Welcome to Canadian Punjabi Post
Follow us on

22

April 2021
ਭਾਰਤ

ਰਾਫੇਲ ਜੰਗੀ ਜਹਾਜ਼ਾਂ ਦੇ ਸੌਦੇ ਵਿੱਚ ਭਾਰਤੀ ਵਿਚੋਲੇ ਨੂੰ 10 ਲੱਖ ਯੂਰੋ ਰਿਸ਼ਵਤ ਦੀ ਗੱਲ ਨਿਕਲੀ

April 06, 2021 09:34 AM

* ਮੋਦੀ ਸਰਕਾਰ ਦਾ ਵੱਡਾ ਫੌਜੀ ਸੌਦਾ ਸਵਾਲਾਂ ਦੇ ਘੇਰੇ ਵਿੱਚ


ਨਵੀਂ ਦਿੱਲੀ, 5 ਅਪਰੈਲ, (ਪੋਸਟ ਬਿਊਰੋ)- ਫਰਾਂਸ ਦੀ ਜੰਗੀ ਜਹਾਜ਼ ਰਾਫੇਲ ਬਣਾਉਣ ਵਾਲੀ ਕੰਪਨੀ ਦਸਾਲਟ (ਜਿਸ ਨੂੰ ਫਰਾਂਸ ਦੀ ਬੋਲੀ ਵਿੱਚ ‘ਦਸਾਅ’ ਕਿਹਾ ਜਾਂਦਾ ਹੈ) ਨੇ ਭਾਰਤ ਤੇ ਫ਼ਰਾਂਸ ਵਿਚਾਲੇ 36 ਜਹਾਜ਼ਾਂ ਦਾ ਸੌਦਾ ਹੋਣ ਦੇ ਤੁਰੰਤ ਬਾਅਦ ਭਾਰਤ ਵਿਚਲੇਵਿਚੋਲੇ ਨੂੰ ਇੱਕ ਮਿਲੀਅਨ ਯੂਰੋ ਦਿੱਤੇ ਸਨ।ਇਹ ਦੋਸ਼ ਫਰਾਂਸਦੇ ਮੀਡੀਆਪਾਰਟ ਨੇ ਫ਼ਰਾਂਸ ਦੀ ਭ੍ਰਿਸ਼ਟਾਚਾਰ-ਵਿਰੋਧੀ ਏਜੰਸੀ ਵੱਲੋਂ ਕੀਤੀ ਜਾਂਚ ਦੇ ਹਵਾਲੇ ਨਾਲ ਲਾਇਆ ਹੈ।
ਇਸ ਮੀਡੀਆ ਸਾਈਟ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਸ ਵਿਚੋਲੇ ਉੱਤੇ ਭਾਰਤ ਵਿੱਚ ਹੋਏਇੱਕ ਹੋਰ ਫੌਜੀ ਸੌਦੇ ਵਿੱਚ ਮਨੀ-ਲਾਂਡਰਿੰਗ ਕਰਨ ਦਾ ਦੋਸ਼ ਵੀ ਲੱਗਾ ਹੈ। ਦਸਾਅਕੰਪਨੀ ਨੇ ਇਸ ਬਾਰੇ ਕਿਹਾ ਕਿ ਇਸ ਪੈਸੇ ਦੀ ਵਰਤੋਂ ਰਾਫੇਲ ਜੈੱਟ ਜਹਾਜ਼ ਦੇ ਅਗਲੇ ਪੰਜਾਹ ਮਾਡਲ ਬਣਾਉਣ ਲਈ ਭੁਗਤਾਨ ਵਜੋਂ ਕੀਤੀ ਸੀ, ਪਰ ਇੰਸਪੈਕਟਰਾਂ ਨੂੰ ਇਸ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਕਿ ਏਦਾਂ ਦੇ ਕੋਈ ਮਾਡਲ ਬਣਾਏ ਸਨ। ਇਸ ਰਿਪੋਰਟ ਮੁਤਾਬਕ ਇਹ ਦੋਸ਼ ਸਭ ਤੋਂ ਪਹਿਲਾਂ ਫਰਾਂਸ ਦੀ ਭ੍ਰਿਸ਼ਟਾਚਾਰ-ਵਿਰੋਧੀ ਏਜੰਸੀ ਏਜੈਂਸੇ ਫਰਾਂਕਾਇਸ ਐਂਟੀਕੁਰੱਪਸ਼ਨ (ਏ ਐੱਫ ਏ) ਨੇ ਨੰਗਾ ਕੀਤਾ ਸੀ, ਜਦੋਂ ਉਨ੍ਹਾਂ ਦਸਾਅ ਦਾ ਆਡਿਟ ਕੀਤਾ ਸੀ। ਇਸ ਮੀਡੀਆ ਰਿਪੋਰਟ ਮੁਤਾਬਕ ਜਦੋਂ ਜਾਂਚ ਏਜੰਸੀ ਨੇ 2017 ਦੇ ਖਾਤਿਆਂ ਦੀ ਜਾਂਚ ਕੀਤੀ ਤਾਂ ਇਸ ਦੇ ਇੰਸਪੈਕਟਰਾਂ ਨੂੰ ਕੁਝ ਲੈਣ-ਦੇਣ ਚੁਭਿਆ ਅਤੇ ਜਦੋਂ ਉਨ੍ਹਾਂ ਨੇ ਖ਼ਰਚ ਆਈਟਮ ਦੇ ਰਿਕਾਰਡ ਵਿੱਚ 5,08,925 ਯੂਰੋ ਦਰਜ ਵੇਖੇ ਤਾਂ ਇਸ ਦੇ ਅੱਗੇ ‘ਕਲਾਈਂਟ ਨੂੰ ਤੋਹਫਾ’ ਦਰਜ ਸੀ। ਫਰਾਂਸੀਸੀ ਜਾਂਚ ਕਰਤਿਆਂ ਨੂੰ ਸੁਸ਼ੇਨ ਗੁਪਤਾ ਵੱਲੋਂਚਲਾਈ ਜਾਂਦੀ ਭਾਰਤੀ ਕੰਪਨੀ ਡੈਫਸਿਸ ਸਾਲਿਊਸ਼ਨਜ਼ ਨੇ ਇੱਕ ਇਨਵਾਇਸ ਪੇਸ਼ ਕੀਤੀ, ਜਿਸ ਦੇ ਖਿਲਾਫ ਹੈਲੀਕਾਪਟਰਾਂ ਦੀ ਖਰੀਦ ਨਾਲ ਜੁੜੇ ਹੋਏ ਅਗਸਤਾ ਵੈਸਟਲੈਂਡ ਹੈਲੀਕਾਪਟਰ ਕੇਸ ਵਿੱਚ ਸੀ ਬੀ ਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਜਾਂਚ ਕਰ ਰਹੀ ਹੈ।
ਡੈਫਸਿਸ ਸਾਲਿਊਸ਼ਨਜ਼ ਭਾਰਤ ਵਿੱਚ ਦਸਾਅ ਦੇ ਸਬ-ਕਾਂਟਰੈਕਟਰਾਂ ਵਿੱਚੋਂ ਇੱਕ ਕੰਪਨੀ ਹੈ ਅਤੇ ਸੁਸ਼ੇਨ ਗੁਪਤਾ ਨੂੰ ਹੈਲੀਕਾਪਟਰ ਸੌਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਸ ਦੀ ਫਿਰ ਜ਼ਮਾਨਤ ਹੋ ਗਈ ਸੀ।ਮੀਡੀਆਪਾਰਟ ਨੂੰ ਮਿਲੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇਸ ਰਿਪੋਰਟ ਮੁਤਾਬਕ ਦਸਾਅ ਕੰਪਨੀ ਨੇ 30 ਮਾਰਚ 2017 ਨੂੰ ਡੈਫਸਿਸ ਸਾਲਿਊਸ਼ਨਸ ਵੱਲੋਂ ਜਾਰੀ ਇਨਵਾਇਸ ਦੇ ਕੇ ‘ਆਮ ਨਾਲੋਂ ਵੱਡਾ ਤੋਹਫ਼ਾ’ ਜਾਇਜ਼ ਠਹਿਰਾਉਣ ਦੀ ਕੋਸਿ਼ਸ਼ ਕੀਤੀਹੈ ਤੇ ਇਸ ਇਨਵਾਇਸ ਤੋਂ ਇੰਜ ਲੱਗਦਾ ਹੈ ਕਿ ਡੈਫਸਿਸ ਸਾਲਿਊਸ਼ਨਸ ਨੂੰ 10,17,850 ਯੂਰੋ ਦੇ ਇੱਕ ਆਰਡਰ ਦਾ 50 ਫ਼ੀਸਦੀ ਰਿਸ਼ਵਤ ਵਜੋਂ ਦਿੱਤਾ ਗਿਆ ਸੀ, ਜੋ ਰਾਫੇਲ ਜੈੱਟ ਜਹਾਜ਼ ਦੇ 50 ਡੰਮੀ ਮਾਡਲ ਬਣਾਉਣ ਲਈ ਦਿੱਤਾਦੱਸਿਆ ਗਿਆ ਸੀ ਅਤੇ ਹਰ ਮਾਡਲ ਦੀ ਕੀਮਤ 20,000 ਯੂਰੋ ਤੋਂ ਵੱਧ ਰੱਖੀ ਗਈ ਸੀ।

 

Have something to say? Post your comment
ਹੋਰ ਭਾਰਤ ਖ਼ਬਰਾਂ
ਮੰਗਲ ਉੱਤੇ ਹੈਲੀਕਾਪਟਰ ਉਡਾਣ ਵਿੱਚ ਭਾਰਤ ਮੂਲ ਦੇ ਵਿਗਿਆਨੀ ਦੀ ਅਹਿਮ ਭੂਮਿਕਾ
ਮੁਖਤਾਰ ਅੰਸਾਰੀ ਨਾਲ ਜੁੜੇ ‘ਐਂਬੂਲੈਂਸ ਕਾਂਡ’ ਵਿੱਚ ਮਊ ਦੀ ਭਾਜਪਾ ਆਗੂ ਡਾ. ਅਲਕਾ ਸਣੇ ਦੋ ਗ਼੍ਰਿਫ਼ਤਾਰ
ਭਾਰਤ ਵਿੱਚ ਅੰਤਮ ਸੰਸਕਾਰ ਵੀ ਕਾਰੋਬਾਰ ਬਣ ਗਿਆ
ਕੋਰੋਨਾ ਵਾਇਰਸ ਨੂੰ ਛਾਨਣ ਵਾਲੇ ਤੇ ਧੁੱਪ ਨਾਲ ਖੁਦ ਧੋਤੇ ਜਾਣ ਵਾਲੇ ਮਾਸਕ ਬਣਨਗੇ
ਕੋਰੋਨਾ ਵਿਰੁੱਧ ਜੰਗ: ਰੱਖਿਆ ਮੰਤਰੀ ਨੇ ਰੱਖਿਆ ਸੰਗਠਨਾਂ ਤੇ ਛਾਉਣੀ ਬੋਰਡਾਂ ਨੂੰ ਵੀ ਮੈਦਾਨ ਵਿੱਚ ਉਤਾਰਿਆ
ਸੁਸ਼ਾਂਤ ਰਾਜਪੂਤ ਬਾਰੇ ਫਿਲਮਾਂ ਬਣਾਉਣ ਵਾਲਿਆਂ ਨੂੰ ਹਾਈ ਕੋਰਟ ਦਾ ਨੋਟਿਸ
ਭਾਰਤ ਵਿੱਚ ਲੱਖਾਂ ਵੈਕਸੀਨ ਖੁਰਾਕਾਂ ਬਰਬਾਦ ਹੋਣ ਦਾ ਭੇਦ ਖ਼ੁੱਲ੍ਹਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦੇਸ਼ ਬਚਾਉਣਾ ਹੈ ਤਾਂ ਰਾਜ ਸਰਕਾਰਾਂ ਲਾਕਡਾਊਨ ਨੂੰ ਆਖ਼ਰੀ ਬਦਲ ਵਜੋਂ ਵਰਤਣ
ਰੈਮਡੇਸਿਵਿਰ ਦਾ ਬੱਦੀ ਤੋਂ ਕਨੈਕਸ਼ਨ: ਪੁਲਸ ਨੇ ਰਿਕਾਰਡ ਦੇਖਿਆ
ਸਮੁੰਦਰੀ ਫੌਜ ਨੇ ਮੱਛੀਆਂ ਫੜਨ ਵਾਲੇ ਜਹਾਜ਼ ਵਿੱਚੋਂ 3000 ਕਰੋੜ ਦੀ ਡਰੱਗ ਫੜੀ