Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਸਿੱਖ ਹੈਰੀਟੇਜ ਮੰਥ ਦੌਰਾਨ ਚਲਾਈ ਜਾਵੇਗੀ ਫੂਡ ਡਰਾਈਵ ਤੇ ਕੱਢੀ ਜਾਵੇਗੀ ਮੋਟਰਸਾਈਕਲ ਰਾਈਡ

April 06, 2021 07:50 AM

ਓਨਟਾਰੀਓ, 5 ਅਪਰੈਲ (ਪੋਸਟ ਬਿਊਰੋ) : 322ਵੇਂ ਸਾਲਾਨਾ ਖਾਲਸਾ ਡੇਅ ਦੇ ਜਸ਼ਨਾਂ ਤੇ ਸਿੱਖ ਹੈਰੀਟੇਜ ਮੰਥ ਦੇ ਜਸ਼ਨ ਮਨਾਉਣ ਲਈ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਅਤੇ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ ਜੀਟੀਏ ਵਿੱਚ ਵੱਖ ਵੱਖ ਫੂਡ ਬੈਂਕਸ ਦੀ ਮਦਦ ਲਈ ਰਾਈਡ ਤੇ ਫੂਡ ਡਰਾਈਵ ਆਯੋਜਿਤ ਕੀਤੀ ਗਈ ਹੈ।
ਮਹਾਂਮਾਰੀ ਕਾਰਨ ਲਗਾਤਾਰ ਦੂਜੇ ਸਾਲ ਨਗਰ ਕੀਰਤਨ ਨੂੰ ਰੱਦ ਕਰਨਾ ਪਿਆ ਅਤੇ ਇਸੇ ਲਈ ਸਾਡੇ ਵੱਲੋਂ ਕੀਤੇ ਜਾਣ ਵਾਲੇ ਚੰਗੇ ਕੰਮ ਪੂਰੇ ਨਹੀਂ ਹੋ ਸਕੇ ਜਿਵੇਂ ਕਿ ਸਾਲਾਨਾ ਫੂਡ ਡਰਾਈਵ ਆਦਿ ਨਹੀਂ ਚਲਾਈ ਜਾ ਸਕੀ। ਇਸ ਲਈ ਅਸੀਂ ਚੰਗੇ ਕਮਿਊਨਿਟੀ ਭਾਈਵਾਲਾਂ ਵਜੋਂ ਅਸੀਂ ਫੂਡ ਬੈਂਕਸ ਲਈ ਫੂਡ ਇੱਕਠਾ ਕਰਕੇ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ ਤਾਂ ਕਿ ਸਿੱਖ ਕੈਲੰਡਰ ਦੇ ਅਹਿਮ ਦਿਨ ਦੀ ਸ਼ੁਰੂਆਤ ਹੋ ਸਕੇ।ਇਹ ਡਰਾਈਵ ਪੂਰਾ ਅਪਰੈਲ ਮਹੀਨਾ ਜਾਰੀ ਰਹੇਗੀ।
ਮਹਾਂਮਾਰੀ ਦੌਰਾਨ ਸਾਰਿਆਂ ਨੂੰ ਹੀ ਮੁਸ਼ਕਲ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਇਸ ਮਹਾਂਮਾਰੀ ਕਾਰਨ ਹੀ ਸਾਡੀ ਜਿ਼ੰਦਗੀ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੀ ਆਈਆਂ ਹਨ। ਪਰ ਅਪਰੈਲ ਮਹੀਨੇ ਦਾ ਸਿੱਖਾਂ ਲਈ ਹਮੇਸ਼ਾਂ ਵਿਲੱਖਣ ਮਹੱਤਵ ਰਿਹਾ ਹੈ, ਫਿਰ ਭਾਵੇਂ ਵਾਢੀ ਦਾ ਸਮਾਂ ਹੋਵੇ ਜਾਂ ਖਾਲਸਾ ਪੰਥ ਦੀ ਨੀਂਹ ਰੱਖੀ ਗਈ ਹੋਵੇ ਸੱਭ ਇਸ ਮਹੀਨੇ ਨਾਲ ਹੀ ਜੁੜਿਆ ਹੈ। ਇੱਕ ਸਮਾਂ ਆਉਂਦਾ ਹੈ ਜਦੋਂ ਅਸੀਂ ਆਪਣੇ ਦਿਲ ਤੇ ਵਿੱਤੀ ਵਸੀਲੇ ਲੋੜਵੰਦਾਂ ਲਈ ਖੋਲ੍ਹਦੇ ਹਾਂ ਤੇ ਮਹਾਂਮਾਰੀ ਦੇ ਇਸ ਦੌਰ ਵਿੱਚ ਇਹ ਸੱਭ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
ਇਸ ਦੌਰਾਨ 24 ਅਪਰੈਲ,2021 ਨੂੰ ਸੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖਦਿਆਂ ਹੋਇਆਂ ਇੱਕ ਮੋਟਰਸਾਈਕਲ ਰਾਈਡ ਕੱਢੀ ਜਾਵੇਗੀ। ਇਹ ਰਾਈਡ ਸਿੱਖ ਹੈਰੀਟੇਜ ਗੁਰਦੁਆਰਾ ਸਾਹਿਬ, ਬਰੈਂਪਟਨ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਵਾਲੇ ਰੂਟ ਉੱਤੇ ਹੁੰਦੇ ਹੋਇਆਂ ਡਾਊਨਟਾਊਨ ਟੋਰਾਂਟੋ ਤੋਂ ਲੰਘ ਕੇ ਗੁਰਸਿੱਖ ਸਭਾ ਕੈਨੇਡਾ, ਸਕਾਰਬੌਰੋ ਉੱਤੇ ਮੁੱਕੇਗੀ ਤੇ ਫਿਰ ਉੱਥੇ ਹੀ ਇੱਕਠਾ ਕੀਤਾ ਗਿਆ ਫੂਡ ਵੱਖ ਵੱਖ ਫੂਡ ਬੈਂਕਸ ਨੂੰ ਦਿੱਤਾ ਜਾਵੇਗਾ।
ਇਸ ਦੌਰਾਨ ਜੀਟੀਏ ਭਰ ਵਿੱਚ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਖਰਾਬ ਨਾ ਹੋਣ ਵਾਲੀਆਂ ਫੂਡ ਆਈਟਮਜ਼ ਦਿੱਤੀਆਂ ਜਾ ਸਕਦੀਆਂ ਹਨ ਤੇ ਆਉਣ ਵਾਲੇ ਹਫਤਿਆਂ ਵਿੱਚ ਉਨ੍ਹਾਂ ਲੋਕੇਸ਼ਨਾਂ ਬਾਰੇ ਦੱਸਿਆ ਜਾਵੇਗਾ ਜਿੱਥੇ ਫੂਡ ਆਈਟਮਜ਼ ਦਿੱਤੀਆਂ ਜਾ ਸਕਦੀਆਂ ਹਨ।  
   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ