Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਮੁੜ ਪਾਬੰਦੀਆਂ ਲਾਉਣ ਦੀ ਕੀਤੀ ਜਾ ਰਹੀ ਹੈ ਤਿਆਰੀ!

April 06, 2021 12:29 AM

ਓਨਟਾਰੀਓ, 5 ਅਪਰੈਲ (ਪੋਸਟ ਬਿਊਰੋ) : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਓਨਟਾਰੀਓ ਸਰਕਾਰ ਪ੍ਰੋਵਿੰਸ ਪੱਧਰ ਦੀ ਐਮਰਜੰਸੀ ਬ੍ਰੇਕ ਲਾਗੂ ਕਰਨ ਜਾ ਰਹੀ ਹੈ।
ਇਹ ਫੈਸਲਾ ਸ਼ਨਿੱਚਰਵਾਰ ਨੂੰ 12:01 ਉੱਤੇ ਲਾਗੂ ਹੋ ਜਾਵੇਗਾ ਤੇ ਇਹ ਆਉਣ ਵਾਲੇ ਚਾਰ ਹਫਤਿਆਂ ਤੱਕ ਲਾਗੂ ਰਹੇਗਾ। ਇਸ ਤਹਿਤ ਪ੍ਰੋਵਿੰਸ ਦੇ ਸਾਰੇ ਰੈਸਟੋਰੈਂਟਸ ਇਨ ਪਰਸਨ ਡਾਈਨਿੰਗ ਲਈ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਭਾਵ ਇਹ ਹੈ ਕਿ 22 ਮਾਰਚ ਤੋਂ ਜਿਨ੍ਹਾਂ ਪੈਟੀਓਜ਼ ਨੂੰ ਟੋਰਾਂਟੋ ਤੇ ਪੀਲ ਵਿੱਚ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ ਉਹ ਵੀ ਮੁੜ ਬੰਦ ਹੋ ਜਾਣਗੇ।ਇਸ ਤੋਂ ਇਲਾਵਾ ਹੌਟਸਪੌਟਸ ਤੋਂ ਬਾਹਰ ਵਾਲੇ ਰੀਜਨਜ਼ ਵਿੱਚ ਵੀ ਜਿੰਮ ਆਦਿ ਬੰਦ ਕਰ ਦਿੱਤੇ ਜਾਣਗੇ। ਪਿਛਲੇ ਹਫਤੇ ਟੋਰਾਂਟੋ ਵਿੱਚ ਜਿਨ੍ਹਾਂ ਆਊਟਡੋਰ ਫਿੱਟਨੈੱਸ ਕਲਾਸਾਂ ਸ਼ੁਰੂ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ ਉਹ ਵੀ ਬੰਦ ਹੋ ਜਾਣਗੀਆਂ।
ਡੇਅ ਕੈਂਪਸ ਵੀ ਰੱਦ ਕਰ ਦਿੱਤੇ ਜਾਣਗੇ। 50 ਫੀ ਸਦੀ ਸਮਰੱਥਾ ਨਾਲ ਜ਼ਰੂਰੀ ਸਟੋਰ ਖੁੱਲ੍ਹੇ ਰਹਿਣਗੇ ਤੇ ਗੈਰ ਜ਼ਰੂਰੀ ਰੀਟੇਲ 25 ਫੀ ਸਦੀ ਸਮਰੱਥਾ ਨਾਲ ਖੋਲ੍ਹੇ ਜਾਣਗੇ।ਇਹ ਐਲਾਨ ਕਰਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਸਾਨੂੰ ਜਿਨ੍ਹੀ ਵੈਕਸੀਨ ਚਾਹੀਦੀ ਹੈ ਉਹ ਮਿਲੀਅਨਜ਼ ਦੇ ਰੂਪ ਵਿੱਚ ਸਾਨੂੰ ਹਾਸਲ ਹੋਣ ਵਾਲੀ ਹੈ, ਹੁਣ ਇਸ ਵਿੱਚ ਚੰਦ ਹਫਤਿਆਂ ਦੀ ਦੂਰੀ ਰਹਿ ਗਈ ਹੈ। ਇਸ ਤੋਂ ਅਸੀਂ ਆਸ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸੱਭ ਠੀਕ ਹੋ ਜਾਵੇਗਾ। ਪਰ ਹਕੀਕਤ ਇਹ ਹੈ ਕਿ ਸਾਨੂੰ ਹੋਰ ਸਮਾਂ ਚਾਹੀਦਾ ਹੈ। ਸਾਨੂੰ ਆਪਣੇ ਵੈਕਸੀਨ ਪ੍ਰੋਗਰਾਮ ਨੂੰ ਹੋਰ ਤੇਜ਼ ਕਰਨ ਲਈ ਵੀ ਹੋਰ ਸਮਾਂ ਚਾਹੀਦਾ ਹੋਵੇਗਾ।
ਨਵੀਆਂ ਪਾਬੰਦੀਆਂ ਦਾ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਅੱਜ ਓਨਟਾਰੀਓ ਦੇ ਹਸਪਤਾਲਾਂ ਵਿੱਚ ਲੋਕਾਂ ਨੂੰ ਦਾਖਲ ਕੀਤੇ ਜਾਣ ਦੇ ਸਿਲਸਿਲੇ ਵਿੱਚ ਬੇਹੱਦ ਵਾਧਾ ਦਰਜ ਕੀਤਾ ਗਿਆ। ਇਸ ਸਮੇਂ ਆਈਸੀਯੂ ਵਿੱਚ ਹੀ ਕੋਵਿਡ-19 ਦੇ 433 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ। ਪਿਛਲੇ ਸੱਤ ਦਿਨਾਂ ਵਿੱਚ ਵੀ ਕੋਵਿਡ-19 ਦੇ 2000 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਇਨ੍ਹਾਂ ਪਾਬੰਦੀਆਂ ਦਾ ਹਾਲਟਨ, ਯੌਰਕ ਤੇ ਦਰਹਾਮ ਵਰਗੇ ਇਲਾਕਿਆਂ ਉੱਤੇ ਵੀ ਅਸਰ ਪਵੇਗਾ। ਪਰ ਟੋਰਾਂਟੋ, ਪੀਲ ਤੇ ਹੈਮਿਲਟਨ ਉੱਤੇ ਇਨ੍ਹਾਂ ਪਾਬੰਦੀਆਂ ਦਾ ਹੋਰ ਜਿ਼ਆਦਾ ਅਸਰ ਹੋਵੇਗਾ।
ਇਨ੍ਹਾਂ ਪਾਬੰਦੀਆਂ ਕਾਰਨ ਬਾਰਬਰਸ਼ੌਪਜ਼, ਹੇਅਰ ਸੈਲੌਂਜ਼ ਤੇ ਹੋਰ ਪਰਸਨਲ ਕੇਅਰ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ। ਵਿਆਹ ਸਾਦੀਆਂ, ਮਰਗ ਤੇ ਹੋਰ ਧਾਰਮਿਕ ਸੇਵਾਵਾਂ ਵੀ 15 ਫੀ ਸਦੀ ਨਿਯਮਿਤ ਇੰਡੋਰ ਸਮਰੱਥਾ ਨਾਲ ਖੋਲ੍ਹੀਆਂ ਜਾਣਗੀਆਂ।   

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ