Welcome to Canadian Punjabi Post
Follow us on

22

April 2021
ਟੋਰਾਂਟੋ/ਜੀਟੀਏ

ਕੋਵਿਡ-19 ਕਾਰਨ ਅੱਜ ਤੋਂ ਬੰਦ ਰਹਿਣਗੇ ਟੋਰਾਂਟੋ ਦੇ 22 ਸਕੂਲ

April 06, 2021 05:58 PM

ਟੋਰਾਂਟੋ, 6 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਜਾਂਚ ਕਾਰਨ ਉਨ੍ਹਾਂ ਵੱਲੋਂ ਆਪਣੇ ਨੌਂ ਸਕੂਲ ਬੰਦ ਕੀਤੇ ਜਾ ਰਹੇ ਹਨ। ਇਹ ਫੈਸਲਾ ਮੰਗਲਵਾਰ ਤੋਂ ਹੀ ਪ੍ਰਭਾਵੀ ਹੋਵੇਗਾ।
ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਸੇਂਟ ਗ੍ਰੈਗਰੀ, ਜੇਮਜ਼ ਕੁਲਨਾਨ, ਬਲੈਸਡ ਟ੍ਰਿਨਿਟੀ, ਸੇਂਟ ਬ੍ਰਿਜਿਡ, ਸੇਂਟ ਪੈਟ੍ਰਿਕ, ਨੀਲ ਮੈਕਨੀਲ, ਆਲ ਸੇਂਟਸ, ਸਟੈਲਾ ਮੈਰਿਸ ਅਤੇ ਸੇਂਟ ਐਂਥਨੀ ਸਕੂਲਾਂ ਵਿੱਚ ਜਾਣ ਵਾਲੇ ਬੱਚੇ ਹੁਣ ਆਨਲਾਈਨ ਪੜ੍ਹਾਈ ਕਰਨਗੇ। ਟੀਪੀਐਚ ਦੀ ਸਲਾਹ ਉੱਤੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਵੀ ਆਪਣੇ 11 ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਆਖਿਆ ਗਿਆ ਹੈ ਕਿ ਮੰਗਲਵਾਰ 6 ਅਪਰੈਲ ਤੋਂ ਪ੍ਰਭਾਵੀ ਹੋਣ ਤੋਂ ਬਾਅਦ ਸਿਹਤ ਅਧਿਕਾਰੀਆਂ ਵੱਲੋਂ ਵਾਇਰਸ ਦੇ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ। ਅਜੇ ਤੱਕ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਕੋਵਿਡ-19 ਦੇ ਕਿੰਨੇ ਸ਼ੱਕੀ ਮਾਮਲੇ ਹਨ ਤੇ ਜੇ ਹਨ ਤਾਂ ਕੀ ਉਹ ਵਧੇਰੇ ਕੰਟੇਜੀਅਸ ਵੇਰੀਐਂਟਸ ਦੇ ਹਨ। ਜਿਹੜੇ ਵਿਦਿਆਰਥੀ ਨਿਜੀ ਤੌਰ ਉੱਤੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਲਈ ਜਾ ਰਹੇ ਸਨ ਹੁਣ ਉਹ ਆਨਲਾਈਨ ਲਰਨਿੰਗ ਹੀ ਕਰਨਗੇ।
ਟੋਰਾਂਟੋ ਪਬਲਿਕ ਹੈਲਥ (ਟੀ ਪੀ ਐਚ)ਵੱਲੋਂ ਕੋਵਿਡ-19 ਕਾਰਨ ਹੇਠ ਲਿਖੇ 22 ਸਕੂਲਾਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
 

Toronto Catholic District School Board

 • St. Gregory Catholic School
 • James Culnan Catholic School
 • Blessed Trinity Catholic School
 • St. Brigid Catholic School
 • St. Patrick Catholic School
 • Neil McNeil Catholic School
 • All Saints Catholic School
 • Stella Maris Catholic School
 • St. Anthony Catholic School

Toronto District School Board

 •  D.A. Morrison Middle School
 • Ellesmere Statton Public School
 • Lillian Public School
 • Donwood Park Public School
 • Danforth Collegiate and Technical Institute
 • East York Collegiate Institute
 • Charles E. Webster Public School
 • Etienne Brule Junior School
 • Grenoble Public School
 • Riverdale Collegiate Institute
 • Valley Park Middle School
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ ਉੱਘੇ ਡਾਕਟਰ ਨੇ ਗੈਰ ਜ਼ਰੂਰੀ ਸਰਜਰੀਜ਼ ਫੌਰਨ ਬੰਦ ਕਰਨ ਦੇ ਦਿੱਤੇ ਹੁਕਮ
ਪੇਡ ਸਿੱਕ ਡੇਅਜ਼ ਪ੍ਰੋਗਰਾਮ ਵਿੱਚ ਸੁਧਾਰ ਬਾਬਤ ਜਲਦ ਐਲਾਨ ਕਰੇਗੀ ਫੋਰਡ ਸਰਕਾਰ
ਸਟਾਫ ਮੈਂਬਰ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਆਈਸੋਲੇਟ ਕਰ ਰਹੇ ਹਨ ਫੋਰਡ
ਪਿੱਕਰਿੰਗ ਤੇ ਐਜੈਕਸ ਵਿੱਚ ਹੁਣ 18 ਪਲੱਸ ਲੋਕਾਂ ਦੀ ਵੀ ਹੋ ਸਕੇਗੀ ਵੈਕਸੀਨੇਸ਼ਨ
ਟੋਰਾਂਟੋ ਤੇ ਪੀਲ ਵਿੱਚ ਅਸੈਂਸ਼ੀਅਲ ਕੰਮ ਵਾਲੀਆਂ ਥਾਂਵਾਂ ਲਈ ਨਵੇਂ ਮਾਪਦੰਡ ਲਾਗੂ ਕਰਨ ਦਾ ਐਲਾਨ
ਓਨਟਾਰੀਓ ਦੀਆਂ ਕਈ ਫਾਰਮੇਸੀਜ਼ 24/7 ਕਰਨਗੀਆਂ ਟੀਕਾਕਰਣ
ਇੰਟਰਨੈਸ਼ਨਲ ਡਰੱਗ ਸਮਗਲਿੰਗ ਨੈੱਟਵਰਕ ਦਾ ਪਰਦਾਫਾਸ਼, 25 ਤੋਂ ਵੱਧ ਚਾਰਜ
ਯੌਰਕ ਵਿੱਚ ਹੌਟ ਸਪੌਟਸ ਉੱਤੇ 35 ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਲੱਗ ਸਕੇਗੀ ਕੋਵਿਡ-19 ਵੈਕਸੀਨ
ਬਜਟ ਵਿੱਚ ਸਾਰੇ ਪੱਖਾਂ ਦਾ ਰੱਖਿਆ ਗਿਆ ਹੈ ਧਿਆਨ : ਰੂਬੀ ਸਹੋਤਾ
ਇਨਕਮ ਟੈਕਸ ਭਰਨ ਵਿੱਚ ਦੇਰੀ ਕਾਰਨ ਕੋਵਿਡ-19 ਵਿੱਤੀ ਮਦਦ ਹਾਸਲ ਕਰਨ ਵਿੱਚ ਪੈ ਸਕਦਾ ਹੈ ਅੜਿੱਕਾ : ਸੀ ਆਰ ਏ