Welcome to Canadian Punjabi Post
Follow us on

22

April 2021
ਟੋਰਾਂਟੋ/ਜੀਟੀਏ

ਸਾਊਥ ਏਸ਼ੀਅਨ ਕੈਨੇਡੀਅਨ ਫਿਲਮਮੇਕਰਜ਼ ਦੀ ਹੌਸਲਾ ਅਫਜ਼ਾਈ ਲਈ ਇਫਸਾ ਟੋਰਾਂਟੋ ਨੇ ਲਾਂਚ ਕੀਤਾ 75000 ਡਾਲਰ ਦਾ ਟੇਲੈਂਟ ਫੰਡ

April 07, 2021 01:15 AM

ਟੋਰਾਂਟੋ, 6 ਅਪਰੈਲ (ਪੋਸਟ ਬਿਊਰੋ) : ਕੈਨੇਡਾ ਵਿੱਚ ਸਾਊਥ ਏਸ਼ੀਅਨ ਸਿਨੇਮਾ ਦੀ ਆਵਾਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋ ਵੱਲੋਂ ਆਈਐਫਐਫਐਸਏ ਟੇਲੈਂਟ ਫੰਡ ਦੀ ਸੁ਼ਰੂਆਤ ਕੀਤੀ ਗਈ। ਇਹ ਫੰਡ ਸਾਊਥ ਏਸ਼ੀਅਨ ਕੈਨੇਡੀਅਨ ਫਿਲਮਮੇਕਰਜ਼ ਦੀ ਮਦਦ ਲਈ ਕਾਇਮ ਕੀਤੇ ਗਏ ਹਨ।
ਪਹਿਲੇ ਸਾਲ, ਸਾਊਥ ਏਸ਼ੀਅਨ ਕੈਨੇਡੀਅਨ ਤਜਰਬੇ ਦੇ ਆਧਾਰ ਉੱਤੇ ਬਣੀਆਂ 10 ਤੋਂ 15 ਮਿੰਟ ਦੀ ਲੈਂਥ ਵਾਲੀਆਂ 5 ਫਿਲਮਾਂ ਨੂੰ 75000 ਡਾਲਰ ਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ। ਸਾਊਥ ਏਸ਼ੀਅਨ ਟੇਲੈਂਟ ਤੇ ਸਿਨੇਮੈਟਿਕ ਆਰਟਸ ਦੇ ਵਿਕਾਸ, ਪ੍ਰਮੋਸ਼ਨ ਤੇ ਜਸ਼ਨਾਂ ਦੇ ਸਮਰਥਨ ਉੱਤੇ ਖਰਾ ਉਤਰਨ ਦੇ ਨਾਲ ਨਾਲ ਸਿਨੇਮਾ ਦੇ ਸਾਊਥ ਏਸ਼ੀਅਨ ਕੈਨੇਡੀਅਨ ਨੈਰੇਟਿਵ ਦੇ ਨਿਰਮਾਣ ਵਿੱਚ ਵੀ ਇਹ ਫੰਡ ਮਦਦ ਕਰਨਗੇ। ਇਸ ਦੇ ਨਾਲ ਹੀ ਇਨ੍ਹਾਂ ਫੰਡਾਂ ਦੀ ਵਰਤੋਂ ਫਿਲਮਮੇਕਰਜ਼ ਨੂੰ ਆਪਣੀਆਂ ਕਹਾਣੀਆਂ ਦੱਸਣ ਲਈ ਦਮਦਾਰ ਮੌਕਾ ਮਿਲੇਗਾ ਤੇ ਇਸ ਫੰਡ ਨਾਲ ਇਸ ਕੰਮ ਵਾਸਤੇ ਉਨ੍ਹਾਂ ਦੇ ਹੱਥ ਮਜ਼ਬੂਤ ਹੋਣਗੇ।
ਮਸ਼ਹੂਰ ਕੌਮਾਂਤਰੀ ਤੇ ਕੈਨੇਡੀਅਨ ਫਿਲਮਮੇਕਰਜ਼ ਜੇਤੂਆਂ ਦੀ ਚੋਣ ਕਰਨ ਤੇ ਉਨ੍ਹਾਂ ਨੂੰ ਅੱਗੇ ਸੇਧ ਦੇਣ ਵਿੱਚ ਮਦਦ ਕਰਨਗੇ। ਜਿਊਰੀ ਦੇ ਪੱਖ ਉੱਤੇ ਟਿਫ ਐਵਾਰਡ ਜੇਤੂ ਡਾਇਰੈਕਟਰ ਅਨੂਪ ਸਿੰਘ ਨੇ ਆਖਿਆ ਕਿ ਇਫਸਾ ਟੇਲੈਂਟ ਫੰਡ ਲਈ ਜਿਊਰੀ ਮੈਂਬਰ ਚੁਣਿਆ ਜਾਣਾ ਬਹੁਤ ਹੀ ਮਾਣ ਵਾਲੀ ਤੇ ਜਿੰ਼ਮੇਵਾਰੀ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਨਵੇਂ ਤੇ ਨੌਜਵਾਨ ਫਿਲਮਮੇਕਰਜ਼ ਦੀ ਹੌਸਲਾ ਅਫਜ਼ਾਈ ਕਰਨਾ, ਉਨ੍ਹਾਂ ਨੂੰ ਤਰਾਸ਼ਣਾ ਤੇ ਦੁਨੀਆ ਸਾਹਮਣੇ ਪੇਸ਼ ਕਰਨਾ ਵੀ ਇਸ ਮੁਹਿੰਮ ਦਾ ਹਿੱਸਾ ਹੈ। ਇਫਸਾ ਟੋਰਾਂਟੋ ਦੇ ਪ੍ਰੈਜ਼ੀਡੈਂਟ ਸੰਨੀ ਗਿੱਲ ਨੇ ਆਖਿਆ ਕਿ ਪਿਛਲੇ 120 ਸਾਲਾਂ ਤੋਂ ਕੈਨੇਡੀਅਨ ਕਹਾਣੀ ਦਾ ਹਿੱਸਾ ਰਹੇ ਸਾਊਥ ਏਸ਼ੀਅਨਜ਼ ਨੂੰ ਸਿਨੇਮਾ ਦੇ ਖੇਤਰ ਵਿੱਚ ਘੱਟ ਨੁਮਾਇੰਦਗੀ ਮਿਲੀ ਹੈ। ਇਸ ਦੇ ਬਾਵਜੂਦ ਉਹ ਕੈਨੇਡਾ ਵਿੱਚ ਨਜ਼ਰ ਆਉਣ ਵਾਲਾ ਸੱਭ ਤੋਂ ਵੱਡਾ ਤੇ ਜਾਹਿਰਾ ਮਾਇਨੌਰਿਟੀ ਗਰੁੱਪ ਹਨ।
ਇਫਸਾ ਦਾ ਮੰਨਣਾ ਹੈ ਕਿ ਸਾਊਥ ਏਸ਼ੀਅਨ ਕੈਨੇਡੀਅਨਾਂ ਨੂੰ ਸਾਹਮਣੇ ਲਿਆਉਣ ਤੇ ਉਨ੍ਹਾਂ ਨੂੰ ਆਪਣੀਆਂ ਕਹਾਣੀਆਂ ਤੇ ਤਜਰਬੇ ਦੱਸਣ ਲਈ ਮੰਚ ਮੁਹੱਈਆ ਕਰਵਾਉਣ ਦਾ ਇਹ ਸਹੀ ਸਮਾਂ ਹੈ। ਟੈਲੀਫਿਲਮ ਕੈਨੇਡਾ ਤੇ ਹੋਰ ਪ੍ਰਾਈਵੇਟ ਭਾਈਵਾਲਾਂ ਦੇ ਸਹਿਯੋਗ ਨਾਲ ਇਹ ਫੰਡ ਫਿਲਮਮੇਕਰਜ਼ ਨੂੰ ਸਰੋਤ ਮੁਹੱਈਆ ਕਰਵਾਕੇ ਆਰਥਿਕ ਅੜਿੱਕੇ ਤੋੜਨਾ ਚਾਹੁੰਦਾ ਹੈ ਤਾਂ ਕਿ ਉਹ ਆਪਣੇ ਸਿਰਜਣਾਤਮਕ ਨਜ਼ਰੀਏ ਨੂੰ ਰੂਪ ਬਖ਼ਸ਼ ਸਕਣ।
 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੇਡ ਸਿੱਕ ਡੇਅਜ਼ ਪ੍ਰੋਗਰਾਮ ਵਿੱਚ ਸੁਧਾਰ ਬਾਬਤ ਜਲਦ ਐਲਾਨ ਕਰੇਗੀ ਫੋਰਡ ਸਰਕਾਰ
ਸਟਾਫ ਮੈਂਬਰ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਆਈਸੋਲੇਟ ਕਰ ਰਹੇ ਹਨ ਫੋਰਡ
ਪਿੱਕਰਿੰਗ ਤੇ ਐਜੈਕਸ ਵਿੱਚ ਹੁਣ 18 ਪਲੱਸ ਲੋਕਾਂ ਦੀ ਵੀ ਹੋ ਸਕੇਗੀ ਵੈਕਸੀਨੇਸ਼ਨ
ਟੋਰਾਂਟੋ ਤੇ ਪੀਲ ਵਿੱਚ ਅਸੈਂਸ਼ੀਅਲ ਕੰਮ ਵਾਲੀਆਂ ਥਾਂਵਾਂ ਲਈ ਨਵੇਂ ਮਾਪਦੰਡ ਲਾਗੂ ਕਰਨ ਦਾ ਐਲਾਨ
ਓਨਟਾਰੀਓ ਦੀਆਂ ਕਈ ਫਾਰਮੇਸੀਜ਼ 24/7 ਕਰਨਗੀਆਂ ਟੀਕਾਕਰਣ
ਇੰਟਰਨੈਸ਼ਨਲ ਡਰੱਗ ਸਮਗਲਿੰਗ ਨੈੱਟਵਰਕ ਦਾ ਪਰਦਾਫਾਸ਼, 25 ਤੋਂ ਵੱਧ ਚਾਰਜ
ਯੌਰਕ ਵਿੱਚ ਹੌਟ ਸਪੌਟਸ ਉੱਤੇ 35 ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਲੱਗ ਸਕੇਗੀ ਕੋਵਿਡ-19 ਵੈਕਸੀਨ
ਬਜਟ ਵਿੱਚ ਸਾਰੇ ਪੱਖਾਂ ਦਾ ਰੱਖਿਆ ਗਿਆ ਹੈ ਧਿਆਨ : ਰੂਬੀ ਸਹੋਤਾ
ਇਨਕਮ ਟੈਕਸ ਭਰਨ ਵਿੱਚ ਦੇਰੀ ਕਾਰਨ ਕੋਵਿਡ-19 ਵਿੱਤੀ ਮਦਦ ਹਾਸਲ ਕਰਨ ਵਿੱਚ ਪੈ ਸਕਦਾ ਹੈ ਅੜਿੱਕਾ : ਸੀ ਆਰ ਏ
ਵਾਅਨ ਵਿੱਚ ਛੇ ਵਿਅਕਤੀਆਂ ਨੂੰ ਲਾਇਆ ਗਿਆ ਸੇਲੀਨ ਦਾ ਟੀਕਾ