Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਟੋਰਾਂਟੋ/ਜੀਟੀਏ

ਕੋਵਿਡ-19 ਦੇ ਦੋ ਵੇਰੀਐਂਟਸ ਖਿਲਾਫ ਕਾਫੀ ਕਾਰਗਰ ਹੈ ਫਾਈਜ਼ਰ ਵੈਕਸੀਨ : ਰਿਪੋਰਟ

May 07, 2021 01:41 AM

ਓਨਟਾਰੀਓ, 6 ਮਈ (ਪੋਸਟ ਬਿਊਰੋ) : ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੀ ਕੈਨੇਡਾ ਨੂੰ ਹੋਣ ਵਾਲੀ ਡਲਿਵਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕ ਤਾਜ਼ਾ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਵੈਕਸੀਨ ਦੋ ਵੇਰੀਐਂਟਸ ਆਫ ਕਨਸਰਨ (ਵੀਓਸੀ) ਖਿਲਾਫ ਕਾਫੀ ਪ੍ਰੋਟੈਕਸ਼ਨ ਮੁਹੱਈਆ ਕਰਵਾਉਂਦੀ ਹੈ। ਪਰ ਇੱਕ ਡੋਜ਼ ਇਨ੍ਹਾਂ ਮਿਊਟੇਸ਼ਨਜ਼ ਤੋਂ ਕੋਈ ਬਹੁਤਾ ਬਚਾਅ ਨਹੀਂ ਕਰਦੀ।  
ਕਤਰ ਤੋਂ ਹਾਸਲ ਹੋਏ ਨਵੇਂ ਡਾਟਾ ਤੇ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿੱਚ ਛਪੇ ਅਧਿਐਨ ਅਨੁਸਾਰ ਫਾਈਜ਼ਰ-ਬਾਇਓਐਨਟੈਕ ਵੈਕਸੀਨ (ਦੇ ਦੋ ਸ਼ੌਟਸ) ਯੂ·ਕੇ ਵਿੱਚ ਸੱਭ ਤੋਂ ਪਹਿਲਾਂ ਪਾਏ ਗਏ ਬੀ·1·1·7 ਵੇਰੀਐਂਟ ਕਾਰਨ ਹੋਣ ਵਾਲੀ ਇਨਫੈਕਸ਼ਨ ਨੂੰ ਰੋਕਣ ਲਈ 90 ਫੀ ਸਦੀ ਕਾਰਗਰ ਹੈ। ਬੀ·1·1·7 ਵੇਰੀਐਂਟ ਓਨਟਾਰੀਓ ਵਿੱਚ ਸੱਭ ਤੋਂ ਵੱਧ ਪਾਇਆ ਜਾਣ ਵਾਲਾ ਸਟ੍ਰੇਨ ਹੈ, ਬੁੱਧਵਾਰ ਤੱਕ ਹੀ ਇਸ ਦੇ 83,000 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ।
ਇਸ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਸਾਊਥ ਅਫਰੀਕਾ ਵਿੱਚ ਸੱਭ ਤੋਂ ਪਹਿਲਾਂ ਪਾਏ ਗਏ ਬੀ·1·351 ਵੇਰੀਐਂਟ ਖਿਲਾਫ ਇਹ ਵੈਕਸੀਨ 75 ਫੀ ਸਦੀ ਹੀ ਅਸਰ ਕਰਦੀ ਹੈ। ਇਸ ਸਟਰੇਨ ਦੇ ਪ੍ਰੋਵਿੰਸ ਵਿੱਚ 326 ਮਾਮਲੇ ਸਾਹਮਣੇ ਆ ਚੁੱਕੇ ਹਨ।ਇਸ ਅਧਿਐਨ ਤੋਂ ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਇਸ ਵੈਕਸੀਨ ਦੀ ਪਹਿਲੀ ਡੋਜ਼ ਤੋਂ ਬਾਅਦ ਲੋਕਾਂ ਨੂੰ ਮਿਲਣ ਵਾਲੀ ਹਿਫਾਜ਼ਤ ਦਾ ਪੱਧਰ ਕਿੰਨਾ ਹੈ। ਇਸ ਦੀ ਇੱਕ ਡੋਜ਼ ਬੀ·1·1·7 ਵੇਰੀਐਂਟ ਖਿਲਾਫ 30 ਫੀ ਸਦੀ ਸੁਰੱਖਿਆ ਦਿੰਦੀ ਹੈ ਜਦਕਿ ਸਾਊਥ ਅਫਰੀਕਨ ਸਟ੍ਰੇਨ ਖਿਲਾਫ 17 ਫੀ ਸਦੀ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ।
ਓਨਟਾਰੀਓ ਸਰਕਾਰ ਇਹ ਸੰਕੇਤ ਵੀ ਦੇ ਚੁੱਕੀ ਹੈ ਕਿ ਜੇ ਇਸ ਤਰ੍ਹਾਂ ਹੀ ਵੈਕਸੀਨ ਦੀ ਸਪਲਾਈ ਜਾਰੀ ਰਹੀ ਤਾਂ ਉਹ ਵੈਕਸੀਨ ਦੀਆਂ ਦੋ ਡੋਜ਼ਾਂ ਵਿਚਲਾ ਫਰਕ ਘਟਾਉਣ ਬਾਰੇ ਸੋਚ ਸਕਦੇ ਹਨ।ਓਨਟਾਰੀਓ ਨੂੰ ਜੂਨ ਵਿੱਚ ਫਾਈਜ਼ਰ ਦੇ ਅੱਧਾ ਮਿਲੀਅਨ ਸ਼ੌਟਸ ਹਾਸਲ ਹੋਣ ਦੀ ਉਮੀਦ ਹੈ। ਹਾਲਾਂਕਿ ਤਾਜ਼ਾ ਸਟੱਡੀ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਫਾਈਜ਼ਰ ਵੈਕਸੀਨ ਵੇਰੀਐਂਟ ਦੇ ਖਿਲਾਫ ਘੱਟ ਸੁਰੱਖਿਆ ਦਿੰਦੀ ਹੈ ਪਰ ਕੋਵਿਡ-19 ਦੇ ਗੰਭੀਰ ਜਾਂ ਘਾਤਕ ਮਾਮਲਿਆਂ ਵਿੱਚ ਇਹ ਫਿਰ ਵੀ ਕਾਰਗਰ ਹੈ।     

      

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤ ਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤ ਕਾਊਂਸਲਰ ਨਿਕ ਰੂਲਰ ਹੋਣਗੇ ਸ਼ਹਿਰ ਦੇ ਨਵੇਂ ਫਾਇਰ ਚੀਫ ਬਰੈਂਪਟਨ ਦੇ ਮੌਸਮ `ਤੇ ਇੱਕ ਨਜ਼ਰ, ਅੱਜ ਧੁੱਪ ਨਿਕਲੀ ਰਹੇਗੀ ਈਟੋਬਿਕੋਕ ਵਿੱਚ ਵਾਹਨ ਪਲਟਣ ਕਾਰਨ 1 ਵਿਅਕਤੀ ਜਖ਼ਮੀ ਓਂਟਾਰੀਓ ਫਾਰਮਾਸਿਸਟਾਂ ਦੇ ਕਾਰਜ ਖੇਤਰ ਨੂੰ ਹੋਰ ਵਧਾਉਣ `ਤੇ ਕੀਤਾ ਜਾ ਰਿਹਾ ਵਿਚਾਰ ਮਿਸੀਸਾਗਾ ਵਿੱਚ ਕਾਰ `ਚ ਔਰਤ ਨੂੰ ਲੱਗੀ ਗੋਲੀ, ਪੁਲਿਸ ਨੇ ਸ਼ੱਕੀ ਵਾਹਨ ਦੀਆਂ ਤਸਵੀਰਾਂ ਕੀਤੀਆਂ ਜਾਰੀ ਟੋਰਾਂਟੋ ਦਾ ਨਵਾਂ ਪਾਰਕ ਲੇਸਲੀ ਲੁਕਆਊਟ ਲੋਕਾਂ ਲਈ ਖੁੱਲ੍ਹਿਆ, ਮੇਅਰ ਓਲੀਵੀਆ ਚਾਓ ਨੇ ਕੀਤਾ ਉਦਘਾਟਨ ਕਿੰਗਸਟਨ, ਓਂਟਾਰੀਓ ਵਿਚ ਇੱਕ ਕੈਂਪ ਵਿਚ ਚਾਕੂ ਨਾਲ ਹਮਲਾ, 2 ਲੋਕਾਂ ਦੀ ਮੌਤ, ਤੀਸਰੇ ਦੀ ਹਾਲਤ ਗੰਭੀਰ, ਮੁਲਜ਼ਮ ਗ੍ਰਿਫ਼ਤਾਰ ਬਾਇਵਰਡ ਮਾਰਕੀਟ ਵਿੱਚ ਦੇਰ ਰਾਤ ਛੁਰੇਬਾਜ਼ੀ ਦੌਰਾਨ ਇੱਕ ਵਿਅਕਤੀ ਦੀ ਮੌਤ