Welcome to Canadian Punjabi Post
Follow us on

22

April 2021
ਟੋਰਾਂਟੋ/ਜੀਟੀਏ

ਅਪਰੈਲ ਦੀ ਬ੍ਰੇਕ ਵਿੱਚ ਵਿਦਿਆਰਥੀਆਂ ਤੇ ਸਟਾਫ ਦੇ ਹੋਣਗੇ ਏਸਿੰਪਟੋਮੈਟਿਕ ਟੈਸਟ

April 09, 2021 12:53 AM

ਓਨਟਾਰੀਓ, 8 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਆਉਣ ਵਾਲੀ ਅਪਰੈਲ ਬ੍ਰੇਕ ਵਿੱਚ ਸਕੂਲ ਜਾਣ ਵਾਲੇ ਵਿਦਿਆਰਥੀਆਂ ਤੇ ਸਟਾਫ ਦੀ ਏਸਿੰਪਟੋਮੈਟਿਕ ਟੈਸਟਿੰਗ ਕਰਵਾਈ ਜਾਵੇਗੀ।
ਪਹਿਲਾਂ ਵਿਦਿਆਰਥੀਆਂ ਨੂੰ ਏਸਿੰਪਟੋਮੈਟਿਕ ਟੈਸਟਿੰਗ ਉਸ ਸੂਰਤ ਵਿੱਚ ਕਰਵਾਉਣੀ ਪੈਂਦੀ ਸੀ ਜਦੋਂ ਉਹ ਕਿਸੇ ਕੋਵਿਡ-19 ਆਊਟਬ੍ਰੇਕ ਦੌਰਾਨ ਕਿਸੇ ਪਾਜ਼ੀਟਿਵ ਕੇਸ ਦੇ ਸੰਪਰਕ ਵਿੱਚ ਆਏ ਹੁੰਦੇ ਸਨ। ਇਸ ਤੋਂ ਇਲਾਵਾ ਇਹ ਟੈਸਟ ਉਦੋਂ ਹੁੰਦੇ ਸੀ ਜਦੋਂ ਕੁੱਝ ਚੋਣਵੇਂ ਸਕੂਲਾਂ ਵਿੱਚ ਵੱਡੀ ਪੱਧਰ ਉੱਤੇ ਪੀਰੀਆਡਿਕ ਸਰਵੇਲੈਂਸ ਟੈਸਟਿੰਗ ਪ੍ਰੋਗਰਾਮ ਚਲਾਇਆ ਜਾਂਦਾ ਸੀ।
ਪਰ ਫੋਰਡ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਪਰੈਲ 12-18 ਦੇ ਹਫਤੇ ਲਈ ਸਾਰੇ ਵਿਦਿਆਰਥੀਆਂ ਤੇ ਸਕੂਲ ਦੇ ਅਮਲੇ ਦੀ ਓਨਟਾਰੀਓ ਦੇ 180 ਅਸੈੱਸਮੈਂਟ ਸੈਂਟਰਾਂ ਉੱਤੇ ਏਸਿੰਪਟੋਮੈਟਿਕ ਟੈਸਟਿੰਗ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਤੇ ਸਟਾਫ ਜਿਨ੍ਹਾਂ ਨੂੰ ਕੋਈ ਸਿੰਪਟਮ ਨਹੀਂ ਹੈ ਉਨ੍ਹਾਂ ਦਾ ਵੀ ਕੋਵਿਡ-19 ਟੈਸਟ ਸਬੰਧਤ ਫਾਰਮੇਸੀਜ਼ ਵਿੱਚ ਹੋ ਸਕਦਾ ਹੈ।
ਇਹ ਏਸਿੰਪਟੋਮੈਟਿਕ ਟੈਸਟਿੰਗ ਇਸ ਲਈ ਵੀ ਕਰਵਾਈ ਜਾ ਰਹੀ ਹੈ ਤਾਂ ਕਿ ਬ੍ਰੇਕ ਤੋਂ ਬਾਅਦ ਕੋਵਿਡ-19 ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਨਾ ਹੋ ਜਾਵੇ।  

   

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸਟਾਫ ਮੈਂਬਰ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਆਈਸੋਲੇਟ ਕਰ ਰਹੇ ਹਨ ਫੋਰਡ
ਪਿੱਕਰਿੰਗ ਤੇ ਐਜੈਕਸ ਵਿੱਚ ਹੁਣ 18 ਪਲੱਸ ਲੋਕਾਂ ਦੀ ਵੀ ਹੋ ਸਕੇਗੀ ਵੈਕਸੀਨੇਸ਼ਨ
ਟੋਰਾਂਟੋ ਤੇ ਪੀਲ ਵਿੱਚ ਅਸੈਂਸ਼ੀਅਲ ਕੰਮ ਵਾਲੀਆਂ ਥਾਂਵਾਂ ਲਈ ਨਵੇਂ ਮਾਪਦੰਡ ਲਾਗੂ ਕਰਨ ਦਾ ਐਲਾਨ
ਓਨਟਾਰੀਓ ਦੀਆਂ ਕਈ ਫਾਰਮੇਸੀਜ਼ 24/7 ਕਰਨਗੀਆਂ ਟੀਕਾਕਰਣ
ਇੰਟਰਨੈਸ਼ਨਲ ਡਰੱਗ ਸਮਗਲਿੰਗ ਨੈੱਟਵਰਕ ਦਾ ਪਰਦਾਫਾਸ਼, 25 ਤੋਂ ਵੱਧ ਚਾਰਜ
ਯੌਰਕ ਵਿੱਚ ਹੌਟ ਸਪੌਟਸ ਉੱਤੇ 35 ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਲੱਗ ਸਕੇਗੀ ਕੋਵਿਡ-19 ਵੈਕਸੀਨ
ਬਜਟ ਵਿੱਚ ਸਾਰੇ ਪੱਖਾਂ ਦਾ ਰੱਖਿਆ ਗਿਆ ਹੈ ਧਿਆਨ : ਰੂਬੀ ਸਹੋਤਾ
ਇਨਕਮ ਟੈਕਸ ਭਰਨ ਵਿੱਚ ਦੇਰੀ ਕਾਰਨ ਕੋਵਿਡ-19 ਵਿੱਤੀ ਮਦਦ ਹਾਸਲ ਕਰਨ ਵਿੱਚ ਪੈ ਸਕਦਾ ਹੈ ਅੜਿੱਕਾ : ਸੀ ਆਰ ਏ
ਵਾਅਨ ਵਿੱਚ ਛੇ ਵਿਅਕਤੀਆਂ ਨੂੰ ਲਾਇਆ ਗਿਆ ਸੇਲੀਨ ਦਾ ਟੀਕਾ
ਓਨਟਾਰੀਓ ਵਿੱਚ ਦਰਜ ਕੀਤੇ ਗਏ ਕੋਵਿਡ-19 ਦੇ 4400 ਮਾਮਲੇ