Welcome to Canadian Punjabi Post
Follow us on

22

April 2021
ਅੰਤਰਰਾਸ਼ਟਰੀ

ਹਿੰਸਕ ਵਾਰਦਾਤਾਂ ਤੋਂ ਬਾਅਦ ਉੱਤਰੀ ਆਇਰਲੈਂਡ ਦੀ ਪੁਲਿਸ ਨੇ ਕੀਤੀ ਸ਼ਾਂਤੀ ਦੀ ਅਪੀਲ

April 04, 2021 11:00 PM

ਲੰਡਨ, 4 ਅਪਰੈਲ (ਪੋਸਟ ਬਿਊਰੋ) : ਉੱਤਰੀ ਆਇਰਲੈਂਡ ਵਿੱਚ ਦੂਜੀ ਰਾਤ ਹੋਈਆਂ ਹਿੰਸਕ ਵਾਰਦਾਤਾਂ ਵਿੱਚ ਪੁਲਿਸ ਅਧਿਕਾਰੀਆਂ ਉੱਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਤੇ ਕਾਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਵੱਲੋਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਬੈਲਫਾਸਟ ਦੇ ਬਾਹਰੀ ਇਲਾਕੇ ਨਿਊਟਾਊਨਐਬੀ ਵਿੱਚ ਸ਼ਨਿੱਚਰਵਾਰ ਰਾਤ ਨੂੰ ਤਿੰਨ ਕਾਰਾਂ ਨੂੰ ਹਾਈਜੈਕ ਕਰ ਲਿਆ ਗਿਆ ਤੇ ਅੱਗ ਹਵਾਲੇ ਕਰ ਦਿੱਤਾ ਗਿਆ।ਨੌਰਥ ਏਰੀਆ ਕਮਾਂਡਰ ਚੀਫ ਸੁਪਰਡੈਂਟ ਡੈਵੀ ਬੈਂਕ ਨੇ ਆਖਿਆ ਕਿ ਪੁਲਿਸ ਉੱਤੇ ਕੀਤੇ ਗਏ ਹਮਲੇ ਤਹਿਤ ਪੁਲਿਸ ਅਧਿਕਾਰੀਆਂ ਉੱਤੇ 30 ਪੈਟਰੋਲ ਬੰਬ ਸੁੱਟੇ ਗਏ।ਇੱਕ 47 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਪੁਲਿਸ ਹਿਰਾਸਤ ਵਿੱਚ ਹੀ ਰੱਖਿਆ ਗਿਆ ਹੈ।
ਸੁਂੱਕਰਵਾਰ ਰਾਤ ਨੂੰ ਬੈਲਫਾਸਟ ਤੇ ਲੰਡਨਡੈਰੀ ਵਿੱਚ ਹੋਏ ਦੰਗਿਆਂ ਦੌਰਾਨ 27 ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ ਤੇ ਅੱਠ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕਈ ਲੋਕਾਂ ਨੇ ਉਨ੍ਹਾਂ ਉੱਤੇ ਪੱਥਰ, ਬੋਤਲਾਂ ਤੇ ਪਟਾਕੇ ਵੀ ਸੁੱਟੇ।ਇਸ ਦੌਰਾਨ ਦ ਪੁਲਿਸ ਫੈਡਰੇਸ਼ਨ ਫੌਰ ਨੌਰਦਰਨ ਆਇਰਲੈਂਡ ਵੱਲੋ ਹਿੰਸਾ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਗਿਆ ਤੇ ਇਹ ਵੀ ਆਖਿਆ ਗਿਆ ਕਿ ਆਪਣੀਆਂ ਹੀ ਕਮਿਊਨਿਟੀਜ਼ ਨੂੰ ਨੁਕਸਾਨ ਪਹੁੰਚਾਉਣ ਨਾਲ ਵਿਰੋਧ ਦਾ ਕੋਈ ਤਰੀਕਾ ਤਾਂ ਨਹੀਂ।
ਇਹ ਤਣਾਅ ਇਸ ਲਈ ਪੈਦਾ ਹੋਇਆ ਕਿਉਂਕਿ ਉੱਤਰੀ ਆਇਰਲੈਂਡ ਵਿਧਾਨਸਭਾ ਦੇ ਕੁੱਝ ਮੈਂਬਰਾਂ ਵੱਲੋਂ ਆਈਰਿਸ਼ ਰਿਪਬਲਿਕਨ ਸਿੰਨ ਫੇਨ ਪਾਰਟੀ ਦੇ ਉਨ੍ਹਾਂ ਦੋ ਦਰਜਨ ਸਿਆਸਤਦਾਨਾਂ ਨੂੰ ਸੈਂਸਰ ਕਰਨ ਦੀ ਮੰਗ ਕੀਤੀ ਗਈ ਜਿਨ੍ਹਾਂ ਨੇ ਆਈਰਿਸ਼ ਰਿਪਬਲਿਕਨ ਆਰਮੀ ਦੇ ਸਾਬਕਾ ਹੈੱਡ ਆਫ ਇੰਟੈਲੀਜੈਂਸ ਬੌਬੀ ਸਟੋਰੀ ਦੀਆਂ ਜੂਨ ਵਿੱਚ ਨਿਭਾਈਆਂ ਗਈਆਂ ਅੰਤਿਮ ਰਸਮਾਂ ਵਿੱਚ ਹਿੱਸਾ ਲਿਆ ਸੀ।  

   

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ
ਬੇਰੋਜ਼ਗਾਰਾਂ ਦੇ ਦੌਰ ਵਿੱਚ ਇੱਕ ਕੰਪਨੀ ਨੇ ਕੁੱਤਿਆਂ ਦੇ ਲਈ ਲੱਖਾਂ ਦੀ ਤਨਖਾਹ ਵਾਲੀ ਵੈਂਕੇਸੀ ਕੱਢੀ
ਪਾਕਿ ਤੋਂ 19 ਸਾਲੀਂ ਛੁੱਟ ਕੇ ਆਏ ਜੰਮੂ-ਕਸ਼ਮੀਰ ਦੇ ਧਰਮ ਸਿੰਘ ਨੇ ਸੱਚਾਈ ਬਿਆਨ ਕੀਤੀ
ਬ੍ਰਿਟੇਨ ਵਿੱਚ ਸੋਗ ਸਮਾਪਤ ਹੋਣ ਪਿੱਛੋਂ ਮਹਾਰਾਣੀ ਦੇ ਸਾਸ਼ਨ ਕਾਲ ਦੇ 70 ਸਾਲਾ ਜਸ਼ਨ ਸ਼ੁਰੂ
ਅਮਰੀਕਾ ਨੇ ਕਿਹਾ: ਅਸੀਂ ਭਾਰਤ ਦੀਆਂ ਜ਼ਰੂਰਤਾਂ ਸਮਝਦੇ ਹਾਂ
ਕੋਰੋਨਾ ਦੇ ਦੌਰਾਨ ਹਰਿਆਲੀ ਨਾਲ ਨਜ਼ਦੀਕੀ ਫਾਇਦੇਮੰਦ ਰਹੇਗੀ
ਫਲੌਇਡ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ
ਯੂਰਪੀਅਨ ਸਾਕਰ ਵਿੱਚ ਫੁੱਟ: 12 ਫੁੱਟਬਾਲ ਕਲੱਬਾਂ ਵੱਲੋਂ ਆਪਣੀ ਵੱਖਰੀ ਲੀਗ ਬਣਾਉਣ ਦਾ ਐਲਾਨ
ਪਾਕਿਸਤਾਨ `ਚ ਕੱਟੜਵਾਦੀ ਗਰੁੱਪ ਨੇ ਬੰਦੀ ਬਣਾਏ ਪੁਲਸ ਵਾਲੇ ਛੱਡੇ