Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਬਰੈਂਪਟਨ ਦੇ ਗੈਰ ਯੂਨੀਅਨ ਸਿਟੀ ਮੁਲਾਜ਼ਮਾਂ ਨੂੰ ਤਨਖਾਹ ਵਿੱਚ ਮਿਲੇਗਾ 7 ਫੀ ਸਦੀ ਤੱਕ ਦਾ ਵਾਧਾ

April 09, 2021 12:27 AM

ਬਰੈਂਪਟਨ, 8 ਅਪਰੈਲ (ਪੋਸਟ ਬਿਊਰੋ) : ਸਿਟੀ ਆਫ ਬਰੈਂਪਟਨ ਵੱਲੋਂ ਆਪਣੇ ਗੈਰ ਯੂਨੀਅਨ ਕਰਮਚਾਰੀਆਂ ਨੂੰ ਤਨਖਾਹ ਵਿੱਚ 2·5 ਮਿਲੀਅਨ ਡਾਲਰ ਦਾ ਵਾਧਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁੱਝ ਸਿਟੀ ਹਾਲ ਵਰਕਰਜ਼ ਦੀ ਤਨਖਾਹ ਵਿੱਚ ਸੱਤ ਫੀ ਸਦੀ ਵਾਧਾ ਹੋਣ ਦੀ ਸੰਭਾਵਨਾ ਹੈ।
ਸਿਟੀ ਦੇ ਨਵੇਂ ਪਰਫੌਰਮੈਂਸ ਮੈਨੇਜਮੈਂਟ ਪ੍ਰੋਗਰਾਮ (ਪੀਐਮਪੀ) ਦੇ ਹਿੱਸੇ ਵਜੋਂ ਹਰ ਗੈਰ ਯੂਨੀਅਨ ਵਾਲੇ ਸਿਟੀ ਇੰਪਲੌਈ, ਜਿਨ੍ਹਾਂ ਵਿੱਚ ਕਾਉਂਸਲਰ ਵੀ ਸ਼ਾਮਲ ਹਨ, ਨੂੰ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਕੇ 1·75 ਫੀ ਸਦੀ ਦਾ ਬੇਸ ਵਾਧਾ ਮਿਲੇਗਾ।ਇੱਥੇ ਹੀ ਬੱਸ ਨਹੀਂ ਇਹ ਵਾਧਾ ਪਿਛਲੇ ਸਾਲ 31 ਦਸੰਬਰ ਤੋਂ ਅਪਲਾਈ ਹੋਵੇਗਾ। ਇਸ ਨਾਲ ਕੁੱਝ ਮੁਲਾਜ਼ਮਾਂ ਨੂੰ ਮੈਰਿਟ ਦੇ ਆਧਾਰ ਉੱਤੇ ਸੱਤ ਫੀ ਸਦੀ ਵਾਧਾ ਤੱਕ ਮਿਲੇਗਾ।
ਜਿਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਦੀ ਲੋੜ ਹੋਵੇਗੀ ਜਾਂ ਜਿਹੜੇ ਬਹੁਤੀਆਂ ਉਮੀਦਾਂ ਉੱਤੇ ਖਰੇ ਉਤਰਨਗੇ ਉਨ੍ਹਾਂ ਨੂੰ ਕੌਸਟ ਆਫ ਲਿਵਿੰਗ ਰੂਪੀ ਇਹ ਵਾਧਾ ਸਿਰਫ 1·75 ਫੀ ਸਦੀ ਤੱਕ ਹੀ ਹਾਸਲ ਹੋਵੇਗਾ। ਜਿਹੜੇ ਉਮੀਦਾਂ ਉੱਤੇ ਪੂਰੀ ਤਰ੍ਹਾਂ ਖਰੇ ਉਤਰਨਗੇ ਉਨ੍ਹਾਂ ਨੂੰ 1·75 ਫੀ ਸਦੀ ਦਾ ਹੋਰ ਵਾਧਾ ਮਿਲੇਗਾ ਤੇ ਉਨ੍ਹਾਂ ਦਾ ਇਹ ਕੁੱਲ ਵਾਧਾ 3·5 ਫੀ ਸਦੀ ਹੋਵੇਗਾ।ਜਿਨ੍ਹਾਂ ਦੀ ਕਾਰਗੁਜ਼ਾਰੀ ਹੱਦੋਂ ਵੱਧ ਵਧੀਆ ਹੋਵੇਗੀ ਜਾਂ ਬੇਹੱਦ ਵਧੀਆ ਹੋਵੇਗੀ ਉਨ੍ਹਾਂ ਨੂੰ ਕ੍ਰਮਵਾਰ 5·5 ਫੀ ਸਦੀ ਤੇ 7 ਫੀ ਸਦੀ ਦਾ ਵਾਧਾ ਮਿਲੇਗਾ।
   

   

 

 
Have something to say? Post your comment