Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਯੂਨੀਅਨਾਂ ਤੇ ਸਿਆਸਤਦਾਨਾਂ ਨੇ ਕੀਤੀ ਟੀਚਰਜ਼ ਨੂੰ ਵੈਕਸੀਨੇਟ ਕਰਨ ਦੀ ਮੰਗ

April 07, 2021 06:21 PM

ਓਨਟਾਰੀਓ, 7 ਅਪਰੈਲ (ਪੋਸਟ ਬਿਊਰੋ) : ਪ੍ਰੋਵਿੰਸ ਭਰ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਯੂਨੀਅਨਾਂ ਤੇ ਸਿਆਸਤਦਾਨਾਂ ਵੱਲੋਂ ਐਜੂਕੇਸ਼ਨ ਵਰਕਰਜ਼ ਨੂੰ ਵੈਕਸੀਨੇਟ ਕੀਤੇ ਜਾਣ ਜਾਂ ਸਕੂਲ ਬੰਦ ਕਰਨ ਦੀ ਮੰਗ ਜ਼ੋਰ ਫੜ੍ਹਦੀ ਜਾ ਰਹੀ ਹੈ।
ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਐਜੂਕੇਸ਼ਨ ਵਰਕਰਜ਼ ਦਾ ਟੀਕਾਕਰਣ ਕਰਵਾਇਆ ਜਾਵੇ ਜਦਕਿ ਯੂਨੀਅਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਇਨਫੈਕਸ਼ਨ ਦੀ ਦਰ ਕਾਫੀ ਜਿ਼ਆਦਾ ਹੈ ਉਨ੍ਹਾਂ ਨੂੰ ਉਦੋਂ ਤੱਕ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਜਦੋਂ ਤੱਕ ਟੀਕਾਕਰਣ ਨਹੀਂ ਕਰਵਾਇਆ ਜਾਂਦਾ।ਐਨਡੀਪੀ ਆਗੂ ਐਂਡਰੀਆ ਹੌਰਵਥ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਦ ਤੋਂ ਜਲਦ ਸਿੱਖਿਆ ਵਰਕਰਜ਼ ਨੂੰ ਵੈਕਸੀਨੇਟ ਕਰਨਾ ਚਾਹੀਦਾ ਹੈ ਤਾਂ ਕਿ ਅਪਰੈਲ ਵਿੱਚ ਆ ਰਹੀ ਬ੍ਰੇਕ ਦੀ ਵਰਤੋਂ ਕਲਾਸਰੂਮਜ਼ ਨੂੰ ਅਪਗ੍ਰੇਡ ਕਰਨ ਲਈ ਵਰਤੀ ਜਾ ਸਕੇ।
ਹੌਰਵਥ ਨੇ ਆਖਿਆ ਕਿ ਮਾਪਿਆਂ, ਐਜੂਕੇਟਰਜ਼ ਤੇ ਵਿਦਿਆਰਥੀਆਂ ਨੂੰ ਇੱਕ ਵਾਰੀ ਮੁੜ ਅਵਿਵਸਥਾ ਵਿੱਚ ਧੱਕ ਦਿੱਤਾ ਗਿਆ ਹੈ।ਸਾਨੂੰ ਇਨ੍ਹਾਂ ਪਲਾਂ ਦੀ ਵਰਤੋਂ ਕਲਾਸਰੂਮਜ਼ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਕਰਨੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਅਪਰੈਲ ਦੀ ਬ੍ਰੇਕ ਤੋਂ ਬਾਅਦ ਸੇਫ ਢੰਗ ਨਾਲ ਸਕੂਲ ਪਰਤ ਸਕਣ।
ਮੰਗਲਵਾਰ ਨੂੰ ਪ੍ਰੋਵਿੰਸ ਵੱਲੋਂ ਵੈਕਸੀਨ ਦੇ ਸਬੰਧ ਵਿੱਚ ਰਿਵਾਈਜ਼ਡ ਟਾਈਮਲਾਈਨ ਜਾਰੀ ਕੀਤੀ ਗਈ। ਜਿਸ ਵਿੱਚ ਆਖਿਆ ਗਿਆ ਕਿ ਹੁਣ ਓਨਟਾਰੀਓ ਵੈਕਸੀਨ ਦੀ ਵੰਡ ਦੇ ਦੂਜੇ ਪੜਾਅ ਵਿੱਚ ਦਾਖਲ ਹੋਣ ਜਾ ਰਿਹਾ ਹੈ ਤੇ ਟੀਚਰਜ਼ ਵਰਗੇ ਅਸੈਂਸ਼ੀਅਲ ਵਰਕਰਜ਼ ਨੂੰ ਜਲਦ ਤੋਂ ਜਲਦ ਵੀ ਮਈ ਦੇ ਅੱਧ ਵਿੱਚ ਵੈਕਸੀਨੇਟ ਕੀਤਾ ਜਾਵੇਗਾ।ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਪ੍ਰੋਵਿੰਸ ਨੂੰ ਸੱਭ ਤੋਂ ਪਹਿਲਾਂ ਆਪਣੇ ਸੱਭ ਤੋਂ ਕਮਜ਼ੋਰ ਵਰਗ ਨੂੰ ਵੈਕਸੀਨੇਟ ਕਰਨ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਸੀਨੀਅਰਜ਼ ਤੇ ਹਾਈ ਰਿਸਕ ਏਰੀਆਜ਼ ਵਿੱਚ ਰਹਿਣ ਵਾਲੇ ਲੋਕ ਸ਼ਾਮਲ ਹਨ।
ਜਿ਼ਕਰਯੋਗ ਹੈ ਕਿ ਕੋਵਿਡ-19 ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਤੇ ਤੇਜ਼ੀ ਨਾਲ ਫੈਲ ਰਹੇ ਘਾਤਕ ਵੇਰੀਐਂਟਸ ਕਾਰਨ ਪ੍ਰੋਵਿੰਸ ਨੂੰ ਚਾਰ ਹਫਤਿਆਂ ਲਈ ਮੁੜ ਸ਼ੱਟਡਾਊਨ ਕੀਤਾ ਜਾ ਰਿਹਾ ਹੈ।

   

 

 
Have something to say? Post your comment