Welcome to Canadian Punjabi Post
Follow us on

22

April 2021
ਪੰਜਾਬ

ਸੁਖਬੀਰ ਬਾਦਲ ਉੱਤੇ ਅਕਾਲੀ ਦਲ ਤੇ ਸਿੱਖ ਧਰਮ ਦੋਵਾਂ ਨੂੰ ਕਲੰਕਤ ਕਰਨ ਦਾ ਦੋਸ਼ ਲੱਗਾ

April 06, 2021 09:33 AM

* ਤੰਬਾਕੂ ਕੰਪਨੀ ਤੋਂ ਅਕਾਲੀ ਦਲ ਲਈ ਫੰਡ ਲੈਣ ਦੀ ਗੱਲ ਜ਼ਾਹਰ


ਚੰਡੀਗੜ੍ਹ, 5 ਅਪਰੈਲ, (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਆਮ ਆਦਮੀ ਪਾਰਟੀ ਨੇ ਸ਼ਰਾਬ ਅਤੇ ਸਿਗਰਟ ਬਣਾਉਣ ਵਾਲੀ ਕੰਪਨੀ ਤੋਂ ਪਾਰਟੀ ਫੰਡ ਲੈਣ ਦਾ ਦੋਸ਼ ਲਾਇਆ ਹੈ।
ਅੱਜ ਸੋਮਵਾਰ ਇਸ ਪਾਰਟੀ ਦੇਪੰਜਾਬ ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਵਿੱਚ ਆਮ ਆਦਮੀ ਪਾਰਟੀ ਦੇਆਗੂ ਮਾਨਵਿੰਦਰ ਸਿੰਘ ਗਿਆਸਪੁਰਾ ਤੇ ਦਿਨੇਸ਼ ਚੱਢਾ ਨੇ ਸੁਖਬੀਰ ਸਿੰਘ ਬਾਦਲ ਉੱਤੇ ਦੋਸ਼ ਲਾਇਆ ਕਿ ‘ਅਕਾਲੀ ਦਲ ਦੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਨਸ਼ਾ ਕਰਦੇ ਲੋਕਾਂ ਨੂੰ ਪਾਰਟੀ ਮੈਂਬਰ ਵੀ ਨਹੀਂ ਬਣਾਇਆ ਜਾ ਸਕਦਾ, ਪਰ ਸੁਖਬੀਰ ਸਿੰਘ ਬਾਦਲ ਨੇ ਨਸ਼ੇ ਦਾ ਵਪਾਰ ਕਰਦੇ ਲੋਕਾਂ ਤੋਂ ਪਾਰਟੀ ਫੰਡ ਦੇ ਪੈਸੇ ਲਏ ਹਨ। ਸੁਖਬੀਰ ਸਿੰਘ ਬਾਦਲ ਨੇ ਸਿਗਰਟਾਂ ਬਣਾਉਣ ਵਾਲੀ ਕੰਪਨੀ ਆਈਟੀ ਸੀ ਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਰਾਜਸਥਾਨ ਲੀਕਰ ਲਿਮਿਟਿਡ ਤੋਂ ਪਾਰਟੀ ਫ਼ੰਡ ਵਾਸਤੇਲੱਖਾਂ ਰੁਪਏ ਲਏ ਹਨ ਤੇ ਇਸ ਤਰ੍ਹਾਂ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਦੂਸ਼ਿਤ ਕਰ ਦਿੱਤਾ ਅਤੇ ਪਾਰਟੀ ਦੀ ਮਰਿਆਦਾ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਦੋਵਾਂ ਆਗੂਆਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਥਾਪਨਾ ਹੋਈ ਤਾਂ ਕਿਹਾ ਗਿਆ ਸੀ ਕਿ ਪਾਰਟੀ ਵਿੱਚ ਸ਼ਰਾਬ ਅਤੇ ਹੋਰ ਤਰ੍ਹਾਂ ਦੇ ਨਸ਼ੇ ਕਰਨ ਵਾਲੇ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਤੇ ਹੋਰ ਮੋਢੀ ਮੈਂਬਰਾਂ ਨੇ ਬਹੁਤ ਹੀ ਮਿਹਨਤ ਅਤੇ ਸੰਘਰਸ਼ ਕਰ ਕੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੇ ਕਦੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਸੀ ਕੀਤਾ, ਪਰ ਬਾਦਲ ਪਰਿਵਾਰ ਨੇ ਅਕਾਲੀ ਦਲ ਉੱਤੇ ਕਬਜ਼ਾ ਕਰ ਕੇ ਪਾਰਟੀ ਦੇ ਸਾਰੇ ਅਸੂਲਾਂ ਨੂੰ ਦਫ਼ਨ ਕਰ ਦਿੱਤਾ ਹੈ।
ਇਸ ਬਾਰੇ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਦੇ ਦਸਤਾਵੇਜ਼ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇਆਗੂਆਂ ਨੇ ਕਿਹਾ ਕਿ ਜਿਸ ਪਾਰਟੀ ਦਾ ਸੰਵਿਧਾਨ ਕਹਿੰਦਾ ਹੈ ਕਿ ਨਸ਼ੇ ਕਰਨ ਵਾਲੇ ਲੋਕ ਪਾਰਟੀ ਮੈਂਬਰ ਵੀ ਨਹੀਂ ਬਣਾਏ ਜਾਣਗੇ, ਉਸ ਦੇ ਪ੍ਰਧਾਨ ਨੇ ਸਿਗਰਟ ਬਣਾਉਂਦੀ ਕੰਪਨੀ, ਜੋ ਕਰੋੜਾਂ ਲੋਕਾਂ ਨੂੰ ਨਸ਼ੇ ਦਾ ਸ਼ਿਕਾਰ ਬਣਾਉਂਦੀ ਹੈ, ਤੋਂ 28 ਮਾਰਚ 2019 ਨੂੰ ਚੰਦੇ ਵਿੱਚ 15 ਲੱਖ ਰੁਪਏ ਲਏ ਤੇ ਸ਼ਰਾਬ ਬਣਾਉਂਦੀ ਰਾਜਸਥਾਨ ਲੀਕਰ ਲਿਮਿਟਿਡ ਤੋਂ 10 ਮਈ 2019 ਨੂੰ 25 ਲੱਖ ਰੁਪਏ ਲਏ ਸਨ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਅਕਾਲੀ ਦਲ ਦਾ ਅਕਸ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਨੇ ਪੂਰੀ ਤਰ੍ਹਾਂ ਬਰਬਾਦ ਅਤੇ ਦਾਗ਼ਦਾਰ ਕਰ ਦਿੱਤਾ ਹੈ, ਇਸ ਲਈ ਅੱਜ ਤੋਂ ਅਕਾਲੀ ਦਲ ਨੂੰ ਸਿਰਫ ‘ਬਾਦਲ ਦਲ’ ਕਿਹਾ ਜਾਵੇ। ਉਨ੍ਹਾਂ ਦੱਸਿਆ ਕਿ 2018 ਵਿੱਚ ਅਕਾਲੀ ਦਲ ਨੂੰ ਮਿਲੇ ਕੁੱਲ ਪੌਣੇ ਦੋ ਕਰੋੜ ਰੁਪਏ ਵਿੱਚੋਂ 1 ਕਰੋੜ ਤੀਹ ਲੱਖ ਰੁਪਏ (ਲਗਭਗ 75 ਫ਼ੀਸਦੀ) ਬਾਦਲ ਪਰਿਵਾਰ ਦੀਆਂ ਕੰਪਨੀਆਂ ਨੇ ਦਿੱਤੇ ਤੇ 2017 ਵਿੱਚ ਲਗਭਗ 76 ਫ਼ੀਸਦੀ ਪੈਸਾ ਬਾਦਲ ਪਰਿਵਾਰ ਦੀਆਂ ਕੰਪਨੀਆਂ ਨੇ ਦਿੱਤਾ ਸੀ। ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ‘ਬਾਦਲ ਪ੍ਰਾਈਵੇਟ ਲਿਮਿਟਿਡ ਬਣਾ ਦਿੱਤਾ ਅਤੇ ਇਹ ਪਾਰਟੀ ਬਾਦਲ ਪਰਵਾਰ ਦੇ ਵਪਾਰ ਦਾ ਸਾਧਨ ਬਣ ਗਈ ਹੈ, ਜਿਸ ਦੇ ਮੀਡੀਆ ਤੋਂ ਟਰਾਂਸਪੋਰਟ ਤੱਕ ਹਰ ਕੰਮਵਿੱਚ ਸੁਖਬੀਰ ਸਿੰਘ ਬਾਦਲ ਦਾ ਪੈਸਾ ਲੱਗਾ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨਸ਼ੀਲੇ ਪਦਾਰਥ ਬਣਾਉਣ ਵਾਲੀ ਕੰਪਨੀਆਂ ਤੋਂ ਪਾਰਟੀ ਫ਼ੰਡ ਲਈ ਪੈਸਾ ਲੈਂਦਾ ਤੇ ਦੂਸਰੇ ਪਾਸੇ ਆਪਣੀ ਧੀ ਦਾ ਕਤਲ ਕਰਨ ਵਾਲੀ ਔਰਤਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਾ ਦਿੱਤੀ ਹੈ। ਇੰਜ ਕਰਕੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ, ਸਿੱਖ ਧਰਮ ਤੇ ਪੰਜਾਬ ਤਿੰਨਾਂ ਨੂੰ ਕਲੰਕਤ ਕਰ ਦਿੱਤਾ ਹੈ। ਇਨ੍ਹਾਂਆਗੂਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਇਸ ਕਲੰਕਤ ਕੰਮ ਲਈ ਸੁਖਬੀਰ ਸਿੰਘ ਬਾਦਲ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਬਾਦਲ ਪਰਿਵਾਰ ਦਾ ਬਾਈਕਾਟ ਕੀਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਸੁਖਬੀਰ ਸਿੰਘ ਅਤੇ ਬਾਦਲ ਪਰਿਵਾਰ ਦੇ ਬਾਈਕਾਟ ਦੀ ਅਪੀਲ ਕੀਤੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਨੇਡਾ ਜਾਣ ਵਾਸਤੇ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਯਾਤਰੀਆਂ ਵੱਲੋਂ ਹੰਗਾਮਾ
ਕੈਪਟਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ 2.14 ਲੱਖ ਹੋਰ ਸਮਾਰਟ ਫੋਨ ਵੰਡਣ ਦਾ ਐਲਾਨ
ਕੋਟਕਪੂਰਾ ਗੋਲ਼ੀਕਾਂਡ ਦਾ ਮੁੱਖ ਗਵਾਹ ਅਜੀਤ ਸਿੰਘ ਪੰਜਾਬ ਸਰਕਾਰ ਉੱਤੇ ਭੜਕਿਆ
ਫੂਲਕਾ ਨੇ ਕੁੰਵਰ ਦੇ ਦੋਸ਼ ਨਕਾਰ ਕੇ ਕਿਹਾ: ਕੇਸ ਲੜਨ ਦੀ ਗੱਲ ਉੱਤੇ ਅੱਜ ਵੀ ਕਾਇਮ ਹਾਂ
ਕੁੰਵਰ ਵਿਜੇ ਪ੍ਰਤਾਪ ਦਾ ਸਿੱਧਾ ਦੋਸ਼ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਐਡਵੋਕੇਟ ਜਨਰਲ ਇਕ ਵਾਰੀ ਵੀ ਅਦਾਲਤ ਪੇਸ਼ ਨਹੀਂ ਹੋਇਆ
75 ਸਾਲਾਂ ਤੋਂ ਪੈਨਸ਼ਨ ਲੈ ਰਹੀ 122 ਸਾਲਾ ਬਜ਼ੁਰਗ ਔਰਤ ਦੀ ਮੌਤ
ਅਧਿਆਪਕਾ ਦੇ ਪਤੀ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਰਾਏਪੁਰ ਦਾ ਨਿਗਮ ਕਮਿਸ਼ਨਰ ਨੂੰ ਲੀਗਲ ਨੋਟਿਸ
ਲਾਕਡਾਊਨ ਦੇ ਡਰ ਕਾਰਨ ਪਰਵਾਸੀ ਮਜ਼ਦੂਰ ਫਿਰ ਘਰਾਂ ਨੂੰ ਪਰਤਣ ਲੱਗੇ
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲਈ