Welcome to Canadian Punjabi Post
Follow us on

03

July 2025
 
ਕੈਨੇਡਾ

ਇਸ ਹਫਤੇ ਕੈਨੇਡਾ ਨੂੰ ਕੋਵਿਡ-19 ਦੀਆਂ ਹਾਸਲ ਹੋਣਗੀਆਂ 2·2 ਮਿਲੀਅਡ ਡੋਜ਼ਾਂ

April 05, 2021 06:12 PM

ਓਟਵਾ, 5 ਅਪਰੈਲ (ਪੋਸਟ ਬਿਊਰੋ) : ਇਸ ਹਫਤੇ ਕੈਨੇਡਾ ਨੂੰ ਕੋਵਿਡ-19 ਵੈਕਸੀਨ ਦੀਆਂ ਦੋ ਮਿਲੀਅਨ ਡੋਜ਼ਾਂ ਤੋਂ ਵੀ ਵੱਧ ਹਾਸਲ ਹੋਣ ਦੀ ਸੰਭਾਵਨਾ ਹੈ।ਇਸ ਦੌਰਾਨ ਦੇਸ਼ ਵਿੱਚ ਕੋਵਿਡ-19 ਵਾਇਰਸ ਦੇ ਨਵੇਂ ਤੇ ਵਧੇਰੇ ਤੇਜ਼ੀ ਨਾਲ ਫੈਲਣ ਵਾਲੇ ਵੇਰੀਐਂਟਸ ਵੀ ਵਧੇ ਹਨ।
ਕੈਨੇਡਾ ਨੂੰ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨਜ਼ ਦੀਆਂ 316,800 ਡੋਜ਼ਾਂ ਹਾਸਲ ਹੋਣਗੀਆਂ। ਇਹ ਵੈਕਸੀਨ ਕੋਵੈਕਸ ਫੈਸਿਲਿਟੀ ਵੱਲੋਂ ਕੈਨੇਡਾ ਨੂੰ ਮੁਹੱਈਆ ਕਰਵਾਈ ਜਾਵੇਗੀ। ਇਹ ਕੋਵੈਕਸ ਅਜਿਹੀ ਪਹਿਲਕਦਮੀ ਹੈ ਜਿਸ ਤਹਿਤ ਗਲੋਬਲ ਪੱਧਰ ਉੱਤੇ ਵੈਕਸੀਨ ਸੇ਼ਅਰ ਕੀਤੀ ਜਾਂਦੀ ਹੈ। ਕੋਵੈਕਸ ਲਈ ਕੈਨੇਡਾ ਵੱਲੋਂ 440 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਗਿਆ ਹੈ ਜਿਸ ਵਿੱਚੋਂ ਅੱਧੀ ਰਕਮ ਗਰੀਬ ਦੇਸ਼ਾਂ ਲਈ ਵੈਕਸੀਨ ਖਰੀਦਣ ਤੇ 15 ਮਿਲੀਅਨ ਡੋਜ਼ਾਂ ਦੇ ਨੇੜੇ ਤੇੜੇ ਕੈਨੇਡਾ ਲਈ ਵੈਕਸੀਨ ਸਕਿਓਰ ਕਰਨ ਲਈ ਦਿੱਤੇ ਗਏ।  
ਹਾਲਾਂਕਿ ਕੋਈ ਵੀ ਮੈਂਬਰ ਮੁਲਕ ਕੋਵੈਕਸ ਸਪਲਾਈ ਨੂੰ ਆਪਣੀ ਵਰਤੋਂ ਲਈ ਇਸਤੇਮਾਲ ਕਰ ਸਕਦੇ ਹਨ। ਪਰ ਕੋਵੈਕਸ ਵਰਗੀ ਪਹਿਲਕਦਮੀ ਦੀ ਵਰਤੋਂ ਖੁਦ ਲਈ ਕਰਨ ਉੱਤੇ ਕੈਨੇਡਾ ਦੀ ਕਾਫੀ ਨੁਕਤਾਚੀਨੀ ਵੀ ਹੋਈ। ਕੋਵੈਕਸ ਸਪਲਾਈ ਤੋਂ ਇਲਾਵਾ ਕੈਨੇਡਾ ਨੂੰ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀਆਂ 1,019,070 ਡੋਜ਼ਾਂ ਵੀ ਹਾਸਲ ਹੋਣਗੀਆਂ ਤੇ ਅਗਲੇ ਸੱਤ ਦਿਨਾ ਵਿੱਚ ਮੌਡਰਨਾ ਵੈਕਸੀਨ ਦੀਆਂ 855,600 ਡੋਜ਼ਾਂ ਵੀ ਹਾਸਲ ਹੋਣਗੀਆਂ।  

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
"ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ