Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਇਸਤੋਂ ਪਹਿਲਾਂ ਕਿ ਟੋਰਾਂਟੋ ਪੁਲੀਸ ਦਾ ਅਨੁਭਵ ਹੋਰ ਥਾਵੀਂ ਫੈਲੇ!

December 12, 2018 10:07 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਇੱਕ ਤਾਜ਼ਾ ਰੀਲੀਜ਼ ਕੀਤੀ ਗਈ ਅੰਤਰਿਮ ਰਿਪੋਰਟ ਮੁਤਾਬਕ ਟੋਰਾਂਟੋ ਵਿੱਚ ਪੁਲੀਸ ਹੱਥੋਂ ਕਿਸੇ ਗੋਰੇ ਵਿਅਕਤੀ ਦੇ ਮੁਕਾਬਲੇ ਕਾਲੇ ਵਿਅਕਤੀ ਨੂੰ ਗੋਲੀ ਮਾਰੇ ਜਾਣ ਜਾਂ ਮਰ ਜਾਣ ਦੀ ਸੰਭਾਵਨਾ 20 ਗੁਣਾ ਵੱਧ ਹੈ। ਉਂਟੇਰੀਓ ਮਨੁੱਖੀ ਅਧਿਕਾਰ ਕਮਿਸ਼ਨ ਦੀ ਭਾਰਤੀ ਮੂਲ ਦੀ ਚੇਅਰਪਰਸਨ ਰੇਣੂੰ ਮੰਧਾਨੇ ਦੀ ਅਗਵਾਈ ਵਿੱਚ ਪਰਸੋਂ ਰੀਲੀਜ਼ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਿੱਥੇ ਬਲੈਕ ਭਾਈਚਾਰਾ ਟੋਰਾਂਟੋ ਦੀ ਵੱਸੋਂ ਦਾ ਮਹਿਜ਼ 8.8 ਪ੍ਰਤੀਸ਼ਤ ਹੈ, ਪੁਲੀਸ ਵੱਲੋਂ ਨਿਵਾਸੀਆਂ ਦੇ ਜਖ਼ਮੀ ਹੋ ਜਾਣ ਦੀਆਂ ਵਾਰਦਾਤਾਂ ਵਿੱਚ 30% ਬਲੈਕ ਕਮਿਉਨਿਟੀ ਦੇ ਲੋਕ ਸ਼ਾਮਲ ਹੁੰਦੇ ਹਨ। ਰਿਪੋਰਟ ਮੁਤਾਬਕ ਬਲੈਕ ਭਾਈਚਾਰੇ ਦੇ ਲੋਕਾਂ ਦੇ ਪੁਲੀਸ ਹੱਥੋਂ ਮਰ ਜਾਣ ਦੇ 60% ਚਾਂਨਸ ਅਤੇ ਹਿੰਸਾਤਮਕ ਮੁੱਠਭੇੜ ਵਿੱਚ ਸ਼ਾਮਲ ਹੋਣ ਦੇ 70% ਚਾਂਨਸ ਹੁੰਦੇ ਹਨ। ਪੁਲੀਸ ਅਫ਼ਸਰਾਂ ਵੱਲੋਂ ਸੈਕਸੁਅਸਲ ਅਸਾਲਟ ਕੀਤੇ ਜਾਣ ਦੀਆਂ ਜਿਹਨਾਂ ਵਾਰਦਾਤਾਂ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸ ਆਈ ਯੂ) ਵੱਲੋਂ ਜਾਂਚ ਕੀਤੀ ਗਈ, ਉਸ ਵਿੱਚ ਇੱਕ ਚੌਥਾਈ ਸ਼ਕਾਇਤ ਕਰਨ ਵਾਲੇ ਬਲੈਕ ਕਮਿਉਨਿਟੀ ਨਾਲ ਸਬੰਧਿਤ ਮਰਦ ਸਨ।

 

ਰਿਪੋਰਟ ਦੇ ਇਹ ਅੰਕੜੇ ਨਮੋਸ਼ੀਜਨਕ ਵੀ ਹਨ ਅਤੇ ਸਥਿਤੀ ਨੂੰ ਸੁਧਾਰਨ ਲਈ ਤੁਰੰਤ ਕਦਮ ਚੁੱਕੇ ਜਾਣ ਲਈ ਇੱਕ ਅਵਸਰ ਵੀ। ਮਨੁੱਖੀ ਅਧਿਕਾਰ ਕਮਿਸ਼ਨ ਨੇ ਗੁਹਾਰ ਕੀਤੀ ਹੈ ਕਿ ਇਹ ਸਥਿਤੀ ਪਿਛਲੇ 30 ਸਾਲਾਂ ਤੋਂ ਨਿਰੰਤਰ ਬਣੀ ਆਈ ਹੈ ਅਤੇ ਇਸਦਾ ਹੱਲ ਕੱਢਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ। ਜਦੋਂ ਤੱਕ ਸਮੁੱਚੇ ਸਿਸਟਮ ਵਿੱਚ ਸੰਵੇਦਨਸ਼ੀਲਤ ਪੈਦਾ ਨਹੀਂ ਹੁੰਦੀ ਅਤੇ ਉੱਚੇ ਤੋਂ ਥੱਲੇ ਤੱਕ ਦੇ ਹਰ ਪੁਲੀਸ ਰੈਂਕ ਨੂੰ ਟੋਰਾਂਟੋ ਵਿੱਚ ਵੱਸਦੀਆਂ ਵਿਭਿੰਨ ਕਮਿਉਨਿਟੀਆਂ ਨਾਲ ਸਿੱਝਣ ਦੇ ਗੁਰ ਨਹੀਂ ਗ੍ਰਹਿਣ ਕੀਤੇ ਜਾਂਦੇ, ਸਥਿਤੀ ਵਿੱਚ ਸੁਧਾਰ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ।

ਇਸ ਸਮੁੱਚੀ ਸਥਿਤੀ ਨੂੰ ਟੋਰਾਂਟੋ ਪੁਲੀਸ ਐਸੋਸੀਏਸ਼ਨ ਦੇ ਪ੍ਰਧਾਨ ਮਾਈਕ ਮੈਕਕੌਰਮੈਕ ਦੇ ਦ੍ਰਿਸ਼ਟੀਕੋਣ ਤੋਂ ਵੇਖਣ ਨਾਲ ਵੀ ਥੋੜਾ ਲਾਭ ਹੋ ਸਕਦਾ ਹੈ। ਉਸ ਮੁਤਾਬਕ ਬੇਸ਼ੱਕ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਦੇ ਅੰਕੜੇ ਸਾਨੂੰ ਸਥਿਤੀ ਸੁਧਾਰਨ ਲਈ ਕੰਮ ਕਰਨ ਦੀ ਲੋੜ ਬਾਰੇ ਦੱਸਦੇ ਹਨ ਪਰ ਇਹ ਵੀ ਵੇਖਣ ਦੀ ਲੋੜ ਹੈ ਕਿ ਪੁਲੀਸ ਨੇ ਕਿਹੜੇ ਹਾਲਾਤਾਂ ਵਿੱਚ ਕਾਰਵਾਈ ਕੀਤੀ ਸੀ? ਉਸ ਵੇਲੇ ਦੋਵੇਂ ਧਿਰਾਂ ਦਾ ਵਰਤਾਅ ਕਿਹੋ ਜਿਹਾ ਸੀ? ਪ੍ਰਸਥਿਤੀਆਂ ਕਿਹੋ ਜਿਹੀਆਂ ਸਨ? ਬੇਸ਼ੱਕ ਪੁਲੀਸ ਐਸੋਸੀਏਸ਼ਨ, ਪੁਲੀਸ ਫੋਰਸ ਅਤੇ ਟੋਰਾਂਟੋ ਪੁਲੀਸ ਬੋਰਡ ਨੇ ਰਿਪੋਰਟ ਦੀਆਂ ਸਿਫਾਰਸ਼ਾਂ ਦਾ ਸੁਆਗਤ ਕੀਤਾ ਹੈ ਪਰ ਇਹਨਾਂ ਸਾਰਿਆਂ ਨੇ ਇੱਕੋ ਆਵਾਜ਼ ਵਿੱਚ ਇਸ ਧਾਰਨਾ ਨੂੰ ਦੁਹਰਾਇਆ ਹੈ ਕਿ ਪੁਲੀਸ ਦਾ ਸਮੁੱਚਾ ਸਿਸਟਮ ਨਸਲੀ ਭੇਦਭਾਵ ਵਾਲਾ ਨਹੀਂ ਹੈ। ਕੀ ਸਮੁੱਚਾ ਸਿਸਟਮ ਨਸਲੀ ਭੇਦਭਾਵ ਵਾਲਾ ਹੈ ਜਾਂ ਨਹੀਂ ਇਸ ਗੱਲ ਦਾ ਨਿਤਾਰਾ ਤਾਂ ਹੋ ਸਕਦਾ ਹੈ ਜੇ ਪੁਲੀਸ ਉਹ ਸਾਰਾ ਅੰਕੜਾ ਜਾਰੀ ਕਰੇ ਜਿਸ ਵਿੱਚ ਦਰਜ਼ ਹੋਵੇ ਕਿ ਪੁਲੀਸ ਕਾਰਵਾਈ ਦੇ ਕੀ ਕਾਰਣ ਸਨ ਅਤੇ ਪੁਲੀਸ ਤੋਂ ਪੀੜਤ ਹੋਣ ਵਾਲਿਆਂ ਦਾ ਇਸ ਸਥਿਤੀ ਵਿੱਚ ਉਲਝਣ ਦਾ ਕੀ ਕਾਰਣ ਰਿਹਾ ਹੋਵੇਗਾ?

 

ਇਹ ਵੇਖੇ ਜਾਣ ਦੀ ਵੀ ਲੋੜ ਹੈ ਕਿ ਆਖਰ ਉਹ ਕਿਹੜੇ ਕਦਮ ਚੁੱਕੇ ਜਾਣ ਕਿ ਬਲੈਕ ਭਾਈਚਾਰੇ ਦੀ ਅਜਿਹੀਆਂ ਵਾਰਦਾਤਾਂ ਵਿੱਚ ਸ਼ਮੂਲੀਅਤ ਘੱਟ ਹੋਵੇ ਜੋ ਕਨੂੰਨ ਦੀ ਉਲੰਘਣਾਂ ਕਰਨ ਵਾਲੀਆਂ ਹੁੰਦੀਆਂ ਹਨ। ਗਰੀਬੀ, ਬੇਰੁਜ਼ਗਾਰੀ, ਸਦੀਆਂ ਬੱਧੀ ਨਸਲੀ ਵਿਤਕਰੇ ਦੀ ਪੀੜਾ, ਪਰਿਵਾਰਕ ਸਾਂਝ ਦੀ ਕਮਜ਼ੋਰੀ ਆਦਿ ਕਈ ਮਸਲੇ ਹਨ ਜਿਹੜੇ ਬਲੈਕ ਕਮਿਉਨਿਟੀ ਸਮੇਤ ਕੈਨੇਡਾ ਵਿੱਚ ਐਥਨਿਕ ਕਮਿਉਨਿਟੀਆਂ ਨੂੰ ਦਰਪੇਸ਼ ਹਨ। ਜੇ ਟੋਰਾਂਟੋ ਦੀ ਗੱਲ ਕੀਤੀ ਜਾਵੇ ਤਾਂ ਬਲੈਕ ਕਮਿਉਨਿਟੀ ਦੇ ਵੱਡੇ ਹਿੱਸੇ ਕੋਲ ਮਕਾਨ ਨਾ ਖਰੀਦ ਸੱਕਣ ਦੀ ਸਮਰੱਥਾ, ਚੰਗੇ ਪਬਲਿਕ ਟਰਾਂਜਿ਼ਟ ਸਿਸਟਮ ਤੋਂ ਦੂਰ ਰਿਹਾਇਸ਼ ਦਾ ਹੋਣਾ ਅਤੇ ਰੁਜ਼ਗਾਰ ਮਾਰਕੀਟ ਵਿੱਚ ਸ਼ਮੂਲੀਅਤ ਦੀਆਂ ਦਿੱਕਤਾਂ ਵੱਡੇ ਪੱਧਰ ਉੱਤੇ ਦਰਪੇਸ਼ ਹਨ।

 

ਕੀ ਇਹ ਦਿੱਕਤਾਂ ਸਿਰਫ਼ ਟੋਰਾਂਟੋ ਵਿੱਚ ਵੇਖੀਆਂ ਜਾਂਦੀਆਂ ਹਨ? ਸਗੋਂ ਹੁਣ ਪੀਲ ਰੀਜਨ (ਮਿਸੀਸਾਗਾ, ਬਰੈਂਪਟਨ ਅਤੇ ਕੈਲੀਡਾਨ), ਓਕਵਿੱਲ, ਮਿਲਟਨ ਅਤੇ ਬਰਲਿੰਗਟਨ ਆਦਿ ਬਾਰੇ ਵੀ ਡੂੰਘਾਈ ਨਾਲ ਖੋਜ ਕਰਕੇ ਰਿਪੋਰਟ ਤਿਆਰ ਕੀਤੇ ਜਾਣ ਦੀ ਵੀ ਲੋੜ ਹੈ। ਟੋਰਾਂਟੋ ਸਿਟੀ ਸਮੁੱਚੇ ਗਰੇਟਰ ਟੋਰਾਂਟੋ ਏਰੀਆ ਦਾ ਇੱਕ ਜੁੜਵਾਂ ਅਤੇ ਅਨਿੱਖੜਵਾਂ ਅੰਗ ਹੈ ਨਾ ਕਿ ਹੋਰ ਕਮਿਉਨਿਟੀਆਂ ਤੋਂ ਟੁੱਟਿਆ ਹੋਇਆ ਅਲੱਗ ਥੱਲਗ ਹੋਇਆ ਕੋਈ ਟਾਪੂ ਹੈ। ਸੋ ਸਮੇਂ ਦੀ ਮੰਗ ਸਮੱਸਿਆ ਦੇ ਹੱਲ ਲਈ ਸਮੁੱਚਤਾ ਭਰੀ ਪਹੁੰਚ ਅਪਨਾਏ ਜਾਣ ਦੀ ਹੈ। ਸੁਭਾਗਵੱਸ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਅਜਿਹਾ ਕੀਤੇ ਜਾਣ ਦਾ ਹੁਕਮ ਦੇਣ ਦਾ ਅਧਿਕਾਰ ਮੌਜੂਦ ਹਨ ਜਿਸਦਾ ਇਸਤੇਮਾਲ ਕਰਨਾ ਢੁੱਕਵੀਂ ਗੱਲ ਹੋਵੇਗੀ।

Have something to say? Post your comment