Welcome to Canadian Punjabi Post
Follow us on

18

April 2021
ਅੰਤਰਰਾਸ਼ਟਰੀ

ਮਛੇਰਿਆਂ ਨੇ ਦਿਓ-ਕੱਦ ਈਲ ਮੱਛੀ ਫੜੀ

April 05, 2021 10:44 AM

ਹਾਂਗਕਾਂਗ, 4 ਅਪ੍ਰੈਲ (ਪੋਸਟ ਬਿਊਰੋ)- ਹਾਂਗਕਾਂਗ ਦੇ ਮੀਂ-ਫੂ ਇਲਾਕੇ ਵਿੱਚ ਮੱਛੀ ਮਾਰਕੀਟ ਵਿੱਚ ਮਛੇਰਿਆਂ ਨੇ ਵੀਹ ਕਿਲੋ ਵਜ਼ਨੀ ਕਰੀਬ 15 ਫੁੱਟ ਲੰਬੀ ਦਿਓ ਕੱਦ ਮੱਛੀ ਫੜ ਕੇ ਲਿਆਂਦੀ ਹੈ।
ਜਾਣਕਾਰਾਂ ਮੁਤਾਬਕ ਇਹ ਮੌਰੇਅ ਈਲ ਨਸਲ ਦੀ ਮੱਛੀ ਹੈ, ਜੋ ਆਮ ਨਾਲੋਂ ਕਰੀਬ ਅੱਠ ਗੁਣਾ ਵੱਧ ਵੱਡੀ ਹੈ। ਦੁਕਾਨਦਾਰਾਂ ਵੱਲੋਂ ਇਸ ਮੱਛੀ ਦਾ ਮੀਟ 100 ਡਾਲਰ ਦੀ ਕਾਟੀ (ਕਰੀਬ 600 ਗਰਾਮ) ਵੇਚਿਆ ਗਿਆ। ਦੁਕਾਨਦਾਰਾਂ ਵੱਲੋਂ ਮੱਛੀ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਸਾਂਝੀ ਕਰਨ ਪਿੱਛੋਂ ਹਾਂਗਕਾਂਗ ਭਰ ਵਿੱਚ ਇਸ ਦੀ ਚਰਚਾ ਛਿੜ ਪਈ। ਕੁਝ ਲੋਕਾਂ ਨੇ ਇਸ ਨੂੰ ਡਰੈਗਨ ਰੂਪੀ ਸਮਝ ਕੇ ਈਸਟਰ ਦੀਆਂ ਛੁੱਟੀਆਂ ਦੇ ਸ਼ੁਰੂ ਵਿੱਚ ਮਿਲਣਾ ਵਰਦਾਨ ਦੱਸਿਆ ਤੇ ਕੁਝਨੇ ਪੁਰਾਤਨ ਮਿੱਥਾਂ ਨਾਲ ਜੋੜ ਕੇ ਇਸ ਨੂੰ ਸਮੁੰਦਰੀ ਪ੍ਰੇਤ ਆਤਮਾਵਾਂ ਦੀ ਕਰੋਪੀ ਦੱਸਦਿਆਂ ਹਾਂਗਕਾਂਗ ਵਿੱਚ ਇਸ ਨੂੰ ਗਰਮੀ ਵਿੱਚ ਆਉਣ ਵਾਲੇ ਤੇਜ਼ ਤੂਫਾਨਾਂ ਦੀ ਭਵਿੱਖ ਬਾਣੀ ਦੇ ਅਗਾਊਂ ਸੰਕੇਤ ਵਜੋਂ ਮੰਨਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ
ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦੇ ਮੁਕਾਬਲੇ‘ ਏਕਤਾ ਸਰਕਾਰ’ ਬਣਾਈ ਗਈ
ਅਮਰੀਕਾ ਦੇ 10 ਡੈਮੋਕ੍ਰੇਟਿਕ ਐਮਪੀਜ਼ ਵੱਲੋਂ ਭਾਰਤ ਵਿਰੁੱਧ ਰੋਕਾਂ ਹਟਾਉਣ ਦੀ ਮੰਗ
ਇੰਡੀਆਨਾਪੋਲਿਸ ਦੀ ਫੈਡੈਕਸ ਫੈਸਿਲਿਟੀ ਉੱਤੇ ਚੱਲੀ ਗੋਲੀ, 8 ਹਲਾਕ
ਯੂਕਰੇਨ ਦੀ ਕੌੜ ਕਾਰਨ ਅਮਰੀਕਾ ਨੇ 10 ਰੂਸੀ ਡਿਪਲੋਮੈਟ ਕੱਢੇ
ਫਰਾਂਸ ਨੇ ਪਾਕਿ ਵਿਚਲੇ ਫਰਾਂਸੀਸੀ ਨਾਗਰਿਕਾਂ ਅਤੇ ਕੰਪਨੀਆਂ ਤੁਰੰਤ ਨਿਕਲ ਆਉਣ ਨੂੰ ਕਿਹਾ
ਅਮਿਤ ਸ਼ਾਹ ਦੇ ਬਿਆਨ ਤੋਂ ਬੰਗਲਾਦੇਸ਼ ਦੀ ਸਰਕਾਰ ਭੜਕੀ
ਪਾਕਿਸਤਾਨ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਦਾ ਭਾਂਡਾ ਲੋਕਾਂ ਸਿਰ ਭੰਨਿਆ
ਮੋਦੀ ਦੇ ਮਿੱਤਰ ਅਡਾਨੀ ਦੀ ਕੰਪਨੀ ਨੂੰ ਅਮਰੀਕਾ ਵਿੱਚ ਵੱਡਾ ਝਟਕਾ
ਦਾਂਤੇ ਰਾਈਟ ਨੂੰ ਮਾਰਨ ਦੇ ਸਬੰਧ ਵਿੱਚ ਸਾਬਕਾ ਮਿਨੀਸੋਟਾ ਪੁਲਿਸ ਅਧਿਕਾਰੀ ਨੂੰ ਕੀਤਾ ਗਿਆ ਚਾਰਜ