Welcome to Canadian Punjabi Post
Follow us on

22

April 2021
ਟੋਰਾਂਟੋ/ਜੀਟੀਏ

ਐਜਾਜ਼ ਚੌਧਰੀ ਮਾਮਲੇ ਵਿੱਚ ਐਸਆਈਯੂ ਦੇ ਫੈਸਲੇ ਉੱਤੇ ਐਨਡੀਪੀ ਨੇ ਜਤਾਇਆ ਸਖ਼ਤ ਇਤਰਾਜ਼

April 07, 2021 09:27 AM

ਬਰੈਂਪਟਨ,6 ਅਪਰੈਲ (ਪੋਸਟ ਬਿਊਰੋ): ਐਜਾਜ਼ ਚੌਧਰੀ ਮਾਮਲੇ ਵਿੱਚ ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸ ਆਈ ਯੂ) ਦੇ ਫੈਸਲੇ ਉੱਤੇ ਐਨਡੀਪੀ ਦੇ ਅਟਾਰਨੀ ਜਨਰਲ ਕਿ੍ਰਟਿਕ ਗੁਰਰਤਨ ਸਿੰਘ (ਬਰੈਂਪਟਨ ਈਸਟ) ਵੱਲੋਂ ਸਖ਼ਤ ਇਤਰਾਜ਼ ਉਠਾਇਆ ਗਿਆ।
ਇੱਕ ਬਿਆਨ ਜਾਰੀ ਕਰਕੇ ਗੁਰਰਤਨ ਸਿੰਘ ਨੇ ਆਖਿਆ ਕਿ ਐਜਾਜ਼ ਚੌਧਰੀ ਦੇ ਪਰਿਵਾਰ ਤੇ ਕਮਿਊਨਿਟੀ ਨੂੰ ਇਨਸਾਫ ਨਹੀਂ ਦਿੱਤਾ ਗਿਆ ਤੇ ਟੁੱਟ ਚੁੱਕੇ ਇਸ ਢਾਂਚੇ ਵੱਲੋਂ ਸਹੀ ਢੰਗ ਨਾਲ ਮਾਮਲੇ ਦੀ ਤਫਤੀਸ਼ ਨਹੀਂ ਕੀਤੀ ਗਈ। ਇਹ ਢਾਂਚਾ ਅਕਸਰ ਓਨਟਾਰੀਓ ਵਿੱਚ ਰਹਿ ਰਹੇ ਦੂਜੀਆਂ ਨਸਲਾਂ ਦੇ ਲੋਕਾਂ ਨਾਲ ਤੇ ਮਾਨਸਿਕ ਸਿਹਤ ਸਬੰਧੀ ਮੁੱਦਿਆਂ ਨਾਲ ਜੂਝ ਰਹੇ ਇਨਸਾਨਾਂ ਨਾਲ ਇਨਸਾਫ ਕਰਨ ਤੋਂ ਉੱਕ ਜਾਂਦਾ ਹੈ। ਇਸ ਦਰਦ ਭਰੇ ਸਮੇਂ ਵਿੱਚ ਅਸੀਂ ਚੌਧਰੀ ਦੇ ਪਰਿਵਾਰ ਤੇ ਉਨ੍ਹਾਂ ਦੀ ਕਮਿਊਨਿਟੀ ਨਾਲ ਖੜ੍ਹੇ ਹਾਂ।
ਜਿ਼ਕਰਯੋਗ ਹੈ ਕਿ ਐਜਾਜ਼ ਚੌਧਰੀ ਦੇ ਪਰਿਵਾਰ ਵੱਲੋਂ ਇੱਕ ਦਿਨ ਉਨ੍ਹਾਂ ਲਈ ਗੈਰ ਐਮਰਜੰਸੀ ਵਾਲੇ ਸਹਿਯੋਗ ਦੀ ਮੰਗ ਕੀਤੀ ਗਈ ਸੀ ਕਿਉਂਕਿ ਚੌਧਰੀ, ਜੋ ਕਿ ਚਾਰ ਬੱਚਿਆਂ ਦੇ ਪਿਤਾ ਸਨ ਤੇ ਸਕੀਜ਼ੋਫਰੇਨੀਆ ਤੋਂ ਪਰੇਸ਼ਾਨ ਸਨ, ਮਾਨਸਿਕ ਪਰੇਸ਼ਾਨੀ ਵਿੱਚੋਂ ਲੰਘ ਰਹੇ ਸਨ ਤੇ ਉਨ੍ਹਾਂ ਨੂੰ ਮਦਦ ਦੀ ਲੋੜ ਸੀ। ਪਰ ਹਾਲਾਤ ਨੂੰ ਸਾਂਭਣ ਜਾਂ ਚੌਧਰੀ ਨੂੰ ਮਾਨਸਿਕ ਸਿਹਤ ਸਬੰਧੀ ਸਹਿਯੋਗ ਦੇਣ ਦੀ ਥਾਂ ਉੱਤੇ ਪੁਲਿਸ ਨੇ ਉਨ੍ਹਾਂ ਦਾ ਬਾਲਕੋਨੀ ਦਾ ਦਰਵਾਜ਼ਾ ਠੁੱਡਾ ਮਾਰ ਕੇ ਖੋਲ੍ਹਿਆ ਤੇ ਉਨ੍ਹਾਂ ਦੇ ਘਰ ਉੱਤੇ ਕਈ ਗੋਲੀਆਂ ਦਾਗ ਦਿੱਤੀਆਂ। ਇਨ੍ਹਾਂ ਗੋਲੀਆਂ ਵਿੱਚੋਂ ਦੋ ਚੌਧਰੀ ਦੀ ਛਾਤੀ ਵਿੱਚ ਲੱਗੀਆਂ ਤੇ ਮੌਕੇ ਉੱਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਚੌਧਰੀ ਉੱਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਧਿਕਾਰੀ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਤੇ ਐਸਆਈਯੂ ਵੱਲੋਂ ਵੀ ਉਸ ਤੋਂ ਪੁੱਛਗਿੱਛ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਨਾ ਹੀ ਇਸ ਜਾਂਚ ਸਬੰਧੀ ਕਿਸੇ ਕਿਸਮ ਦੇ ਨੋਟਸ ਹੀ ਮੁਹੱਈਆ ਕਰਵਾਏ ਗਏ। ਸ਼ਰਮ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਜਾਂਚ ਦਾ ਇਹ ਮਾਮਲਾ ਇੱਕਲਾ ਕਹਿਰਾ ਨਹੀਂ ਹੈ ਸਗੋਂ ਇਹ ਲੰਮੇਂ ਸਮੇਂ ਤੋਂ ਘਸ ਚੁੱਕੇ ਤੇ ਫੇਲ੍ਹ ਹੋ ਚੁੱਕੇ ਸਿਸਟਮ ਦਾ ਹਿੱਸਾ ਹੈ। ਇਸੇ ਲਈ ਕਈ ਪੀੜ੍ਹੀਆਂ ਤੋਂ ਲੀਗਲ ਮਾਹਿਰ, ਕਮਿਊਨਿਟੀ ਆਗੂ, ਜੱਜ, ਤੇ ਓਨਟਾਰੀਓ ਵਿੱਚ ਰਹਿ ਰਹੇ ਦੂਜੇ ਧਰਮਾਂ ਦੇ ਪਰਿਵਾਰ ਇਸ ਸਿਸਟਮ ਵਿੱਚ ਸੋਧ ਦੀ ਮੰਗ ਕਰਦੇ ਆ ਰਹੇ ਹਨ। ਇਹ ਸਿਸਟਮ ਐਨਾ ਸੜ ਗਲ ਚੁੱਕਿਆ ਹੈ ਕਿ ਇਹ ਕਿਸੇ ਕਿਸਮ ਦੀ ਜਵਾਬਦੇਹੀ ਤੈਅ ਨਹੀਂ ਕਰਦਾ ਤੇ ਨਾ ਹੀ ਕਿਸੇ ਕਿਸਮ ਦੀ ਪਾਰਦਰਸ਼ਤਾ ਹੀ ਇਸ ਵਿੱਚ ਨਜ਼ਰ ਆਉਂਦੀ ਹੈ।
ਇਸ ਸਿਸਟਮ ਨੂੰ ਓਵਰਹਾਲ ਕੀਤੇ ਜਾਣ ਦੀ ਲੋੜ ਹੈ ਤੇ ਓਨਟਾਰੀਓ ਦੇ ਪਰਿਵਾਰਾਂ ਨੂੰ ਇਹ ਯਕੀਨ ਦਿਵਾਉਣ ਦੀ ਲੋੜ ਹੈ ਕਿ ਪੁਲਿਸ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਪਰਿਵਾਰ ਨੂੰ ਉਹ ਸੱਭ ਨਾ ਸਹਿਣਾ ਪਵੇ ਜੋ ਅੱਜ ਚੌਧਰੀ ਦੇ ਪਰਿਵਾਰ ਨੂੰ ਸਹਿਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਾਨੂੰ ਕਮਿਊਨਿਟੀ ਹੈਲਥ, ਖਾਸ ਤੌਰ ਉੱਤੇ ਮਾਨਸਿਕ ਸਿਹਤ ਇਨਫਰਾਸਟ੍ਰਕਚਰ, ਵਿੱਚ ਵੀ ਨਿਵੇਸ਼ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਪਿਆਰੇ ਸੁਰੱਖਿਅਤ ਰਹਿ ਸਕਣ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੇਡ ਸਿੱਕ ਡੇਅਜ਼ ਪ੍ਰੋਗਰਾਮ ਵਿੱਚ ਸੁਧਾਰ ਬਾਬਤ ਜਲਦ ਐਲਾਨ ਕਰੇਗੀ ਫੋਰਡ ਸਰਕਾਰ
ਸਟਾਫ ਮੈਂਬਰ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਆਈਸੋਲੇਟ ਕਰ ਰਹੇ ਹਨ ਫੋਰਡ
ਪਿੱਕਰਿੰਗ ਤੇ ਐਜੈਕਸ ਵਿੱਚ ਹੁਣ 18 ਪਲੱਸ ਲੋਕਾਂ ਦੀ ਵੀ ਹੋ ਸਕੇਗੀ ਵੈਕਸੀਨੇਸ਼ਨ
ਟੋਰਾਂਟੋ ਤੇ ਪੀਲ ਵਿੱਚ ਅਸੈਂਸ਼ੀਅਲ ਕੰਮ ਵਾਲੀਆਂ ਥਾਂਵਾਂ ਲਈ ਨਵੇਂ ਮਾਪਦੰਡ ਲਾਗੂ ਕਰਨ ਦਾ ਐਲਾਨ
ਓਨਟਾਰੀਓ ਦੀਆਂ ਕਈ ਫਾਰਮੇਸੀਜ਼ 24/7 ਕਰਨਗੀਆਂ ਟੀਕਾਕਰਣ
ਇੰਟਰਨੈਸ਼ਨਲ ਡਰੱਗ ਸਮਗਲਿੰਗ ਨੈੱਟਵਰਕ ਦਾ ਪਰਦਾਫਾਸ਼, 25 ਤੋਂ ਵੱਧ ਚਾਰਜ
ਯੌਰਕ ਵਿੱਚ ਹੌਟ ਸਪੌਟਸ ਉੱਤੇ 35 ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਲੱਗ ਸਕੇਗੀ ਕੋਵਿਡ-19 ਵੈਕਸੀਨ
ਬਜਟ ਵਿੱਚ ਸਾਰੇ ਪੱਖਾਂ ਦਾ ਰੱਖਿਆ ਗਿਆ ਹੈ ਧਿਆਨ : ਰੂਬੀ ਸਹੋਤਾ
ਇਨਕਮ ਟੈਕਸ ਭਰਨ ਵਿੱਚ ਦੇਰੀ ਕਾਰਨ ਕੋਵਿਡ-19 ਵਿੱਤੀ ਮਦਦ ਹਾਸਲ ਕਰਨ ਵਿੱਚ ਪੈ ਸਕਦਾ ਹੈ ਅੜਿੱਕਾ : ਸੀ ਆਰ ਏ
ਵਾਅਨ ਵਿੱਚ ਛੇ ਵਿਅਕਤੀਆਂ ਨੂੰ ਲਾਇਆ ਗਿਆ ਸੇਲੀਨ ਦਾ ਟੀਕਾ