* ਪੰਜਾਬ ਵਿੱਚ ਇਕੋ ਦਿਨਕੋਰੋਨਾ ਨਾਲ ਸਭ ਤੋਂ ਵੱਧ 72 ਮੌਤਾਂ
ਨਵੀਂ ਦਿੱਲੀ, 5 ਅਪਰੈਲ, (ਪੋਸਟ ਬਿਊਰੋ)- ਭਾਰਤਵਿੱਚ ਕੋਵਿਡ-19 ਦੀ ਦੂਸਰੀ ਲਹਿਰ ਬਹੁਤ ਖ਼ਤਰਨਾਕ ਰੂਪਵਿੱਚ ਆ ਰਹੀ ਜਾਪਦੀ ਹੈ। ਹਰ ਰੋਜ਼ ਪਿਛਲੇ ਸਾਰੇ ਰਿਕਾਰਡ ਟੁੱਟ ਰਹੇ ਹਨ। ਸੋਮਵਾਰ ਦੇ ਅੰਕੜਿਆਂ ਮੁਤਾਬਕ ਭਾਰਤਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 1,03,558 ਨਵੇਂ ਕੇਸ ਮਿਲੇ ਸਨ।
ਇਸ ਬਾਰੇਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਸੋਮਵਾਰ ਸਵੇਰੇ ਤੱਕ ਮਿਲੇ ਇਕ ਲੱਖ ਤੋਂ ਵੱਧਕੋਰੋਨਾ ਦੇ ਕੇਸਾਂਵਿੱਚ 81 ਫੀਸਦੀ ਕੇਸ ਸਿਰਫ਼ 8 ਰਾਜਾਂ, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਤਮਿਲ ਨਾਡੂ, ੱਮਧ ਪ੍ਰਦੇਸ਼ ਤੇ ਪੰਜਾਬਤੋਂ ਹਨ। ਲਗਪਗ 18.10 ਫੀਸਦੀ ਕੇਸ ਦੇਸ਼ਵਿੱਚਇਨ੍ਹਾਂ 8 ਰਾਜਾਂ ਦੇ ਬਾਹਰ ਦੇ ਹਨ। ਮਹਾਰਾਸ਼ਟਰਵਿੱਚ ਸਭ ਤੋਂ ਵੱਧ 57,074 ਨਵੇਂ ਕੇਸਮਿਲੇ ਹਨ। ਇਸ ਪਿੱਛੋਂ 5,250 ਨਵੇਂ ਕੇਸਾਂ ਨਾਲ ਛੱਤੀਸਗੜ੍ਹ ਦੂਸਰੇ ਨੰਬਰ ਰਿਹਾ ਅਤੇ ਕਰਨਾਟਕਵਿੱਚ 4,553 ਨਵੇਂ ਕੇਸਮਿਲੇ ਹਨ।
ਪੰਜਾਬਵਿੱਚ ਕੋਰੋਨਾ ਨਾਲ ਮੌਤਾਂ ਵਿੱਚ ਫਿਰ ਉਛਾਲ ਆਇਆ ਤੇ 24 ਘੰਟਿਆਂਵਿੱਚ 72 ਲੋਕਾਂ ਦੀ ਮੌਤ ਹੋ ਗਈ ਹੈ। ਇਸ ਰਾਜਵਿੱਚ ਕੋਰੋਨਾ ਨਾਲ ਅੱਜ ਤੱਕ 7155 ਲੋਕਾਂ ਦੀ ਮੌਤ ਹੋ ਚੁਕੀ ਹੈ। ਅੱਜ 2714 ਨਵੇਂ ਕੇਸਮਿਲਣ ਨਾਲ ਐਕਟਿਵਕੇਸਾਂ ਦੀ ਗਿਣਤੀ ਵਧ ਕੇ 25419 ਹੋ ਗਈ ਹੈ, ਜਿਨ੍ਹਾਂਵਿੱਚੋਂ 367 ਆਕਸੀਜਨ ਤੇ 26 ਵੈਂਟੀਲੇਟਰ ਆਸਰੇ ਹਨ। ਸੋਮਵਾਰ ਸਭ ਤੋਂ ਵੱਧ 11 ਮੌਤਾਂ ਹੁਸ਼ਿਆਰਪੁਰਹੋਈਆਂ। ਗੁਰਦਾਸਪੁਰ ਤੇ ਲੁਧਿਆਣੇਵਿੱਚ ਅੱਠ-ਅੱਠ, ਜਲੰਧਰ ਤੇ ਕਪੂਰਥਲਾਸੱਤ-ਸੱਤ, ਨਵਾਂਸ਼ਹਿਰਛੇ, ਅੰਮ੍ਰਿਤਸਰ ਤੇ ਮੋਹਾਲੀਪੰਜ-ਪੰਜ, ਪਟਿਆਲਾ ਤੇ ਫਿਰੋਜ਼ਪੁਰਚਾਰ-ਚਾਰ, ਫ਼ਤਹਿਗੜ੍ਹ ਸਾਹਿਬ ਦੋ ਤੇ ਬਰਨਾਲਾ, ਮੁਕਤਸਰ, ਪਠਾਨਕੋਟ, ਸੰਗਰੂਰ ਤੇ ਤਰਨਤਾਰਨਵਿੱਚ ਇਕ-ਇਕ ਮੌਤ ਹੋਈ।