Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਦੀ ਸਕੂਲ ਖੁੱਲ੍ਹੇ ਰੱਖਣ ਦੀ ਕੋਸਿ਼ਸ਼ ਦੇ ਬਾਵਜੂਦ ਪੀਲ ਰੀਜਨ ਦੇ ਸਕੂਲਾਂ ਨੂੰ ਬੰਦ ਕਰਨ ਦੇ ਦਿੱਤੇ ਗਏ ਹੁਕਮ

April 06, 2021 06:58 AM

ਟੋਰਾਂਟੋ, 5 ਅਪਰੈਲ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸਕੂਲਾਂ ਨੂੰ ਖੁੱਲ੍ਹਾ ਰੱਖਣ ਦੀ ਕੋਸਿ਼ਸ਼ ਦੇ ਬਾਵਜੂਦ ਪੀਲ ਰੀਜਨ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਜਾਂ ਫਿਰ ਇਨ੍ਹਾਂ ਵਿੱਚ ਰਿਮੋਟ ਲਰਨਿੰਗ ਲਈ ਹੀ ਕਰਵਾਈ ਜਾ ਰਹੀ ਹੈ।

ਬਰੈਂਪਟਨ, ਕੇਲਡਨ ਤੇ ਮਿਸੀਸਾਗਾ ਦੇ ਸਕੂਲਾਂ ਵਿੱਚ ਹੁਣ 6 ਅਪਰੈਲ ਤੋਂ 18 ਅਪਰੈਲ ਤੱਕ ਆਨਲਾਈਨ ਲਰਨਿੰਗ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਮੈਡੀਕਲ ਆਫੀਸਰ ਆਫ ਹੈਲਥ ਡਾ· ਲਾਰੈਂਸ ਲੋਹ ਵੱਲੋਂ ਹੈਲਥ ਪ੍ਰੋਟੈਕਸ਼ਨ ਐਂਡ ਪ੍ਰਮੋਸ਼ਨ ਐਕਟ ਦੀ ਧਾਰਾ 22 ਤਹਿਤ ਆਪਣੀਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਕੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸਕੂਲ ਜਾਣ ਵਾਲੇ ਬੱਚਿਆਂ ਲਈ ਅਪਰੈਲ ਦੀਆਂ ਛੁੱਟੀਆਂ ਤੇ ਸਪਰਿੰਗ ਕੈਂਪ ਵੀ ਰੱਦ ਕਰ ਦਿੱਤੇ ਗਏ ਹਨ।

ਸੋਮਵਾਰ ਨੂੰ ਲੋਹ ਨੇ ਆਖਿਆ ਕਿ ਪੀਲ ਰੀਜਨ ਵਿੱਚ ਸਟਾਫ ਤੇ ਵਿਦਿਆਰਥੀਆਂ ਦੀ ਹਿਫਾਜ਼ਤ ਲਈ ਚੁੱਕਿਆ ਜਾਣ ਵਾਲਾ ਇਹ ਅਹਿਮ ਕਦਮ ਹੈ। ਉਨ੍ਹਾਂ ਆਖਿਆ ਕਿ ਦਿਨੋ ਦਿਨ ਕਰੋਨਾਵਾਇਰਸ ਦੇ ਵੱਖ ਵੱਖ ਵੇਰੀਐਂਟਸ ਦੇ ਵੱਧ ਰਹੇ ਮਾਮਲਿਆਂ ਤੇ ਇਸ ਦੀ ਲੜੀ ਨੂੰ ਤੋੜਨ ਲਈ ਅਤੇ ਆਪਣੇ ਸਕੂਲਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਫੈਸਲਾ ਕੀਤਾ ਜਾਣਾ ਬੇਹੱਦ ਜ਼ਰੂਰੀ ਸੀ।12 ਤੋਂ 16 ਅਪਰੈਲ ਤੱਕ ਸਪਰਿੰਗ ਬ੍ਰੇਕ ਪਹਿਲਾਂ ਦੀ ਤਰ੍ਹਾਂ ਯੋਜਨਾ ਮੁਤਾਬਕ ਜਾਰੀ ਰਹੇਗੀ। ਜਿਹੜੇ ਛੇ ਸਾਲ ਤੋਂ ਘੱਟ ਉਮਰ ਦੇ ਬੱਚੇ ਸਕੂਲ ਨਹੀਂ ਜਾਂਦੇ, ਲਾਇਸੰਸਸ਼ੁਦਾ ਚਾਈਲਡਕੇਅਰ ਪ੍ਰੋਗਰਾਮ ਅਟੈਂਡ ਕਰਨਾ ਜਾਰੀ ਰੱਖਣਗੇ। 

ਸੋਮਵਾਰ ਦੁਪਹਿਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਬੁਲਾਰੇ ਨੇ ਆਖਿਆ ਕਿ ਸਾਡੀ ਸਰਕਾਰ ਦਾ ਇਹ ਮੰਨਣਾ ਹੈ ਕਿ ਓਨਟਾਰੀਓ ਵਿੱਚ ਇਨ ਪਰਸਨ ਲਰਨਿੰਗ ਲਈ ਸਕੂਲ ਖੁੱਲ੍ਰ੍ਹੇ ਰਹਿਣੇ ਚਾਹੀਦੇ ਹਨ। ਇਹ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ। ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਆਖਰੀ ਪਲ ਵਿੱਚ ਲਿਆ ਗਿਆ ਇਹ ਫੈਸਲਾ ਕਈ ਮਾਪਿਆਂ ਲਈ ਚੁਣੌਤੀ ਭਰਿਆ ਹੈ ਪਰ ਇਹ ਸਹੀ ਕਦਮ ਹੈ।

 

   

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ