Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਚੋਰੀ ਨਾਲ ਘਰ ਵਿੱਚ ਦਾਖਲ ਹੋ ਕੇ ਨਕਲੀ ਗੰਨ ਨਾਲ ਔਰਤ ਨੂੰ ਧਮਕਾਉਣ ਵਾਲਾ ਕਾਬੂ

April 08, 2021 11:56 PM

ਟੋਰਾਂਟੋ, 8 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਵੱਲੋਂ ਇੱਕ ਮਹਿਲਾ ਦੇ ਘਰ ਦਾਖਲ ਹੋ ਕੇ ਨਕਲੀ ਗੰਨ ਨਾਲ ਉਸ ਨੂੰ ਧਮਕਾਉਣ ਦੇ ਮਾਮਲੇ ਦੇ ਸਬੰਧ ਵਿੱਚ ਮਸ਼ਕੂਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅੱਜ ਸਵੇਰੇ ਚਰਚ ਤੇ ਵੈਲਸਲੇ ਇਲਾਕੇ ਵਿੱਚ ਯੰਗ ਸਟਰੀਟ ਤੇ ਸੇਂਟ ਜੋਸਫ ਸਟਰੀਟ ਨੇੜੇ ਸਥਿਤ ਇੱਕ ਘਰ ਵਿੱਚ ਪੁਲਿਸ ਨੂੰ ਡਾਕੇ ਦੀ ਸੂਚਨਾ ਦੇ ਕੇ ਸੱਦਿਆ ਗਿਆ। ਪੁਲਿਸ ਅਨੁਸਾਰ ਇੱਕ ਵਿਅਕਤੀ ਅੱਗ ਤੋਂ ਬਚਣ ਲਈ ਲਗਾਈ ਗਈ ਪੌੜੀ ਤੋਂ ਘਰ ਦੇ ਉੱਪਰ ਚੜ੍ਹਿਆ ਤੇ ਘਰ ਦੇ ਪਿਛਲੇ ਪਾਸੇ ਲੱਗੇ ਦਰਵਾਜ਼ੇ ਨੂੰ ਉਸ ਨੇ ਧੱਕੇ ਨਾਲ ਖੋਲ੍ਹਿਆ ਤੇ ਫਿਰ ਉਹ ਘਰ ਦੇ ਬੈੱਡਰੂਮ ਵਿੱਚ ਦਾਖਲ ਹੋ ਗਿਆ। ਇਸ ਕਮਰੇ ਵਿੱਚ 57 ਸਾਲਾ ਮਹਿਲਾ ਬੈਠੀ ਸੀ।
ਉਸ ਵਿਅਕਤੀ ਨੇ ਮਹਿਲਾ ਕੋਲ ਜਾ ਕੇ ਉਸ ਉੱਤੇ ਨਕਲੀ ਗੰਨ ਤਾਣ ਦਿੱਤੀ। ਫਿਰ ਦੋਵਾਂ ਵਿੱਚ ਹੱਥੋਪਾਈ ਹੋਈ ਕਿਉਂਕਿ ਮਹਿਲਾ ਉਸ ਵਿਅਕਤੀ ਨੂੰ ਬਾਹਰ ਕੱਢਣਾ ਚਾਹੰੁਦੀ ਸੀ ਤੇ ਦਰਵਾਜ਼ਾ ਬੰਦ ਕਰਨਾ ਚਾਹੁੰਦੀ ਸੀ।ਮਸ਼ਕੂਕ ਉਸ ਸਮੇੱ ਭੱਜ ਨਿਕਲਿਆ ਜਦੋਂ ਘਰ ਵਿੱਚ ਰਹਿਣ ਵਾਲਾ ਦੂਜਾ ਵਿਅਕਤੀ ਉੱਥੇ ਪਹੁੰਚ ਗਿਆ। ਪੁਲਿਸ ਤੁਰੰਤ ਮੌਕੇ ਉੱਤੇ ਪਹੁੰਚ ਗਈ ਤੇ ਉਨ੍ਹਾਂ ਮਸ਼ਕੂਕ ਦਾ ਵੀ ਪਤਾ ਲਾ ਲਿਆ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਕੋਲ ਨਕਲੀ ਹਥਿਆਰ ਤੇ ਮੈਥਾਮਫੈਟਾਮਾਈਨ ਵੀ ਮਿਲੀ।ਕਿਸੇ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ 32 ਸਾਲਾ ਜਸਟਿਨ ਪਿਲਗ੍ਰਿਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਉੱਤੇ ਡਾਕਾ ਮਾਰਨ, ਚੋਰੀ ਨਾਲ ਘਰ ਵਿੱਚ ਦਾਖਲ ਹੋਣ, ਨਕਲੀ ਹਥਿਆਰ ਦੀ ਵਰਤੋਂ ਕਰਨ, ਲੁਕਿਆ ਹੋਇਆ ਹਥਿਆਰ ਰੱਖਣ ਤੇ ਪ੍ਰੋਬੇਸ਼ਨ ਦੀ ਉਲੰਘਣਾਂ ਕਰਨ ਵਰਗੇ ਕਈ ਚਾਰਜਿਜ਼ ਲਾਏ ਗਏ ਹਨ।

   

 

 
Have something to say? Post your comment