Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਤੀਜੀ ਵਾਰੀ ਕੀਤਾ ਗਿਆ ਸਟੇਟ ਆਫ ਐਮਰਜੰਸੀ ਦਾ ਐਲਾਨ

April 08, 2021 02:01 AM

ਟੋਰਾਂਟੋ, 7 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਵੱਲੋਂ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤੀਜੀ ਵਾਰੀ ਸਟੇਟ ਆਫ ਐਮਰਜੰਸੀ ਦਾ ਐਲਾਨ ਕੀਤਾ ਗਿਆ ਹੈ। ਵੀਰਵਾਰ ਤੋਂ ਪ੍ਰੋਵਿੰਸ ਭਰ ਵਿੱਚ ਸਟੇਅ ਐਟ ਹੋਮ ਆਰਡਰ ਲਾਗੂ ਕੀਤੇ ਜਾਣਗੇ।
ਕੈਬਨਿਟ ਨਾਲ ਕਈ ਘੰਟਿਆਂ ਤੱਕ ਕੀਤੀ ਗੱਲਬਾਤ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਇਹ ਹੁਕਮ ਵੀਰਵਾਰ ਰਾਤੀਂ 12:01 ਵਜੇ ਲਾਗੂ ਹੋਣਗੇ ਤੇ ਅਗਲੇ 28 ਦਿਨਾਂ ਤੱਕ ਜਾਰੀ ਰਹਿਣਗੇ।ਫੋਰਡ ਨੇ ਦੁਪਹਿਰ ਸਮੇਂ ਕੀਤੀ ਨਿਊਂ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹਾਲਾਤ ਇਸ ਸਮੇਂ ਕਾਫੀ ਗੰਭੀਰ ਹੋ ਗਏ ਹਨ ਤੇ ਚੀਜ਼ਾਂ ਨੂੰ ਹੋਰ ਨਹੀਂ ਖਿੱਚਿਆ ਜਾ ਸਕਦਾ। ਅਸੀਂ ਸਾਰੇ ਹੀ ਬਹੁਤ ਚਿੰਤਾ ਵਿੱਚ ਹਾਂ।
ਉਨ੍ਹਾਂ ਆਖਿਆ ਕਿ ਹਾਲਾਤ ਪਲ ਪਲ ਬਦਲ ਰਹੇ ਹਨ। ਜਿਵੇਂ ਹੀ ਸਾਨੂੰ ਨਵੇਂ ਵੇਰੀਐਂਟਸ ਬਾਰੇ ਪਤਾ ਲੱਗਦਾ ਹੈ ਓਨੇ ਚਿਰ ਨੂੰ ਨਵੀਆਂ ਦਿੱਕਤਾਂ ਜਨਮ ਲੈ ਲੈਂਦੀਆਂ ਹਨ। ਸਾਨੂੰ ਖੜ੍ਹੇ ਪੈਰ ਕਈ ਤਰ੍ਹਾਂ ਦੇ ਫੈਸਲੇ ਲੈਣੇ ਪੈਂਦੇ ਹਨ। ਇਸ ਸਮੇਂ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੀ ਵੈਕਸੀਨੇਸ਼ਨ ਜਲਦ ਤੋਂ ਜਲਦ ਹੋ ਜਾਵੇ। ਇਸੇ ਲਈ ਅਸੀਂ ਚੀਫ ਮੈਡੀਕਲ ਆਫੀਸਰ ਆਫ ਹੈਲਥ ਦੀ ਸਲਾਹ ਉੱਤੇ ਸਟੇਟ ਆਫ ਐਮਰਜੰਸੀ ਲਾਉਣ ਜਾ ਰਹੇ ਹਾਂ।
ਇਸ ਅਰਸੇ ਦੌਰਾਨ ਸਾਰੇ ਗੈਰ ਜ਼ਰੂਰੀ ਰੀਟੇਲਰਜ਼ ਇਨ ਪਰਸਨ ਸ਼ਾਪਿੰਗ ਲਈ ਬੰਦ ਰਹਿਣਗੇ, ਇਨ ਪਰਸਨ ਡਾਈਨਿੰਗ ਦੀ ਮਨਾਹੀ ਹੋਵੇਗੀ ਤੇ ਜਿੰਮ ਤੇ ਪਰਸਨਲ ਕੇਅਰ ਸਰਵਿਸਿਜ਼ ਵੀ ਬੰਦ ਰਹਿਣਗੀਆਂ। ਬਿੱਗ ਬਾਕਸ ਸਟੋਰ ਸਿਰਫ ਜ਼ਰੂਰੀ ਵਸਤਾਂ ਵੇਚਣ ਲਈ ਹੀ ਖੁੱਲ੍ਹੇ ਰਹਿਣਗੇ। ਸ਼ਾਪਿੰਗ ਮਾਲਜ਼ ਅਪੁਆਇੰਟਮੈਂਟ ਤੇ ਡਲਿਵਰੀ ਰਾਹੀਂ ਕਰਬਸਾਈਡ ਪਿੱਕਅੱਪ ਤੱਕ ਸੀਮਤ ਰਹਿਣਗੇ।ਕੁੱਝ ਚੁਣਿੰਦਾ ਸਟੋਰਜ਼ 25 ਫੀ ਸਦੀ ਸਮਰੱਥਾ ਨਾਲ ਅਪੁਆਇੰਟਮੈਂਟ ਜ਼ਰੀਏ ਹੀ ਖੁੱਲ੍ਹੇ ਰਹਿਣਗੇ।   

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ