Welcome to Canadian Punjabi Post
Follow us on

02

July 2025
 
ਅਪਰਾਧ

ਔਰਤ ਦੇ ਸਿਰ ਵਿੱਚ ਸਰੀਆ ਮਾਰ ਕੇ ਕਤਲ

June 28, 2021 03:23 AM

ਅਬੋਹਰ, 27 ਜੂਨ (ਪੋਸਟ ਬਿਊਰੋ)- ਕੱਲ੍ਹ ਅਬੋਹਰ-ਹਨੂੰਮਾਨਗੜ੍ਹ ਰੋਡ ਉੱਤੇ ਪਿੰਡ ਅਮਰਪੁਰਾ ਵਿੱਚ ਇੱਕ ਆਦਮੀ ਨੇ ਘਰ ਵਿੱਚ ਸੁੱਤੀ ਵਿਧਵਾ ਔਰਤ ਦੇ ਸਿਰ ਵਿੱਚ ਸਰੀਆ ਮਾਰ ਕੇ ਕਤਲ ਕਰ ਦਿੱਤਾ। ਮੌਕੇ ਉੱਤੇ ਪਹੁੰਚੀ ਪੁਲਸ ਨੇ ਮ੍ਰਿਤਕਾ ਦੀ ਲੜਕੀ ਦੇ ਬਿਆਨਾਂ ਉੱਤੇਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਅਮਰਪੁਰਾ ਵਾਸੀ ਕਲਾਵੰਤੀ ਪਤਨੀ ਨੰਦਰਾਮ ਤੇ ਉਸ ਦੀ ਬੇਟੀ ਵੀਰਪਾਲ ਕੌਰ ਘਰ ਵਿੱਚ ਇਕੱਲੀਆਂ ਰਹਿੰਦੀਆਂ ਸਨ। ਰਾਤ ਜਦੋਂ ਉਹ ਘਰ ਵਿੱਚ ਸੁੱਤੀਆਂ ਸਨ ਤਾਂ ਰਾਤ ਕਰੀਬ 12 ਵਜੇ ਉਨ੍ਹਾਂ ਦੇ ਪਿੰਡ ਦਾ ਮੁੰਡਾ ਸੰਜੇ ਪੁੱਤਰ ਭਾਗੀਰਥ ਮਾੜੀ ਨੀਤ ਨਾਲ ਉਨ੍ਹਾਂ ਦੇ ਘਰ ਵਿੱਚ ਆਣ ਕੇ ਵੀਰਪਾਲ ਦੀ ਮੰਜੀ ਉੱਤੇ ਬੈਠ ਗਿਆ। ਵੀਰਪਾਲ ਵੱਲੋਂ ਰੌਲਾ ਪਾਉਣ ਉੱਤੇ ਜਦ ਕਲਾਵੰਤੀ ਜਾਗੀ ਤਾਂ ਸੰਜੇ ਨੇ ਕਲਾਵੰਤੀ ਦੇ ਸਿਰ ਵਿੱਚ ਸਰੀਆ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ। ਇਸ ਦੀ ਸੂਚਨਾ ਮਿਲਦੇ ਸਾਰ ਸਰਪੰਚ ਅਤੇ ਪਿੰਡ ਵਾਸੀ ਮੌਕੇ ਉੱਤੇ ਪਹੁੰਚੇ ਤੇ ਥਾਣਾ ਬਹਾਵਵਾਲਾ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਬਲਵਿੰਦਰ ਸਿੰਘ, ਪੁਲਸ ਟੀਮਨਾਲ ਘਟਨਾ ਵਾਲੀ ਥਾਂ ਉੱਤੇ ਪੁੱਜੇ।

 
Have something to say? Post your comment