Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਚਰਚਿਤ ਭਾਰਤੀ ਕਾਰੋਬਾਰੀ ਅਡਾਨੀ ਦੀ ਕੰਪਨੀ ਤੋਂ ਨਿਊਜ਼ੀਲੈਂਡ ਵਿੱਚ ਪੁਆੜਾ ਪੈਣਾ ਸ਼ੁਰੂ

April 08, 2021 09:53 AM

* ਸਰਕਾਰ ਨੇ ਨਿਵੇਸ਼ ਕਰਨ ਵਾਲੇ ਅਦਾਰੇ ਤੋਂ ਜਵਾਬ ਮੰਗਿਆ


ਆਕਲੈਂਡ, 7 ਅਪਰੈਲ, (ਪੋਸਟ ਬਿਊਰੋ)- ਭਾਰਤ ਦੇ ਇੱਕ ਬਹੁ-ਚਰਚਿਤ ਕਾਰੋਬਾਰੀ ਘਰਾਣੇ ਅਡਾਨੀ ਗਰੁੱਪ ਦੀ ਇੱਕ ਕੰਪਨੀ ਤੋਂ ਨਿਊਜ਼ੀਲੈਂਡ ਦੀ ਗਰੀਨ ਪਾਰਟੀ ਨਾਰਾਜ਼ ਹੈ, ਕਿਉਂਕਿ ਇਹ ਅਦਾਰਾ ਫ਼ੌਜੀ ਹਕੂਮਤ ਵਾਲੇ ਦੇਸ਼ ਮੀਆਂਮਾਰ ਵਿੱਚ ਪੋਰਟ ਬਣਾ ਰਿਹਾ ਹੈ। ਇਹ ਮੁੱਦਾ ਇਸ ਲਈ ਭੜਕਿਆ ਕਿ ਏਥੇ ਸਰਕਾਰੀ ਅਦਾਰੇ ‘ਨਿਊਜ਼ੀਲੈਂਡ ਸੁਪਰ ਫੰਡ’ ਵੱਲੋਂ ਅਡਾਨੀ ਗਰੁੱਪ ਦੀ ਕੰਪਨੀ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਇਹ ਆਮ ਪ੍ਰਭਾਵ ਹੈ ਕਿ ਮੀਆਂਮਾਰ ਵਿੱਚ ਫ਼ੌਜੀ ਰਾਜ ਪਲਟਾ ਕਰਨ ਵਾਲੀ ਸਰਕਾਰ ਦੇ ਕੰਟਰੋਲ ਹੇਠਲੇ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਇਸ ਲਈ ਅਜਿਹੇ ਦੇਸ਼ ’ਚ ਨਿਊਜ਼ੀਲੈਂਡ ਵੱਲੋਂਕੋਈ ਵੀ ਨਿਵੇਸ਼ ਕਰਨਾ ਨੈਤਿਕ ਤੌਰ ਉੱਤੇ ਗ਼ਲਤ ਹੈ।
ਨਿਊਜ਼ੀਲੈਂਡ ਦੇ ਕੌਮੀ ਮੀਡੀਆ ਦੀ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਵਿੱਚ ਲੇਬਰ ਪਾਰਟੀ ਨਾਲ ਸਰਕਾਰ ਵਿੱਚ ਭਾਈਵਾਲ ਗਰੀਨ ਪਾਰਟੀ ਦੀ ਵਿਦੇਸ਼ ਮਾਮਲਿਆਂ ਬਾਰੇ ਬੁਲਾਰਾ ਗੋਲਰਿਜ਼ ਗਰਾਹਮੈਨ ਨੇ ਇਸ ਦੇਸ਼ ਦੇ ਸਰਕਾਰੀ ਅਦਾਰੇ ਵੱਲੋਂ ਅਡਾਨੀ ਗਰੁੱਪ ਦੀ ਕੰਪਨੀ ਰਾਹੀਂ ਨਿਵੇਸ਼ ਕਰਨ ਦੀ ਕਰੜੀ ਆਲੋਚਨਾ ਕੀਤੀ ਅਤੇਨਿਊਜ਼ੀਲੈਂਡ ਸਰਕਾਰ ਦੇ ਇਸ ਕਦਮ ਨੂੰ ਅੱਤਿਆਚਾਰ ਅਤੇ ਜੁਰਮ ਕਰਨ ਵਾਲਾ ਆਖਿਆ ਹੈ।
ਦੂਸਰੇ ਪਾਸੇ ਡੈਮੋਕਰੇਸੀ ਫਾਰ ਮੀਆਂਮਾਰ ਦੀ ਇਕ ਔਰਤ ਆਗੂਨੇ ਕਿਹਾ ਕਿ ਨਿਊਜ਼ੀਲੈਂਡ ਦੇ ਲੋਕ ਮੀਆਂਮਾਰ ਵਿਚਲੀ ਫ਼ੌਜੀ ਸਰਕਾਰ ਦੀ ਮਦਦ ਨਹੀਂ ਕਰਨਗੇ। ਨਿਵੇਸ਼ ਉਤਸ਼ਾਹਤ ਕਰਨ ਵਾਲੀ ਚੈਰਿਟੀ ‘ਮਾਈਂਡਫੁੱਲ ਮਨੀ’ ਦੇ ਅਧਿਕਾਰੀ ਬੈਰੀ ਕੋਟਸ ਨੇ ਵੀ ਕਿਹਾ ਕਿ ਮੀਆਂਮਾਰ ’ਚ ਕੀਤਾ ਜਾ ਰਿਹਾ ਨਿਵੇਸ਼ ਨੈਤਿਕ ਪੱਖੋਂ ਠੀਕ ਨਹੀਂ।
ਇਸ ਬਾਰੇ ‘ਨਿਊਜ਼ੀਲੈਂਡ ਸੁਪਰ ਫੰਡ’ ਅਦਾਰੇ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ ਸੁਪਰ ਫੰਡ ਵੱਲੋਂ ਜਿਹੜੀਆਂ ਕੰਪਨੀਆਂ ਰਾਹੀਂ ਨਿਵੇਸ਼ ਕੀਤਾ ਜਾਂਦਾ ਹੈ, ਕਈ ਵਾਰ ਉਨ੍ਹਾਂ ਉੱਤੇ ਦੋਸ਼ ਲੱਗ ਜਾਂਦੇ ਤੇ ਵਿਵਾਦਾਂ ਵਿੱਚ ਆ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਤਸੱਲੀ ਹੈ ਕਿ ਉਹ ਸਿਰਫ਼ ਨੈਤਿਕ ਪੱਧਰ ਵਾਲੀ ਇਨਵੈਸਟਮੈਂਟ ਕਰਦੇ ਹਨ। ਇਸ ਬਾਰੇ ਵਿਦੇਸ਼ ਮੰਤਰੀ ਗਰਾਂਟ ਰੌਬਰਸਟਨ ਨੇ ਵੀ ਸੁਪਰ ਫੰਡ ਅਦਾਰੇ ਤੋਂ ਜਵਾਬ ਮੰਗਿਆ ਹੈ। ਵਰਨਣ ਯੋਗ ਹੈ ਕਿ ਅਡਾਨੀ ਕੰਪਨੀ ਮੀਆਂਮਾਰ ’ਚ ਪੋਰਟ ਦੀ ਉਸਾਰੀ ਕਰ ਕੇ ਓਥੋਂ ਦੀ ਇਕ ਫ਼ੌਜੀ ਕੰਪਨੀ ਨੂੰ ਲੀਜ਼ ਫੀਸ ਵਾਸਤੇ ਲੱਖਾਂ ਡਾਲਰ ਦੇ ਰਹੀ ਹੈ।
ਇਸ ਦੌਰਾਨ ਅਡਾਨੀ ਕੰਪਨੀ ਨੇ ਮੀਆਂਮਾਰ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੰਪਨੀ ਬਹੁਤ ਧਿਆਨ ਨਾਲ ਸਾਰੇ ਹਾਲਾਤ ਨੂੰ ਵੇਖ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ