Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਹੁਣ ਦੂਜੇ ਪੜਾਅ ਦਾ ਟੀਕਾਕਰਣ ਸ਼ੁਰੂ

April 07, 2021 01:18 AM

 ਓਨਟਾਰੀਓ, 6 ਅਪਰੈਲ (ਪੋਸਟ ਬਿਊਰੋ) : ਪ੍ਰੋਵਿੰਸ ਵੱਲੋਂ ਕੋਵਿਡ-19 ਵੈਕਸੀਨੇਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਨ ਦੇ ਸੰਕੇਤ ਦਿੱਤੇ ਗਏ ਹਨ। ਇਸ ਸਬੰਧ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਦੂਜਾ ਪੜਾਅ ਅਪਰੈਲ ਤੋਂ ਜੂਨ ਦਰਮਿਆਨ ਚੱਲੇਗਾ।
ਇਸ ਫੇਜ਼ ਦੇ ਸਬੰਧ ਵਿੱਚ ਫੋਰਡ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 60 ਸਾਲ ਤੋਂ ਉੱਪਰ ਦੇ ਲੋਕਾਂ, ਕੇਅਰਗਿਵਰਜ਼, ਹਾਈ ਰਿਸਕ ਦੀ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਵੱਲੋਂ ਸੱਭ ਤੋਂ ਕਮਜੋ਼ਰ ਲੋਕਾਂ ਦੇ ਟੀਕਾਕਰਣ ਦੀ ਮੁਹਿੰਮ ਨੂੰ ਪਹਿਲ ਦੇਣ ਦਾ ਫੈਸਲਾ ਰੰਗ ਲਿਆਉਣ ਲੱਗਿਆ ਹੈ। ਪਿਛਲੀਆਂ ਅਪਡੇਟਸ ਤੋਂ ਉਲਟ ਪ੍ਰੋਵਿੰਸ ਵੱਲੋਂ ਹੁਣ ਆਪਣੀ ਵੈਕਸੀਨ ਟਾਈਮਲਾਈਨ ਨੂੰ ਦੋ ਹਫਤੇ ਤੱਕ ਅੱਗੇ ਲਿਆਂਦਾ ਗਿਆ ਹੈ। ਜਿਹੜੇ ਲੋਕ ਘਰ ਤੋਂ ਕੰਮ ਨਹੀਂ ਕਰ ਸਕਦੇ ਉਹ ਹੁਣ ਜੂਨ ਦੇ ਸ਼ੁਰੂ ਦੀ ਥਾਂ ਮਈ ਦੇ ਅੱਧ ਤੱਕ ਟੀਕਾਕਰਣ ਕਰਵਾ ਸਕਣਗੇ।
ਪ੍ਰੋਵਿੰਸ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕ ਬੁੱਧਵਾਰ ਤੋਂ ਹੀ ਓਨਟਾਰੀਓ ਦੇ ਆਨਲਾਈਨ ਪੋਰਟਲ ਰਾਹੀਂ ਵੈਕਸੀਨ ਅਪੁਆਇੰਟਮੈਂਟਸ ਬੁੱਕ ਕਰਵਾ ਸਕਣਗੇ। ਦੂਜੇ ਪੜਾਅ ਵਿੱਚ ਰਿਸਕ ਫੈਕਟਰਜ਼ ਦੇ ਆਧਾਰ ਜਿਵੇਂ ਕਿ ਉਮਰ, ਗੁਆਂਢ, ਮੌਜੂਦਾ ਸਿਹਤ ਸਬੰਧੀ ਹਾਲਾਤ, ਘਰ ਤੋਂ ਕੰਮ ਨਾ ਕਰ ਸਕਣ ਦੀ ਮਜਬੂਰੀ ਤੇ 60 ਤੋਂ 79 ਸਾਲ ਦੀ ਉਮਰ ਵਰਗ ਹੋਣਗੇ।
ਪਹਿਲਾ ਪੜਾਅ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਮਾਰਚ ਦੇ ਅੰਤ ਤੱਕ ਚੱਲਿਆ ਤੇ ਇਸ ਦੌਰਾਨ ਮੁੱਖ ਤਵੱਜੋ ਹੈਲਥ ਕੇਅਰ ਵਰਕਰਜ਼, ਸੀਨੀਅਰਜ਼ ਤੇ 80 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਉੱਤੇ ਦਿੱਤੀ ਗਈ। ਦੂਜਾ ਪੜਾਅ ਮੁਕੰਮਲ ਹੋਣ ਤੋਂ ਬਾਅਦ 16 ਸਾਲ ਤੇ 59 ਦਰਮਿਆਨ ਸਾਰੇ ਉਮਰ ਵਰਗ ਦੇ ਲੋਕਾਂ ਨੂੰ ਜੁਲਾਈ ਤੋਂ ਬਾਅਦ ਟੀਕੇ ਲੱਗਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ।
 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ