Welcome to Canadian Punjabi Post
Follow us on

02

July 2025
 
ਲਾਈਫ ਸਟਾਈਲ

ਘੀਏ ਦੇ ਲੱਡੂ

April 21, 2021 02:53 AM

ਸਮੱਗਰੀ- ਘੀਆ ਇੱਕ ਕਿਲੋ, ਖੰਡ ਅੱਧਾ ਕਿਲੋ, ਘਿਓ ਪੰਜਾਹ ਗਰਾਮ, ਨਾਰੀਅਲ ਦਾ ਚੂਰਾ 250 ਗਰਾਮ।
ਵਿਧੀ-ਘੀਏ ਨੂੰ ਧੋ ਛਿੱਲ ਕੇ ਕੱਦੂਕਸ਼ ਕਰ ਲਓ। ਘਿਓ ਕੜਾਹੀ ਵਿੱਚ ਪਾ ਕੇ ਗਰਮ ਕਰੋ। ਇਸ ਵਿੱਚ ਕੱਦੂਕਸ ਕੀਤਾ ਹੋਇਆ ਘੀਆ ਪਾ ਦਿਓ। ਗੈਸ ਨੂੰ ਮੱਧਮ ਕਰ ਲਓ। ਘੀਏ ਨੂੰ ਗਲਣ ਅਤੇ ਪਾਣੀ ਸੁੱਕਣ ਤੱਕ ਪਕਾਓ। ਇਸ ਵਿੱਚ ਖੰਡ ਪਾ ਦਿਓ ਤੇ ਗੈਸ ਨੂੰ ਤੇਜ਼ ਕਰ ਲਿਓ। ਖੰਡ ਦਾ ਪਾਣੀ ਸੁੱਕਣ ਤੱਕ ਪਕਾਓ ਤੇ ਇਸ ਮਿਸ਼ਰਣ ਨੂੰ ਲਗਾਤਾਰ ਹਿਲਾਉਂਦੇ ਰਹੋ। ਜਦੋਂ ਘੀਆ ਕੜਾਹੀ ਨੂੰ ਛੱਡ ਦੇਵੇ ਤਾਂ ਅੱਧਾ ਨਾਰੀਅਲ ਦਾ ਬੂਰਾ ਪਾ ਦਿਓ ਤੇ ਚੰਗੀ ਤਰ੍ਹਾਂ ਪਕਾ ਲਓ। ਇਸ ਮਿਸ਼ਰਣ ਦੇ ਛੋਟੇ-ਛੋਟੇ ਲੱਡੂ ਬਣਾ ਲਓ। ਬਾਕੀ ਬਚੇ ਨਾਰੀਅਲ ਦੇ ਬੂਰੇ ਵਿੱਚ ਲਬੇੜ ਕੇ ਟਰੇਅ ਵਿੱਚ ਰੱਖ ਲਓ। ਪੌਸ਼ਟਿਕਤਾ ਭਰਪੂਰ ਲੱਡੂ ਤਿਆਰ ਹਨ।

 
Have something to say? Post your comment