Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਈਸਟ ਯੌਰਕ ਦੀ ਰਿਹਾਇਸ਼ੀ ਇਮਾਰਤ ਚੋਂ ਮ੍ਰਿਤਕ ਮਿਲੀ ਲਾਪਤਾ ਮਹਿਲਾ

April 05, 2021 11:56 PM

ਇੱਕ ਵਿਅਕਤੀ ਨੂੰ ਕੀਤਾ ਗਿਆ ਚਾਰਜ


ਟੋਰਾਂਟੋ, 5 ਅਪਰੈਲ (ਪੋਸਟ ਬਿਊਰੋ) : ਐਤਵਾਰ ਨੂੰ ਈਸਟ ਯੌਰਕ ਦੀ ਇੱਕ ਰਿਹਾਇਸ਼ੀ ਇਮਾਰਤ ਵਿੱਚ ਲਾਪਤਾ ਮਹਿਲਾ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਸੈਕਿੰਡ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ।
ਇੱਕ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਉਨ੍ਹਾਂ ਨੂੰ ਪੇਪ ਤੇ ਗੈਂਬਲ ਐਵਨਿਊਂ ਇਲਾਕੇ ਵਿੱਚ ਰਾਤੀਂ 8:22 ਉੱਤੇ ਇੱਕ ਮਹਿਲਾ ਦੇ ਲਾਪਤਾ ਹੋਣ ਦੀ ਖਬਰ ਮਿਲੀ। ਉਨ੍ਹਾਂ ਦੱਸਿਆ ਕਿ ਇਹ ਮਹਿਲਾ ਕੁੱਝ ਸਮੇਂ ਤੋਂ ਲਾਪਤਾ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਉਹ ਅਪਾਰਟਮੈਂਟ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਮਹਿਲਾ ਨੂੰ ਜ਼ਖ਼ਮੀ ਹਾਲਤ ਵਿੱਚ ਪਾਇਆ। ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਂਚਕਾਰਾਂ ਵੱਲੋਂ ਮ੍ਰਿਤਕ ਮਹਿਲਾ ਦੀ ਪਛਾਣ ਟੋਰਾਂਟੋ ਦੀ 64 ਸਾਲਾ ਸਿੰਥੀਆ ਕੌਫੇ ਵਜੋਂ ਹੋਈ ਹੈ। ਅੱਜ ਪੁਲਿਸ ਨੇ 46 ਸਾਲਾ ਟੋਰਾਂਟੋ ਵਾਸੀ ਹੂਗੋ ਮੁਨੋਜ਼ ਨੂੰ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਵਿੱਚ ਚਾਰਜ ਤੇ ਗ੍ਰਿਫਤਾਰ ਕੀਤਾ ਹੈ। ਮੁਨੋਜ਼ ਨੂੰ ਸੋਮਵਾਰ ਨੂੰ ਟੋਰਾਂਟੋ ਦੀ ਅਦਾਲਤ ਵਿੱਚ ਵਰਚੂਅਲੀ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਤੇ ਮਸ਼ਕੂਕ ਇੱਕ ਦੂਜੇ ਨੂੰ ਜਾਣਦੇ ਸਨ ਪਰ ਉਨ੍ਹਾਂ ਦਾ ਰਿਸ਼ਤਾ ਕੀ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।   

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ