Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਸਟੰਟ ਡਰਾਈਵਿੰਗ ਮਾਮਲੇ ਵਿੱਚ ਪੁਲਿਸ ਨੇ 19 ਵਿਅਕਤੀਆਂ ਖਿਲਾਫ ਲਗਾਏ ਚਾਰਜਿਜ਼

April 08, 2021 09:33 AM

ਇੱਕ ਗਿ੍ਰਫਤਾਰ, ਦੋ ਮਸ਼ਕੂਕਾਂ ਦੀ ਪੁਲਿਸ ਕਰ ਰਹੀ ਹੈ ਭਾਲ

ਟੋਰਾਂਟੋ, 7 ਅਪਰੈਲ (ਪੋਸਟ ਬਿਊਰੋ) : ਪਿਛਲੇ ਹਫਤੇ ਨੌਰਥ ਯੌਰਕ ਤੇ ਸਕਾਰਬੌਰੋ ਵਿੱਚ ਜਿਹੜਾ ਖਤਰਨਾਕ ਸਟੰਟ ਡਰਾਈਵਿੰਗ ਦਾ ਵੀਡੀਓ ਸਾਹਮਣੇ ਆਇਆ ਸੀ ਉਸ ਸਬੰਧ ਵਿੱਚ ਟੋਰਾਂਟੋ ਪੁਲਿਸ ਵੱਲੋਂ ਚਾਰਜਿਜ਼ ਲਗਾਏ ਗਏ ਹਨ।

4 ਅਪਰੈਲ ਨੂੰ ਰਾਤੀਂ 2:30 ਵਜੇ ਤੋਂ ਠੀਕ ਪਹਿਲਾਂ ਪੁਲਿਸ ਨੂੰ ਮੈਕਨਿਕੋਲ ਐਵਨਿਊ ਤੇ ਪਲੇਸਰ ਕੋਰਟ ਦੇ ਲਾਂਘੇ ਉੱਤੇ ਸੱਦਿਆ ਗਿਆ ਜਿੱਥੇ ਇੱਕ ਗਰੁੱਪ ਗੋਲ ਘੇਰੇ ਵਿੱਚ ਅੱਗ ਲਾ ਕੇ ਆਪਣੀਆਂ ਗੱਡੀਆਂ ਨਾਲ ਖਤਰਨਾਕ ਸਟੰਟ ਕਰ ਰਿਹਾ ਸੀ ਤੇ ਉਸ ਦੀ ਵੀਡੀਓ ਵੀ ਬਣਾਈ ਜਾ ਰਹੀ ਸੀ।

ਪੁਲਿਸ ਅਨੁਸਾਰ 100 ਤੋਂ ਵੱਧ ਲੋਕ ਇਸ ਥਾਂ ਉੱਤੇ ਇੱਕਠਾ ਸਨ ਤੇ ਕੁੱਝ ਲੋਕ ਗੱਡੀਆਂ ਉੱਤੇ ਸਵਾਰ ਹੋ ਕੇ ਸਟੰਟ ਕਰ ਰਹੇ ਸਨ ਤੇ ਗੋਲ ਦਾਇਰੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਰਤਬ ਦਿਖਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਤਮਾਸ਼ਬੀਨਾਂ ਦੇ ਇੱਕ ਟੋਲੇ ਵੱਲੋਂ ਪੁਲਿਸ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਫਿਰ ਉਹ ਸਾਰੇ ਉੱਥੋਂ ਭੱਜ ਗਏ। ਇੱਕ ਘੰਟੇ ਬਾਅਦ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਕਿ ਇਸੇ ਤਰ੍ਹਾਂ ਦਾ ਇੱਕ ਹੋਰ ਗਰੁੱਪ ਸਕਾਰਬੌਰੋ ਵਿੱਚ ਮੈਡੋਵਾਲ ਰੋਡ ਤੇ ਜ਼ੂ ਰੋਡ ਦੇ ਲਾਂਂਘੇ ਉੱਤੇ ਹੁਣ ਅਜਿਹੇ ਕਰਤਬ ਦਿਖਾ ਰਿਹਾ ਹੈ।

ਪੁਲਿਸ ਨੇ ਦੱਸਿਆ ਕਿ ਇਸ ਲਾਂਘੇ ਉੱਤੇ ਵੀ 100 ਤੋਂ ਵੱਧ ਤਮਾਸ਼ਬੀਨਾਂ ਦੀ ਭੀੜ ਇੱਕਠੀ ਹੋ ਗਈ ਤੇ ਫਿਰ ਸੜਕ ਉੱਤੇ ਗੋਲ ਘੇਰਾ ਬਣਾ ਕੇ ਉਸ ਨੂੰ ਅੱਗ ਲਾ ਦਿੱਤੀ ਗਈ। ਇੱਥੇ ਵੀ ਭੀੜ ਦੇ ਖਿੱਲਰਣ ਤੋਂ ਪਹਿਲਾਂ ਪੁਲਿਸ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ। ਭੀੜ ਫਿਰ ਮੇਡੋਵਾਲ ਰੋਡ ਤੇ ਡੀਨ ਪਾਰਕ ਰੋਡ ਉੱਤੇ ਇੱਕਠੀ ਹੋ ਗਈ।

ਪੁਲਿਸ ਨੇ ਦੂਜੇ ਮਾਮਲੇ ਵਿੱਚ ਰੀਓਪਨਿੰਗ ਓਨਟਾਰੀਓ ਐਕਟ ਤਹਿਤ 19 ਵਿਅਕਤੀਆਂ ਨੂੰ ਚਾਰਜ ਕੀਤਾ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਨੂੰ ਵਾਟਰਡਾਊਨ ਤੋਂ ਇੱਕ 19 ਸਾਲਾ ਵਿਅਕਤੀ ਨੂੰ ਪਹਿਲੇ ਮਾਮਲੇ ਦੇ ਸਬੰਧ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ।ਜੋਸੂ਼ਆ ਗੁਡੇਲ ਚੈਪਮੈਨ ਨੂੰ ਅਗਜ਼ਨੀ, ਸਟੰਟ ਡਰਾਈਵਿੰਗ ਤੇ ਰੀਓਪਨਿੰਗ ਓਨਟਾਰੀਓ ਐਕਟ ਤਹਿਤ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਚਾਰਜ ਕੀਤਾ ਗਿਆ ਹੈ।

ਸਟੰਟ ਡਰਾਈਵਿੰਗ ਲਈ ਵਰਤੀ ਗਈ ਗੱਡੀ ਨੂੰ ਵੀ ਕਥਿਤ ਤੌਰ ਉੱਤੇ ਜ਼ਬਤ ਕਰ ਲਿਆ ਗਿਆ ਹੈ।ਪੁਲਿਸ ਨੇ ਦੱਸਿਆ ਕਿ ਦੂਜੇ ਮਾਮਲੇ ਦੇ ਸਬੰਧ ਵਿੱਚ ਦੋ ਮਸ਼ਕੂਕਾਂ ਦੀ ਭਾਲ ਕੀਤੀ ਜਾ ਰਹੀ ਹੈ।ਪਹਿਲੀ ਮਸ਼ਕੂਕ ਇੱਕ ਮਹਿਲਾ ਦੱਸੀ ਜਾਂਦੀ ਹੈ ਜਿਸਦੇ ਲੰਮੇਂ ਭੂਰੇ ਵਾਲ ਹਨ, ਉਹ 20 ਸਾਲ ਦੇ ਨੇੜੇ ਤੇੜੇ ਹੈ, ਉਸ ਨੇ ਕਾਲੇ ਰੰਗ ਦੀ ਜੈਕੇਟ ਪਾਈ ਹੋਈ ਸੀ ਜਿਸ ਦੇ ਹੁੱਡ ਦੇ ਦੁਆਲੇ ਫਰ ਹੈ, ਉਸ ਨੇ ਕਾਲੇ ਰੰਗ ਦਾ ਫੇਸ ਮਾਸਕ ਵੀ ਪਾਇਆ ਹੋਇਆ ਸੀ। ਉਸ ਕੋਲ ਲਾਲ ਰੰਗ ਦਾ ਗੈਸ ਟੈਂਕ ਸੀ। ਪੁਲਿਸ ਵੱਲੋਂ ਦੋ ਮਸ਼ਕੂਕਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ