Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਬੁੱਧਵਾਰ ਤੋਂ ਟੋਰਾਂਟੋ ਦੇ ਸਾਰੇ ਸਕੂਲ ਸ਼ੁਰੂ ਕਰਵਾਉਣਗੇ ਆਨਲਾਈਨ ਲਰਨਿੰਗ

April 07, 2021 09:28 AM

ਟੋਰਾਂਟੋ, 6 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਦੇ ਐਲੀਮੈਂਟਰੀ ਤੇ ਸੈਕੰਡਰੀ ਸਕੂਲਜ਼ ਨੂੰ ਇਨ ਪਰਸਨ ਲਰਨਿੰਗ ਲਈ ਬੰਦ ਕੀਤਾ ਜਾ ਰਿਹਾ ਹੈ। ਬੁੱਧਵਾਰ ਤੋਂ ਸਾਰੇ ਵਿਦਿਆਰਥੀਆਂ ਤੇ ਸਟਾਫ ਨੂੰ ਆਨਲਾਈਨ ਲਰਨਿੰਗ ਵੱਲ ਸਿ਼ਫਟ ਕਰ ਦਿੱਤਾ ਜਾਵੇਗਾ।
ਟੋਰਾਂਟੋ ਪਬਲਿਕ ਹੈਲਥ (ਟੀਪੀਐਚ) ਵੱਲੋਂ ਸੈਕਸ਼ਨ 22 ਸਬੰਧੀ ਆਰਡਰ ਜਾਰੀ ਕੀਤੇ ਗਏ ਤੇ ਮੰਗਲਵਾਰ ਨੂੰ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਪੀਲ ਪਬਲਿਕ ਹੈਲਥ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਪੀਲ ਰੀਜਨ ਵਾਂਗ ਹੀ ਇਹ ਹੁਕਮ 7 ਅਪਰੈਲ ਤੋਂ 18 ਅਪਰੈਲ ਤੱਕ ਜਾਰੀ ਹੋਣਗੇ।ਇਨ੍ਹਾਂ ਹੁਕਮਾਂ ਵਿੱਚ ਵਾਧਾ ਕੋਵਿਡ-19 ਦੇ ਟੋਰਾਂਟੋ ਸਬੰਧੀ ਡਾਟਾ ਦੇ ਉਪਲਬਧ ਹੋਣ ਦੇ ਆਧਾਰ ਉੱਤੇ ਹੀ ਕੀਤਾ ਜਾਵੇਗਾ।
ਇੱਕ ਨਿਊਜ਼ ਰਲੀਜ਼ ਵਿੱਚ ਸਿਟੀ ਨੇ ਆਖਿਆ ਕਿ ਕੋਵਿਡ-19 ਇਸ ਸਮੇਂ ਟੋਰਾਂਟੋ ਵਿੱਚ ਬਹੁਤ ਬੁਰੀ ਤਰ੍ਹਾਂ ਫੈਲ ਚੁੱਕਿਆ ਹੈ, ਵੇਰੀਐਂਟਸ ਆਫ ਕਨਸਰਨ ਕਾਰਨ ਇਸ ਦੀ ਟਰਾਂਸਮਿਸ਼ਨ ਦਾ ਖਤਰਾ ਵੀ ਵੱਧ ਗਿਆ ਹੈ ਤੇ ਲੋਕਾਂ ਦੇ ਜਿ਼ਆਦਾ ਬਿਮਾਰ ਪੈਣ ਤੇ ਇੱਥੋਂ ਤੱਕ ਕਿ ਮਰਨ ਦੀ ਸੰਭਾਵਨਾ ਵੀ ਵੱਧ ਚੁੱਕੀ ਹੈ। ਇਨ੍ਹਾਂ ਹਾਲਾਤ ਨੂੰ ਵੇਖਦਿਆਂ ਹੋਇਆਂ ਸਖ਼ਤ ਪਬਲਿਕ ਹੈਲਥ ਮਾਪਦੰਡ ਅਪਨਾਏ ਜਾਣ ਦੀ ਲੋੜ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ