ ਆਪਣੀ ਭੋਇੰ, ਆਪਣੇ ਦੇਸ਼ ਅਤੇ ਆਪਣੇ ਸਿਸਟਮ ਨਾਲ ਜੁੜਾਵ ਮਜ਼ਬੂਤ ਨਹੀਂ ਹੁੰਦਾ। ਕੈਨੇਡੀਅਨ ਪੰਜਾਬੀ ਪੋਸਟ ਵਿਖੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡਾ ਸੱਭਨਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਰਲ ਮਿਲ ਧਰਤੀ ਦੇ ਪੁੱਤਰਾਂ ਦਾ ਕੈਨੇਡਾ ਨਾਲ ਜੁੜਾਵ ਗਹਿਰਾ ਬਣਾਉਣ ਵਿੱਚ ਬਣਦਾ ਰੋਲ ਅਦਾ ਕਰੀਏ। ਇਸ ਵਾਸਤੇ ਮੂਲਵਾਸੀਆਂ ਨਾਲ ਬੀਤੇ ਵਿੱਚ ਹੋਏ ਧੱਕੇ ਬਾਰੇ ਪਰਿਵਾਰਾਂ ਵਿੱਚ ਬੈਠ ਚਿੰਤਨ ਕਰਨਾ ਅਤੇ ਰਾਜਨੀਤਕਾਂ ਨੂੰ ਮੂਲਵਾਸੀਆਂ ਦੇ ਬਣਦੇ ਹੱਕ ਦੇਣ ਲਈ ਮਜ਼ਬੂਰ ਕਰਨਾ ਸਾਡੀ ਮਜ਼ਬੂਰੀ ਨਹੀਂ ਸਗੋਂ ਫਰਜ਼ ਹੋਣਾ ਚਾਹੀਦਾ ਹੈ। ਆਖਰ ਨੂੰ ਕੈਨੇਡਾ ਦੀ ਮਜ਼ਬੂਤ ਸਮੂਹ ਵਰਗਾਂ ਦੀ ਮਜ਼ਬੂਤੀ ਵਿੱਚ ਹੈ।

ਆਪਣੀ ਹਸਤੀ ਦੇ 19ਵੇਂ ਸਾਲ ਦੇ ਪੂਰੇ ਹੋਣ ਉੱਤੇ ਪੰਜਾਬੀ ਪੋਸਟ ਨੂੰ ਇਸ ਗੱਲ ਦਾ ਮਾਣ ਹੈ ਕਿ ਇਸਨੇ ਹਮੇਸ਼ਾ ਇੱਕ ਹਾਂ ਪੱਖੀ ਅਤੇ ਉਸਾਰੂ ਤਬਦੀਲੀ ਦੀ ਆਵਾਜ਼ ਬਣਨ ਦੀ ਕੋਸਿ਼ਸ਼ ਕੀਤੀ ਹੈ। ਪਿਛਲਾ ਡੇਢ ਸਾਲ ਕੋਵਿਡ-19 ਵੱਲੋਂ ਲਿਆਂਦੀ ਇੱਕਪਾਸੜ ਤਬਦੀਲੀ ਵਾਲਾ ਵੀ ਰਿਹਾ ਹੈ ਜਿਸ ਦਾ ਪ੍ਰਭਾਵ ਸਾਡੇ ਅਖਬਾਰ ਉੱਤੇ ਪੈਣਾ ਵੀ ਸੁਭਾਵਿਕ ਸੀ। ਅਖਬਾਰ ਦੇ ਸਰੂਪ ਵਿੱਚ ਆਈ ਤਬਦੀਲੀ ਦੇ ਬਾਵਜੂਦ ਪਾਠਕ ਸਾਡੇ ਨਾਲ ਖੜੇ ਹਨ, ਇਸ ਵਾਸਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਾਂਦਾ ਹੈ। ਉਮੀਦ ਕਰਦੇ ਹਾਂ ਕਿ ਅਗਲੇ ਸਾਲਾਂ ਵਿੱਚ ਸਿਰਫ਼ ਕੈਨੇਡੀਅਨ ਪੰਜਾਬੀ ਪੋਸਟ ਨਹੀਂ ਸਗੋਂ ਸਮੁੱਚਾ ਕੈਨੇਡੀਅਨ ਪੰਜਾਬੀ ਭਾਈਚਾਰਾ, ਸਮੂਹ ਕੈਨੇਡੀਅਨ ਅਤੇ ਕੈਨੇਡਾ ਦੀ ਵੰਨ ਸੁਵੰਨਤਾ, ਸੱਭਿਆਚਾਰਕ ਇਕਸਾਰਤਾ (cultural harmony) ਅਤੇ ਅਨੇਕਤਾਂ ਇੱਕ ਏਕਤਾ (Unity in diversity) ਹੋਰ ਮਜ਼ਬੂਤ ਹੋਵੇਗੀ। ਇਹ ਆਸ ਨਾਲ ਕਿ ਕੈਨੇਡਾ ਵਿਸ਼ਵ ਵਿੱਚ ਇੱਕ ਨਿੱਗਰ ਅਤੇ ਨੀਤੀਵਾਨ ਮੁਲਕ ਵਜੋਂ ਆਪਣੇ ਚਿੰਨ ਹੋਰ ਦ੍ਰਿੜਤਾ ਨਾਲ ਕਾਇਮ ਕਰੇਗਾ, ਸਮੂਹ ਕੈਨੇਡੀਅਨ ਵੀਰ ਭੈਣਾਂ ਅਤੇ ਬੱਚਿਆਂ ਨੂੰ ਕੈਨੇਡਾ ਡੇਅ ਮੁਬਾਰਕ ਹੋਵੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ