ਬਰੈਂਪਟਨ, 8 ਅਪਰੈਲ (ਪੋਸਟ ਬਿਊਰੋ) : ਇਸ ਹਫਤੇ 50 ਸਾਲ ਤੋਂ ਵੱਧ ਉਮਰ ਦੇ ਪੀਲ ਰੀਜਨ ਵਾਸੀ ਆਪਣੀ ਕੋਵਿਡ-19 ਵੈਕਸੀਨੇਸ਼ਨ ਲਈ ਅਪੁਆਇੰਟਮੈਂਟ ਬੁੱਕ ਕਰਵਾਉਣੀ ਸ਼ੁਰੂ ਕਰ ਸਕਦੇ ਹਨ।
ਸ਼ੁੱਕਰਵਾਰ ਨੂੰ ਸ਼ੁਰੂ ਕਰਦਿਆਂ ਹੋਇਆਂ ਪੀਲ ਵਾਸੀ, ਜੋ ਕਿ 1971 ਵਿੱਚ ਜਾਂ ਇਸ ਤੋਂ ਪਹਿਲਾਂ ਪੈਦਾ ਹੋਏ ਸਨ, ਸਬੰਧਤ ਹਸਪਤਾਲਾਂ, ਕਮਿਊਨਿਟੀ ਸਾਈਟਸ ਤੇ ਮਾਸ ਇਮਿਊਨਾਈਜ਼ੇਸ਼ਨ ਕਲੀਨਿਕਸ ਵਿੱਚ ਅਪੁਆਇੰਟਮੈਂਟਸ ਬੁੱਕ ਕਰਵਾ ਸਕਦੇ ਹਨ। ਪੀਲ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ·ਲਾਅਰੈਂਸ ਲੋਹ ਨੇ ਬਰੈਂਪਟਨ ਦੀ ਕੋਵਿਡ-19 ਅਪਡੇਟ ਦੌਰਾਨ ਇਹ ਐਲਾਨ ਕੀਤਾ।
ਲੋਹ ਨੇ ਅੱਗੇ ਆਖਿਆ ਕਿ ਇਸ ਸਬੰਧ ਵਿੱਚ ਉਹ ਪੂਰਾ ਸ਼ਡਿਊਲ ਜਾਰੀ ਕਰਨਗੇ ਕਿ ਕਿਹੜੇ ਉਮਰ ਵਰਗ ਦੇ ਲੋਕ ਕਿਸ ਸਮੇਂ ਵੈਕਸੀਨੇਸ਼ਨ ਕਰਵਾ ਸਕਣਗੇ।